ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇਸਲਾਮਾਬਾਦ ਹਾਈ ਕੋਰਟ ਦੀ ਟਿੱਪਣੀ: ਪਾਕਿ ’ਚ ਸਭ ਦੇ ਹੱਕਾਂ ਦੀ ਰਾਖੀ ਹੋਵੇਗੀ, ਇਹ ਭਾਰਤ ਨਹੀਂ

ਇਸਲਾਮਾਬਾਦ ਹਾਈ ਕੋਰਟ ਦੀ ਟਿੱਪਣੀ: ਪਾਕਿ ’ਚ ਸਭ ਦੇ ਹੱਕਾਂ ਦੀ ਰਾਖੀ ਹੋਵੇਗੀ, ਇਹ ਭਾਰਤ ਨਹੀਂ

ਇਸਲਾਮਾਬਾਦ ਹਾਈ ਕੋਰਟ ਦੇ ਚੀਫ਼ ਜਸਟਿਸ ਅਤਹਰ ਮਿਨੱਲਾਹ ਨੇ ਇੱਕ ਮਾਮਲੇ ਦੀ ਸੁਣਵਾਈ ਕਰਦਿਆਂ ਕਿਹਾ ਕਿ ਇੱਥੇ ਸਭ ਦੇ ਸੰਵਿਧਾਨਕ ਅਧਿਕਾਰਾਂ ਦੀ ਰਾਖੀ ਕੀਤੀ ਜਾਵੇਗੀ ਕਿਉਂਕਿ ਇਹ ਭਾਰਤ ਨਹੀਂ ਹੈ, ਸਗੋਂ ਪਾਕਿਸਤਾਨ ਹੈ।

 

 

ਚੀਫ਼ ਜਸਟਿਸ ਨੇ ਪਸ਼ਤੂਨ ਤਹਿਫ਼ੂਜ਼ ਅੰਦੋਲਨ (PTM) ਅਤੇ ਅਵਾਮੀ ਵਰਕਰਜ਼ ਪਾਰਟੀ (AWP) ਦੇ 23 ਕਾਰਕੁੰਨਾਂ ਦੀਆਂ ਜ਼ਮਾਨਤ ਪਟੀਸ਼ਨਾਂ ’ਤੇ ਫ਼ੈਸਲਾ ਸੁਣਾਉਂਦਿਆਂ ਮਾਮਲਾ ਖ਼ਤਮ ਕਰ ਦਿੱਤਾ, ਜਿਨ੍ਹਾਂ ਨੂੰ PTM ਮੁਖੀ ਮਨਜ਼ੂਰ ਪਸ਼ਤੀਨ ਦੀ ਗ੍ਰਿਫ਼ਤਾਰੀ ਦੇ ਵਿਰੋਧ ’ਚ ਇਸਲਾਮਾਬਾਦ ਪੁਲਿਸ ਨੇ ਪਿਛਲੇ ਮਹੀਨੇ ਗ੍ਰਿਫ਼ਤਾਰ ਕੀਤਾ ਸੀ।

 

 

‘ਡਾੱਨ ਨਿਊਜ਼’ ਦੀ ਰਿਪੋਰਟ ਮੁਤਾਬਕ ਜਿਵੇਂ ਹੀ ਇਸਲਾਮਾਬਾਦ ਹਾਈ ਕੋਰਟ ਦੇ ਚੀਫ਼ ਜਸਟਿਸ ਅਤਹਰ ਮਿਨੱਲਾਹ ਨੇ 23 ਮੁਜ਼ਾਹਰਾਕਾਰੀਆਂ ਵੱਲੋਂ ਦਾਇਰ ਜ਼ਮਾਨਤ ਪਟੀਸ਼ਨਾਂ ਦੀ ਸੁਣਵਾਈ ਮੁੜ ਸ਼ੁਰੂ ਕੀਤੀ, ਇਸਲਾਮਾਬਾਦ ਦੇ ਕਮਿਸ਼ਨਰ ਹਮਜ਼ਾ ਸ਼ਫ਼ਕਤ ਨੇ ਅਦਾਲਤ ਨੂੰ ਦੱਸਿਆ ਕਿ ਪ੍ਰਦਰਸ਼ਨਕਾਰੀਆਂ ਵਿਰੁੱਧ ਸਾਰੇ ਦੋਸ਼ ਹਟਾ ਦਿੱਤੇ ਗਏ ਹਨ।

 

 

ਡਿਪਟੀ ਕਮਿਸ਼ਨਰ ਦੇ ਬਿਆਨ ਦੇ ਆਧਾਰ ’ਤੇ ਅਦਾਲਤ ਨੇ ਪ੍ਰਦਰਸ਼ਨਕਾਰੀਆਂ ਦੀਆਂ ਜ਼ਮਾਨਤ ਪਟੀਸ਼ਨਾਂ ਉੱਤੇ ਫ਼ੈਸਲਾ ਲੈਂਦਿਆਂ ਮਾਮਲਾ ਖ਼ਤਮ ਕਰ ਦਿੱਤਾ।

 

 

ਇਸ ਤੋਂ ਪਹਿਲਾਂ ਦੋ ਫ਼ਰਵਰੀ ਨੂੰ ਅਦਾਲਤ ਨੂੰ ਦੱਸਿਆ ਗਿਆ ਸੀ ਕਿ ਧਾਰਾ 124–ਏ (ਦੇਸ਼–ਧਰੋਹ ਨਾਲ ਸਬੰਧਤ) ਹਟਾ ਦਿੱਤੀ ਗਈ ਸੀ ਪਰ ਐੱਫ਼ਆਈਆਰ ’ਚ ਪ੍ਰਦਰਸ਼ਨਕਾਰੀਆਂ ਵਿਰੁੱਧ ਅੱਤਵਾਦ ਵਿਰੋਧੀ ਕਾਨੂੰਨ 1997 ਦੀ ਧਾਰਾ 7 ਲਾਈ ਗਈ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Islamabad High Court s Comment Everyone s rights are secure in Pakistan It is not India