ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਖੁਲਾਸਾ, ISIS ਪੂਰੇ ਯੂਰਪ ’ਤੇ ਹਮਲਾ ਕਰਨ ਦੀ ਤਿਆਰੀ ’ਚ

ਬਰਤਾਨੀਆ ਦੇ ਮਸ਼ਹੂਰ ਅਖ਼ਬਾਰ ਦ ਸੰਡੇ ਟਾਈਮਜ਼ ਨੇ ਕਿਹਾ ਹੈ ਕਿ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਪੂਰੇ ਯੂਰਪ ਚ ਜਾਨਲੇਵਾ ਹਮਲੇ ਕਰਨ ਦੀ ਸਕੀਮ ਉਲੀਕ ਰਿਹਾ ਹੈ। ਚਾਰ ਸਾਲ ਪਹਿਲਾਂ ਫ੍ਰਾਂਸ ਦੀ ਰਾਜਧਾਨੀ ਪੈਰਿਸ ਦੇ ਇਕ ਕਨਸਰਟ ਹਾਲ ਵਿਖੇ ਕੀਤਾ ਗਿਆ ਹਮਲਾ ਵੀ ਇਸੇ ਕੜੀ ਚ ਸ਼ਾਮਲ ਸੀ ਜਿਸ ਵਿਚ 130 ਲੋਕ ਮਾਰੇ ਗਏ ਸਨ।

 

ਅਖ਼ਬਾਰ ਮੁਤਾਬਕ ਦਸਤਾਵੇਜ਼ਾਂ ਤੋਂ ਪਤਾ ਚੱਲਦਾ ਹੈ ਕਿ ਆਈਐਸਆਈਐਸ ਸਰਗਨਾ ਯੂਰਪ ਅਤੇ ਮੱਧ ਪੂਰਬ ਚ ਅੱਤਵਾਦੀ ਹਮਲਿਆਂ ਦੀ ਸਕੀਮ ਨੂੰ ਮਾਲੀ ਮਦਦ ਅਤੇ ਕੰਟੋਰਲ ਕਰ ਰਿਹਾ ਹੈ। ਆਈਐਸਆਈਐਸ ਨਵੰਬਰ 2015 ਦੇ ਪੈਰਿਸ ਵਰਗੇ ਹਮਲੇ ਨੂੰ ਮੁੜ ਦੁਹਰਾਉਣ ਦੀ ਸਕੀਮ ਉਡੀਕ ਰਹੇ ਹਨ।

 

ਦਸਤਾਵੇਜ਼ਾਂ ਚ ਮਿਲੀ ਜਾਣਕਾਰੀ ਮੁਤਾਬਕ ਸੀਰੀਆ ਚ ਆਪਣੀ ਕਥਿਤ ਬਗਾਵਤ ਖਤਮ ਹੋਣ ਬਾਵਜੂਦ ਆਈਐਸ ਆਧੁਨਿਕ ਆਲਮੀ ਨੈੱਟਵਰਕ ਚਲਾਉਣ, ਬੈਂਕ ਡਕੈਤੀਆਂ, ਵਾਹਰਨਾਂ ਤੇ ਹਮਲੇ, ਕਤਲ ਅਤੇ ਕੰਪਿਊਟਰ ਹੈਕਿੰਗ ਦੀ ਸਕੀਮਾਂ ਬਣਾ ਰਿਹਾ ਹੈ। ਆਈਐਸ ਦੇ 6 ਆਗੂਆਂ ਦੇ ਹਸਤਾਖ਼ਰ ਵਾਲੇ ਇਕ ਪੱਤਰ ਚ ਸੰਗਠਨ ਦੇ ‘ਖਲੀਫ਼ਾ’ ਅਬੂ ਬਕਰ ਅਲ ਬਗਦਾਦੀ ਨੂੰ ਸੰਬੋਧਨ ਕੀਤਾ ਗਿਆ ਹੈ ਤੇ ਕਿਹਾ ਗਿਆ ਹੈ ਕਿ ਆਈਐਸ ਨੇ ਵਿਦੇਸ਼ ਚ ਆਪਣੀ ਰਣਨੀਤੀ ਨੂੰ ਚਲਾਉਣ ਅਤੇ ਸਰਹੱਦਾਂ ਦੇ ਆਧਾਰ ਤੇ ਦੋ ਹਿੱਸਿਆਂ ਚ ਵੰਡ ਦਿੱਤਾ ਹੈ।

 

ਇਸ ਤੋਂ ਇਲਾਵਾ ਵਿਦੇਸ਼ਾਂ ਚ ਅੱਤਵਾਦੀ ਮੁਹਿੰਮਾਂ ਦੀ ਜ਼ਿੰਮੇਵਾਰੀ ਅਬੁ ਅਲ ਮੁਹਾਜ਼ਿਰ ਨੂੰ ਦਿੱਤੀ ਗਈ ਹੈ। ਉਸ ਨੂੰ ਰੂਸ, ਜਰਮਨੀ ਅਤੇ ਪੂਰਬੀ ਉੱਤਰ ਸੀਰੀਆ ਚ ਅੱਤਵਾਦੀ ਮੁਹਿੰਮ ਚਲਾਉਣ ਦੀ ਜ਼ਿੰਮੇਦਾਰੀ ਦਿੱਤੀ ਗਈ ਹੈ। ਦਸਤਾਵੇਜ਼ਾ ਚ ਅੱਗੇ ਦਸਿਆ ਗਿਆ ਹੈ ਕਿ ਸਾਲ 2015 ਦੇ ਪੈਰਿਸ ਕਤਲੇਆਮ ਅਤੇ ਸਾਲ 2017 ਦੇ ਮੈਨਹੈਟਨ ਹਮਲੇ ਦਾ ਜ਼ਿਕਰ ਹੈ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Islamic State Planning Deadly Attack in Europe Says The Sunday Times