ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇਜ਼ਰਾਈਲ ’ਚ ਮੁੜ ਹੋਣਗੀਆਂ ਆਮ ਚੋਣਾਂ, ਨੇਤਨਯਾਹੂ ਦਾ ਗਠਜੋੜ ਅਸਫ਼ਲ

ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਬੁੱਧਵਾਰ ਰਾਤ ਤੋਂ ਪਹਿਲਾਂ ਗਠਜੋੜ ਸਰਕਾਰ ਬਣਾਉਣ ਅਸਫ਼ਲ ਰਹਿਣ ਮਗਰੋਂ ਇਜ਼ਰਾਇਲੀ ਸੰਸਦ ਮੈਂਬਰਾਂ ਦੇ ਬੇਮਿਸਾਲ ਕਦਮ ਚੁੱਕਦਿਆਂ ਵੀਰਵਾਰ ਨੂੰ ਸੰਸਦ ਭੰਗ ਕਰਨ ਦੇ ਪੱਖ ਚ ਵੋਟਾਂ ਕਰ ਦਿੱਤੀਆਂ। ਜਿਸ ਤੋਂ ਬਾਅਦ ਨੇਤਨਯਾਹੂ ਇਜ਼ਰਾਇਲੀ ਇਤਿਹਾਸ ਚ ਪਹਿਲੇ ਨਾਮਜ਼ਦ ਪ੍ਰਧਾਨ ਮੰਤਰੀ ਬਣ ਗਏ ਹਨ, ਜਿਹੜੇ ਸਰਕਾਰ ਬਣਾਉਣ ਚ ਅਸਫਲ ਰਹੇ।

 

ਇਸ ਘਟਨਾਕ੍ਰਮ ਮਗਰੋਂ ਦੇਸ਼ ਚ ਹੁਣ 17 ਸਤੰਬਰ ਨੂੰ ਮੁੜ ਤੋਂ ਆਮ ਚੋਣਾਂ ਕਰਵਾਈਆਂ ਜਾਣਗੀਆਂ। ਇਜ਼ਰਾਇਲੀ ਸੰਸਦ ਮੈਂਬਰ ਲਗਭਗ 6 ਹਫਤੇ ਪਹਿਲਾਂ ਹੀ ਚੁਣੇ ਗਏ ਸਨ। ਉਨ੍ਹਾਂ ਨੇ 21ਵੀਂ ਨੇਸੇਟ (ਇਜ਼ਰਾਇਲੀ ਸੰਸਦ) ਨੂੰ ਭੰਗ ਕਰਨ ਅਤੇ ਇਸੇ ਕੈਲੰਡਰ ਸਾਲ ਚ ਦੂਜੀ ਵਾਰ ਆਮ ਚੋਣਾਂ ਕਰਾਉਣ ਦੇ ਪੱਖ ਚ 45 ਦੇ ਮੁਕਾਬਲੇ 74 ਵੋਟਾਂ ਨਾਲ ਪ੍ਰਸਤਾਵ ਪਾਸ ਕੀਤਾ।

 

ਦੱਸਣਯੋਗ ਹੈ ਕਿ ਨੇਤਨਯਾਹੂ ਨੇ 9 ਅਪ੍ਰੈਲ ਨੂੰ ਹੋਈਆਂ ਚੋਣਾਂ ਚ ਰਿਕਾਰਡ 5ਵੀਂ ਵਾਰ ਯਾਦ ਰੱਖਣਯੋਗ ਜਿੱਤ ਹਾਸਲ ਕੀਤੀ ਸੀ। ਉਨ੍ਹਾਂ ਦੀ ਇਹ ਜਿੱਤ ਕੱਚੀ ਸਾਬਿਤ ਹੋਈ ਕਿਉਂਕਿ ਉਚ ਚਰਮ ਪੁਰਾਤਨਪੰਥੀ ਯਹੁਦੀ ਸਿਖਿਆ ਸੰਸਥਾਨਾਂ ਦੇ ਵਿਦਿਆਰਥੀਆਂ ਨੂੰ ਫ਼ੌਜ ਚ ਲਾਜ਼ਮੀ ਭਰਤੀ ਤੋਂ ਛੋਟ ਦੇਣ ਸਬੰਧੀ ਇਕ ਫ਼ੌਜੀ ਬਿੱਲ ਨੂੰ ਲੈ ਕੇ ਖਿੱਚ-ਧੂਹ ਨੂੰ ਹੱਲ ਕਰਨ ਅਸਫ਼ਲ ਰਹੇ। ਜਿਸ ਤੋਂ ਬਾਅਦ ਨੇਤਨਯਾਹੂ ਅਤੇ ਇਜ਼ਰਾਈਲ ਦੇ ਸਾਬਕਾ ਰੱਖਿਆ ਮੰਤਰੀ ਅਵਿਗਦੋਰ ਲਿਬਰਮੈਨ ਵਿਚਾਲੇ ਬਿੱਲ ਨੂੰ ਲੈ ਕੇ ਮਤਭੇਦ ਕਾਰਨ ਗਠਜੋੜ ਨਹੀਂ ਹੋ ਸਕਿਆ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Israel faces fresh poll as Benjamin Netanyahu fails to form government