ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇਜ਼ਰਾਈਲੀ PM ਬੈਂਜਾਮਿਨ ਨੇਤਨਯਾਹੂ ਨੇ ਕਿਹਾ, ਧੰਨਵਾਦ PM ਮੋਦੀ

ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਸੰਯੁਕਤ ਰਾਸ਼ਟਰ ਦੀ ਆਰਥਕ ਅਤੇ ਸਮਾਜਿਕ ਕੌਂਸਲ ਚ ਇਕ ਪ੍ਰਸਤਾਵ ਦੀ ਹਮਾਇਤ ਚ ਵੋਟ ਪਾਉਣ ਲਈ ਭਾਰਤ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ਹੈ। ਇਸ ਮੁੱਦੇ ਤੇ 6 ਜੂਨ ਨੂੰ ਵੋਟਿੰਗ ਕਰਵਾਈ ਗਈ ਸੀ।

 

ਬੈਂਜਾਮਿਨ ਨੇਤਨਯਾਹੂ ਨੇ ਟਵੀਟ ਕੀਤਾ, ਸੰਯੁਕਤ ਰਾਸ਼ਟਰ ਚ ਇਜ਼ਰਾਈਲ ਦਾ ਸਾਥ ਦੇਣ ਅਤੇ ਹਮਾਇਤ ਚ ਖੜ੍ਹੇ ਹੋਣ ਲਈ ਨਰਿੰਦਰ ਮੋਦੀ ਅਤੇ ਭਾਰਤ ਦਾ ਧੰਨਵਾਦ। ਨੇਤਨਯਾਹੂ ਤੋਂ ਪਹਿਲਾਂ ਵੀ ਭਾਰਤ ਚ ਤਾਇਨਾਤ ਇਜ਼ਰਾਇਲੀ ਡਿਪਲੋਮੈਟ ਨੇ ਵੀ ਮੰਗਲਵਾਰ ਨੂੰ ਭਾਰਤ ਦਾ ਧੰਨਵਾਦ ਪ੍ਰਗਟਾਇਆ ਸੀ।

 

ਇਜ਼ਰਾਈਲ ਨੇ ਫ਼ਲਸਤੀਨ ਦੇ ਇਕ ਗੈਰ-ਸਰਕਾਰੀ ਸੰਗਠਨ ‘ਸ਼ਹੀਦ’ ਨੂੰ ਸੁਪਰਵਾਇਜ਼ਰ ਦਾ ਦਰਜਾ ਦਿੱਤੇ ਜਾਣ ਖਿਲਾਫ਼ ਸੰਯੁਕਤ ਰਾਸ਼ਟਰ ਚ ਪ੍ਰਸਤਾਵ ਪੇਸ਼ ਕੀਤਾ ਗਿਆ ਸੀ। ਭਾਰਤ ਨੇ ਉਸ ਪ੍ਰਸਤਾਵ ਦੀ ਹਮਾਇਤ ਚ ਵੋਟ ਪਾਈ ਸੀ।

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Israeli Prime Minister Benjamin Netanyahu tweets Thank you PM Modi on India vote for Israel at UN