ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਇਜ਼ਰਾਇਲ ਦਾ ਸੀਰੀਆ ’ਤੇ ਜਵਾਬੀ ਹਵਾਈ ਹਮਲਾ, 10 ਹਲਾਕ

​​​​​​​ਇਜ਼ਰਾਇਲ ਦਾ ਸੀਰੀਆ ’ਤੇ ਜਵਾਬੀ ਹਵਾਈ ਹਮਲਾ, 10 ਹਲਾਕ

ਇਜ਼ਰਾਇਲ ਨੇ ਸੀਰੀਆ ਵੱਲੋਂ ਦਾਗੇ ਗਏ ਰਾਕੇਟ ਦੇ ਜਵਾਬ ਵਿੱਚ ਐਤਵਾਰ ਨੂੰ ਹਵਾਈ ਹਮਲੇ ਕੀਤੇ, ਜਿਸ ਵਿੱਚ ਸੀਰੀਆਈ ਫ਼ੌਜੀਆਂ ਤੇ ਵਿਦੇਸ਼ੀ ਫ਼ੌਜੀਆਂ ਸਮੇਤ 10 ਵਿਅਕਤੀ ਮਾਰੇ ਗਏ। ਇਜ਼ਰਾਇਲੀ ਫ਼ੌਜ ਨੇ ਕਿਹਾ ਕਿ ਸੀਰੀਆ ਵੱਲੋਂ ਇਜ਼ਰਾਇਲ ਦੇ ਕਬਜ਼ੇ ਹੇਠਲੇ ਗੋਲਨ ਹਾਈਟਸ ਵਿਖੇ ਸਨਿੱਚਰਵਾਰ ਦੇਰ ਰਾਤੀਂ ਮਾਊਂਟ ਹਰਮਨ ’ਤੇ ਦੋ ਰਾਕੇਟ ਦਾਗੇਟ ਦਾਗੇ ਗਏ ਅਤੇ ਉਨ੍ਹਾਂ ਵਿੱਚੋਂ ਇੱਕ ਇਜ਼ਰਾਇਲੀ ਸਰਹੱਦ ਦੇ ਅੰਦਰ ਸਥਿਤ ਸੀ।

 

 

ਫ਼ੌਜ ਨੇ ਆਪਣੇ ਬਿਆਨ 8ਚ ਦੱਸਿਆ ਕਿ ਇਸ ਦੇ ਜਵਾਬ ਵਿੱਚ ਫ਼ੌਜ ਨੇ ਦੋ ਤੋਪਖਾਨਿਆਂ, ਕਈ ਖ਼ੁਫ਼ੀਆ ਤੇ ਨਿਰੀਖਣ ਚੌਕੀਆਂ ਤੇ ਐੱਸਏ–2 ਹਵਾਈ ਰੱਖਿਆ ਇਕਾਈ ਵਿਰੁੱਧ ਕਾਰਵਾਈ ਕੀਤੀ। ਸੀਰੀਅਨ ਆਬਜ਼ਰਵੇਟਰੀ ਫ਼ਾਰ ਹਿਊਮਨ ਰਾਈਟਸ ਨੇ ਕਿਹਾ ਕਿ ਇਜ਼ਰਾਇਲੀ ਹਮਲੇ ਵਿੱਚ ਤਿੰਨ ਸੀਰੀਆਈ ਫ਼ੌਜੀ ਤੇ ਸੱਤ ਵਿਦੇਸ਼ੀ ਫ਼ੌਜੀ ਮਾਰੇ ਗਏ।

 

 

ਇਸ ਜੰਗ ਉੱਤੇ ਨਜ਼ਰ ਰੱਖਣ ਵਾਲੀ ਬ੍ਰਿਟੇਨ ਦੀ ਸੰਸਥਾ ਨੇ ਵਿਦੇਸ਼ੀ ਲੜਾਕਿਆਂ ਦੀ ਨਾਗਰਿਕਤਾ ਬਾਰੇ ਕੁਝ ਨਹੀਂ ਦੱਸਿਆ। ਉਸ ਨੇ ਸਿਰਫ਼ ਇੰਨਾ ਕੁ ਹੀ ਦੱਸਿਆ ਕਿ ਦਮਿਸ਼ਕ ਕੋਲ ਹੋਏ ਮਿਸਾਇਲ ਹਮਲਿਆਂ ਵਿੱਚ ਉਨ੍ਹਾਂ ਦੀ ਮੌਤ ਹੋਈ, ਜਿੱਥੇ ਸੀਰੀਆਈ ਫ਼ੌਜੀ, ਈਰਾਨੀ ਬਲ ਤੇ ਹਿਜ਼ਬੁੱਲ੍ਹਾ ਦੇ ਲੜਾਕਿਆਂ ਦੀ ਤਾਇਨਾਤੀ ਸੀ।

 

 

ਸੀਰੀਆ ਦੀ ਸਰਕਾਰੀ ਖ਼ਬਰ ਏਜੰਸੀ ‘ਸਨਾ’ ਨੇ ਇੱਕ ਅਣਪਛਾਤੇ ਫ਼ੌਜੀ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਕਿ ਦੱਖਣ–ਪੱਛਮੀ ਦਮਿਸ਼ਕ ਵਿਖੇ ਇਜ਼ਰਾਇਲ ਦੀ ਤਾਇਨਾਤੀ ਵਾਲੇ ਫ਼ੌਜੀ ਟਿਕਾਣਿਆਂ ’ਤੇ ਦਾਗ਼ੀਆਂ ਗਈਆਂ ‘ਦੁਸ਼ਮਣ ਮਿਸਾਇਲਾਂ’ ਦੇ ਜਵਾਬ ਵਿੱਚ ਸੀਰੀਆਈ ਹਵਾਈ ਬਲਾਂ ਨੇ ਵੀ ਹਮਲੇ ਕੀਤੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Israeli Air Attack on Syria kills 10