ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

IT ਕੰਪਨੀ HP ਕਰੇਗੀ 9000 ਕਰਮਚਾਰੀਆਂ ਦੀ ਛਾਂਟੀ 

ਕੰਪਿਊਟਰ ਅਤੇ ਪ੍ਰਿੰਟਰ ਹਾਰਡਵੇਅਰ ਬਣਾਉਣ ਵਾਲੀ ਇੱਕ ਅਮਰੀਕੀ ਕੰਪਨੀ ਐੱਚਪੀ, ਵਿਸ਼ਵ ਭਰ ਵਿੱਚ ਆਪਣੇ 10 ਪ੍ਰਤੀਸ਼ਤ ਤੋਂ ਵੱਧ ਕਰਮਚਾਰੀਆਂ ਦੀ ਛਾਂਟੀ ਕਰੇਗੀ। ਕੰਪਨੀ ਨੇ ਇਹ ਫ਼ੈਸਲਾ ਆਪਣੇ ਖ਼ਰਚਿਆਂ ਨੂੰ ਘਟਾਉਣ ਅਤੇ ਪ੍ਰਕਿਰਿਆ ਨੂੰ ਸੌਖਾ ਬਣਾਉਣ ਲਈ ਲਿਆ ਹੈ। 

 

ਕੰਪਨੀ ਨੇ ਕਿਹਾ ਕਿ ਉਹ ਆਉਣ ਵਾਲੇ ਤਿੰਨ ਸਾਲਾਂ ਵਿੱਚ 9,000 ਲੋਕਾਂ ਦੀ ਛਾਂਟੀ ਕਰੇਗੀ। ਕੰਪਨੀ ਦੇ ਵਿਸ਼ਵ ਭਰ ਵਿੱਚ ਲਗਭਗ 55,000 ਕਰਮਚਾਰੀ ਹਨ।

 

ਨਵੰਬਰ ਵਿੱਚ ਐੱਚ ਪੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਦਾ ਕੰਮ ਕਾਜ ਸੰਭਾਲਣ ਜਾ ਰਹੇ ਐਨਰਿਕ ਲੈਰੋਸ ਨੇ ਇੱਕ ਪ੍ਰੈੱਸ ਰਿਲੀਜ਼ ਵਿੱਚ ਕਿਹਾ ਕਿ ਅਸੀਂ ਸਖ਼ਤ ਫੈਸਲੇ

ਕਰ ਰਹੇ ਹਾਂ ਤਾਂਕਿ ਆਪਣੀ ਅਗਲੀ ਯਾਤਰਾ ਸ਼ੁਰੂ ਕਰ ਸਕੀਏ।


ਲੋਰੇਸ ਕੰਪਨੀ ਕੇ ਪ੍ਰਿੰਟਰ ਕਾਰੋਬਾਰ ਦੇ ਇੰਚਾਰਜ ਹੈ। ਇਸ ਸਾਲ ਦੇ ਸ਼ੁਰੂ ਵਿੱਚ ਉਸ ਨੂੰ ਨਵੀਆਂ ਜ਼ਿੰਮੇਵਾਰੀਆਂ ਦੇਣ ਦਾ ਫ਼ੈਸਲਾ ਕੀਤਾ ਗਿਆ ਸੀ। ਉਹ ਨਵੰਬਰ ਵਿੱਚ ਡੀਓਨ ਵੀਜਲਰ ਦੀ ਜਗ੍ਹਾ ਲੈਣਗੇ।
 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:IT company HP will sack 9000 employees