ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਅਜੇ ਵੀ ਚਿੰਤਾ ਦਾ ਵਿਸ਼ਾ : ਸੰਯੁਕਤ ਰਾਸ਼ਟਰ

ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਅਜੇ ਵੀ ਚਿੰਤਾ ਦਾ ਵਿਸ਼ਾ

ਸੰਯੁਕਤ ਰਾਸ਼ਟਰ ਅੱਤਵਾਦ ਵਿਰੋਧੀ ਦਫ਼ਤਰ ਦੇ ਅੰਡਰ ਸਕੱਤਰ ਜਨਰਲ ਵਲਾਦਿਮੀਰ ਵੋਰਨਕੋਵ ਨੇ ਕਿਹਾ ਕਿ ਭਾਵੇਂ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਆਈਐਸ) ਨੂੰ ਭਾਰੀ ਨੁਕਸਾਨ ਪਹੁੰਚਿਆ ਹੈ, ਪ੍ਰੰਤੂ ਅਜੇ ਵੀ ਇਹ ਚਿੰਤਾ ਦਾ ਇਕ ਮੁੱਖ ਕਾਰਨ ਬਣਿਆ ਹੋਇਆ ਹੈ।


ਨਿਊਜ਼ ਏਜੰਸੀ ਆਈਏਐਨਐਸ ਨੇ ਸਮਾਚਾਰ ਏਜੰਸੀ ਸਿਨਹੁਆ ਦੇ ਮੁਤਾਬਕ ਦੱਸਿਆ ਵੋਰੋਨਕੋਵ ਨੇ ਵੀਰਵਾਰ ਨੂੰ ਸੁਰੱਖਿਆ ਪਰਿਸ਼ਦ ਨੂੰ ਦੱਸਿਆ ਕਿ 2017 ਦੇ ਅੰਤ ਦੇ ਬਾਅਦ  ਆਈਐਸ ਨੂੰ ਇਰਾਕ `ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਸੀਰੀਆ `ਚ ਵੀ ਇਸਦਾ ਦਬਦਬਾ ਖਤਮ ਹੋਇਆ ਹੈ।


ਇਰਾਕ ਅਤੇ ਸੀਰੀਆ ਦੋਵਾਂ `ਚ ਆਈਐਸ ਮੈਂਬਰਾਂ ਦੀ ਗਿਣਤੀ ਕਰੀਬ 20,000 ਤੋਂ ਜਿ਼ਆਦਾ ਹੈ। ਦੋਵਾਂ ਦੇਸ਼ਾਂ `ਚ ਇਹ ਅੰਕੜਾ ਦੋਵਾਂ ਦੇਸ਼ਾਂ `ਚ ਵੰਡਿਆ ਹੋਇਆ ਹੈ।
ਸੰਯੁਕਤ ਰਾਸ਼ਟਰ ਦੇ ਅੱਤਵਾਦੀ ਵਿਰੋਧੀ ਅਧਿਕਾਰੀ ਨੇ ਆਈਐਸ `ਤੇ ਸੰਯੁਕਤ ਰਾਸ਼ਟਰ ਜਨਰਲ ਸਕੱਤਰ ਦੀ ਇਕ ਰਿਪੋਰਟ `ਤੇ ਪਰਿਸ਼ਦ ਨੂੰ ਸੰਖੇਪ ਕਰਦੇ ਹੋਏ ਕਿਹਾ ਕਿ ਕੁਝ ਆਈਐਸ ਲੜਾਕੇ ਪੂਰੀ ਤਰ੍ਹਾਂ ਨਾਲ ਸੰਘਰਸ਼ `ਚ ਸਰਗਰਮ ਹਨ, ਜਦੋਂ ਕਿ ਕੁਝ ਉਨ੍ਹਾਂ ਨਾਲ ਹਮਦਰਦੀ ਰੱਖਣ ਵਾਲੇ ਵਰਗ ਦੇ ਵਿੱਚ ਲੁੱਕੇ ਹੋਏ ਹਨ। ਅੱਤਵਾਦੀ ਸੰਗਠਨ ਨੇ ਅੱਗੇ ਦੇ ਨੁਕਸਾਨ ਨੂੰ ਘੱਟ ਕਰਨ ਲਈ ਅਗਵਾਈ ਸੰਰਚਨਾ ਨੂੰ ਵਿਕੇਂਦ੍ਰੀਕ੍ਰਿਤ ਕੀਤਾ ਹੈ।


ਉਨ੍ਹਾਂ ਕਿਹਾ ਕਿ ਜਾਰੀ ਸੰਘਰਸ਼ ਅਤੇ ਜਟਿਲ ਸਥਿਰੀਕਰਨ ਚੁਣੌਤੀਆਂ ਦੇ ਚਲਦੇ ਆਈਐਸ ਕੋਰ ਦੇ ਇਰਾਕ ਅਤੇ ਸੀਰੀਆ `ਚ ਬਣੇ ਰਹਿਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਅਫਗਾਨਿਸਤਾਨ, ਦੱਖਣੀ ਪੂਰਵ ਏਸ਼ੀਆ, ਪੱਛਮੀ ਅਫਰੀਕਾ ਅਤੇ ਲੀਬੀਆ `ਚ ਹੋਰ ਸਿਨਾਈ, ਯਮਨ, ਸੋਮਾਲੀਆ ਅਤੇ ਸਹੇਲ `ਚ ਕੁਝ ਹੱਦ ਤੱਕ ਆਈਐਸ ਦਾ ਦਖਲ ਹੈ ਅਤੇ ਇਸ ਨਾਲ ਸਬੰਧਤ ਸੰਗਠਨ ਮੌਜੂਦ ਹਨ।ਵੋਰੋਨਕੋਵ ਨੇ ਕਿਹਾ ਕਿ ਇਸ ਤੋਂ ਇਲਾਵਾ ਵਿਦੇਸ਼ੀ ਅੱਤਵਾਦੀ ਦੀ ਘੁਸਪੈਠ ਅਤੇ ਅੱਗੇ ਚੱਲਣ ਲਈ ਚੁਣੌਤੀ ਬਣੀ ਹੋਈ ਹੈ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Islamic State is still the main reason of concern says UN