ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇਜ਼ਰਾਈਲੀ PM ਨੇਤਨਯਾਹੂ ਨੇ ਟਰੰਪ ਦੇ ਨਾਂ ’ਤੇ ਰੱਖਿਆ ਗੋਲਨ ਹਾਈਟਸ ਦਾ ਨਾਂ

ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਅਮਰੀਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਾਂ ਤੇ ਗੋਲਨ ਬਸਤੀ ਦਾ ਨਾਂ ਰੱਖਣ ਦਾ ਐਲਾਨ ਕੀਤਾ ਹੈ। ਨੇਤਨਯਾਹੂ ਨੇ ਗੋਲਨ ਹਾਈਟਸ ਦਾ ਨਾਂ ਰਮਾਤ ਟਰੰਪ ਰੱਖਿਆ ਹੈ। ਇਹ ਜਾਣਕਾਰੀ ਵਿਦੇਸ਼ੀ ਮੀਡੀਆ ਦੀ ਰਿਪੋਰਟ ਤੋਂ ਮਿਲੀ ਹੈ।

 

ਅਖ਼ਬਾਰ ਹਾਰੇਟਰਜ਼ ਦੀ ਰਿਪੋਰਟ ਚ ਨੇਤਨਯਾਹੂ ਦੇ ਐਤਵਾਰ ਦੇ ਬਿਆਨ ਦਾ ਹਵਾਲਾ ਦਿੱਤਾ ਗਿਆ ਹੈ। ਨੇਤਨਯਾਹੂ ਨੇ ਇਕ ਬੈਠਕ ਚ ਇਸ ਨੂੰ ਇਤਿਾਸਿਕ ਦਿਨ ਕਰਾਰ ਦਿੰਦਿਆਂ ਕਿਹਾ, ਅਸੀਂ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਤਿਕਾਰ ਚ ਇਕ ਨਵੀਂ ਬਸਤੀ ਬਸਾਉਣ ਜਾ ਰਹੇ ਹਾਂ। ਇਹ ਕੁਝ ਅਜਿਹਾ ਹੈ ਜਿਹੜਾ ਕਿ ਲੰਘੇ ਕਈ ਸਾਲਾਂ ਚ ਨਹੀਂ ਹੋਇਆ।

 

ਪ੍ਰਧਾਨ ਮੰਤਰੀ ਨੇਤਨਯਾਹੂ ਮੁਤਾਬਕ, ਟਰੰਪ ਦੇ ਨਾਂ ਤੇ ਬਸਤੀ ਦਾ ਨਾਂ ਰੱਖਣਾ ਅਮਰੀਕੀ ਰਾਸ਼ਟਰਪਤੀ ਦੇ ਕੰਮਾਂ ਦਾ ਸਤਿਕਾਰ ਹੈ ਜਿਹੜਾ ਕਿ ਵੱਖੋ ਵੱਖ ਖੇਤਰਾਂ ਚ ਇਜ਼ਰਾਈਲ ਦੇ ਹਿੱਤ ਲਈ ਕੀਤਾ ਗਿਆ ਹੈ। ਜਿਵੇਂ ਕਿ ਯੇਰੂਸਲਮ ਨੂੰ ਇਜ਼ਰਾਈਲ ਦੀ ਰਾਜਧਾਨੀ ਦੀ ਮਾਨਤਾ ਦੇਣੀ ਅਤੇ ਗੋਲਨ ਹਾਈਟਸ ’ਤੇ ਇਜ਼ਰਾਈਲ ਨੂੰ ਮਾਲਕੀ ਦੇਣਾ, ਜਿਸਦੀ ਅੰਤਰਰਾਜੀ ਭਾਈਚਾਰੇ ਨੇ ਆਲੋਚਨਾ ਕੀਤੀ।

 

ਗੋਲਨ ਹਾਈਟਸ ਚ ਹੋਈ ਇਸ ਬੈਠਕ ਮਗਰੋਂ ਬਸਤੀ ਲਈ ਚਿੰਨ ਉਦਘਾਟਨ ਸਮਾਗਮ ਹੋਇਆ। ਟਰੰਪ ਨੇ ਬਾਅਦ ਚ ਟਵਿੱਟਰ ਦੁਆਰਾ ਨੇਤਨਯਾਹੂ ਅਤੇ ਉਨ੍ਹਾਂ ਦੀ ਸਰਕਾਰ ਨੂੰ ਇਸ ਕਦਮ ਲਈ ਧੰਨਵਾਦ ਕੀਤਾ। ਟਰੰਪ ਨੇ ਕਿਹਾ, ਪ੍ਰਧਾਨ ਮੰਤਰੀ ਨੇਤਨਯਾਹੂ ਤੁਹਾਨੂੰ ਅਤੇ ਇਜ਼ਰਾਈਲ ਨੂੰ ਇਸ ਮਹਾਨ ਸਤਿਕਾਰ ਲਈ ਧੰਨਵਾਦ।

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Israel Benjamin Netanyahu moves to name Golan settlement after Trump