ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਾਅਵਾ: ਕੋਈ ਵੀ ਉਪਾਅ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕ ਨਹੀਂ ਸਕਦਾ, ਜਾਣੋ ਸੱਚਾਈ 

ਇਕ ਮਾਹਰ ਨੇ ਦਾਅਵਾ ਕੀਤਾ ਹੈ ਕਿ ਕੋਰੋਨਾ ਵਾਇਰਸ 70 ਦਿਨਾਂ ਵਿੱਚ ਮਰ ਜਾਵੇਗਾ। ਇਨ੍ਹਾਂ ਵਾਇਰਸਾਂ ਦਾ ਆਪਣਾ ਜੀਵਨ ਕਾਲ ਹੈ ਅਤੇ ਇਸ ਉੱਤੇ ਲੌਕਡਾਊਨ ਨਾਲ ਕੋਈ ਅਸਰ ਨਹੀਂ ਪੈਂਦਾ। ਪ੍ਰੋਫੈਸਰ ਆਈਸੇਕ ਬੇਨ-ਇਜ਼ਰਾਈਲ ਨੇ ਕਿਹਾ ਹੈ ਕਿ ਵਾਇਰਸ ਆਪਣੇ ਆਪ ਵਿੱਚ ਸੀਮਤ ਹੈ ਅਤੇ ਇਸ ਲਈ ਇਸ ਦੇ ਫੈਲਣ ਨੂੰ ਰੋਕਣ ਲਈ ਚੁੱਕੇ ਜਾ ਰਹੇ ਕਦਮਾਂ ਨਾਲ ਕੋਈ ਫਰਕ ਨਹੀਂ ਪੈਂਦਾ। 

 

ਪ੍ਰੋਫੈਸਰ ਆਈਸੇਕ ਨੈਸ਼ਨਲ ਕੌਂਸਲ ਫਾਰ ਰਿਸਰਚ ਐਂਡ ਡਿਵੈਲਪਮੈਂਟ ਦੇ ਡਾਇਰੈਕਟਰ ਹਨ। ਇਸ ਵਿਦਿਅਕ ਮਾਹਰ ਵੱਲੋਂ ਕੀਤੇ ਵਿਸ਼ਲੇਸ਼ਣ ਤੋਂ ਪਤਾ ਚੱਲਦਾ ਹੈ ਕਿ ਵਾਇਰਸ 40 ਦਿਨਾਂ ਤੱਕ ਆਪਣੀ ਉੱਤਮ ਪੱਧਰ 'ਤੇ ਪਹੁੰਚ ਜਾਂਦਾ ਹੈ ਅਤੇ ਇਸ ਤੋਂ ਬਾਅਦ ਖ਼ਤਮ ਹੋਣ ਲੱਗਦਾ ਹੈ।
 

ਵਾਇਰਸ ਦੇ ਖ਼ਤਮ ਹੋਣ 'ਚ ਅਜੇ ਦੋ ਹਫ਼ਤੇ ਲੱਗਣਗੇ
 

ਇੱਕ ਸਵੈ-ਪ੍ਰਕਾਸ਼ਤ ਲੇਖ ਵਿੱਚ ਉਨ੍ਹਾਂ ਨੇ ਕਿਹਾ, ਇਹ ਪਤਾ ਲੱਗਾ ਹੈ ਕਿ ਅਸੀਂ ਵਾਇਰਸ ਦੇ ਉੱਚਤਮ ਪ੍ਰਤੀਕਿਰਿਆ ਦੇ ਗੇੜ ਨੂੰ ਅਸੀਂ ਲਗਭਗ ਦੋ ਹਫ਼ਤੇ ਪਿੱਛੇ ਛੱਡ ਚੁੱਕੇ ਹਾਂ ਅਤੇ ਸ਼ਾਇਦ ਦੋ ਹੋਰ ਹਫ਼ਤਿਆਂ ਵਿੱਚ ਅੰਦਰੋਂ ਹੌਲੀ ਹੌਲੀ ਸਮਾਪਤ ਹੋ ਜਾਵੇਗਾ। 

ਸਾਡਾ ਵਿਸ਼ਲੇਸ਼ਣ ਦਰਸਾਉਂਦਾ ਹੈ ਕਿ ਸਾਰੇ ਦੇਸ਼ਾਂ ਵਿੱਚ ਵਾਇਰਸਾਂ ਦਾ ਇਕੋ ਜਿਹਾ ਨਮੂਨਾ ਵੇਖਿਆ ਗਿਆ ਹੈ। ਹੈਰਾਨੀ ਦੀ ਗੱਲ ਹੈ ਕਿ ਇਹ ਪੈਟਰਨ ਉਨ੍ਹਾਂ ਦੇਸ਼ਾਂ ਲਈ ਵੀ ਸਮਾਨ ਹਨ ਜਿਨ੍ਹਾਂ ਨੇ ਸਖ਼ਤ ਤਾਲਾਬੰਦੀ ਕਦਮ ਚੁੱਕੇ ਹਨ। ਉਨ੍ਹਾਂ ਦੇਸ਼ਾਂ ਵਿੱਚ ਵੀ ਇਹੋ ਸਥਿਤੀ ਹੈ ਜਿਨ੍ਹਾਂ ਨੇ ਵਧੇਰੇ ਸਖ਼ਤ ਕਦਮ ਨਹੀਂ ਚੁੱਕੇ ਹਨ।
 

ਗੰਭੀਰ ਤਾਲਾਬੰਦੀ ਕਾਰਨ ਦੇਸ਼ਾਂ ਨੇ ਆਪਣੀਆਂ ਆਰਥਿਕਤਾਵਾਂ ਨੂੰ ਨੁਕਸਾਨ ਪਹੁੰਚਾਇਆ ਹੈ। ਸਾਡੇ ਵਿਸ਼ਲੇਸ਼ਣ ਵਿਚਲੇ ਅੰਕੜੇ ਸੁਝਾਅ ਦਿੰਦੇ ਹਨ ਕਿ ਲਾਕਡਾਊਨ ਨਿਯਮਾਂ ਨੂੰ ਖ਼ਤਮ ਕੀਤਾ ਜਾਣਾ ਚਾਹੀਦਾ ਹੈ ਅਤੇ ਉਨ੍ਹਾਂ ਨੇ ਮੱਧਮ ਸਮਾਜਿਕ ਦੂਰੀ ਵਾਲੇ ਨਿਯਮਾਂ ਨੂੰ ਬਦਲ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਮੀਡੀਆ ਨੂੰ ਦੱਸਿਆ ਕਿ ਤਾਲਾਬੰਦੀ ਦੇ ਨਿਯਮ ਅਤੇ ਬੰਦੀ ਸਮੂਹਿਕ ਨਿਮਯਾਂ ਦਾ ਇੱਕ ਕਾਰਨ ਸੀ। ਇਸ ਨੂੰ ਸਿਰਫ ਆਮ ਸਮਾਜਿਕ ਦੂਰੀਆਂ ਰਾਹੀਂ ਹੀ ਇਸ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ।
 

ਦਾਅਵੇ ਦੀ ਆਲੋਚਨਾ ਹੋਈ 


ਗਣਿਤ ਵਿਗਿਆਨੀ ਆਈਸੇਕ ਬੇਨ-ਇਜ਼ਰਾਈਲ ਦੇ ਬਿਆਨ ਦੀ ਆਲੋਚਨਾ ਕਰਦਿਆਂ ਪ੍ਰੋਫੈਸਰ ਗਾਬੀ ਬਾਰਬਾਸ ਨੇ ਕਿਹਾ ਕਿ ਜੇਕਰ ਇਜ਼ਰਾਈਲ ਅਤੇ ਹੋਰ ਦੇਸ਼ਾਂ ਨੇ ਸਖ਼ਤ ਕਦਮ ਨਾ ਚੁੱਕੇ ਹੁੰਦੇ, ਤਾਂ ਮਰਨ ਵਾਲਿਆਂ ਦੀ ਗਿਣਤੀ ਵਧੇਰੇ ਹੋਣੀ ਸੀ। ਗਣਿਤ ਦਾ ਵਿਸ਼ਲੇਸ਼ਣ ਬੇਕਾਰ ਹੈ। ਅਗਲੇ ਸਾਲ ਤੱਕ ਸਾਨੂੰ ਕੋਰੋਨਾਵਾਇਰਸ ਦਾ ਸਾਹਮਣਾ ਕਰਨਾ ਪਵੇਗਾ। ਮੈਂ ਅਪੀਲ ਕਰਦਾ ਹਾਂ ਕਿ ਗਣਿਤ ਵਿਗਿਆਨੀਆਂ ਨੂੰ ਜੋ ਜੀਵ-ਵਿਗਿਆਨ ਬਾਰੇ ਕੁਝ ਨਹੀਂ ਜਾਣਦੇ, ਉਨ੍ਹਾਂ ਨੂੰ ਇਹ ਦੱਸਣ ਦੀ ਜ਼ਰੂਰਤ ਨਹੀਂ ਹੈ ਕਿ ਅਸੀਂ ਕਦੋਂ ਲੌਕਡਾਊਨ ਖੋਲ੍ਹਣਾ ਹੈ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Israeli mathematician Claims Coronavirus Life Only 70 Days Lockdown not Enough