ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਦਰੱਸਿਆਂ ਨੂੰ ਅੱਤਵਾਦ ਨਾਲ ਜੋੜਨਾ ਠੀਕ ਨਹੀਂ : ਇਮਰਾਨ

ਮਦਰਾਸਿਆਂ ਨੂੰ ਅੱਤਵਾਦ ਨਾਲ ਜੋੜਨਾ ਠੀਕ ਨਹੀਂ : ਇਮਰਾਨ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਕਿ ਪਾਕਿਸਤਾਨ `ਚ ਮਦਰੱਸਿਆਂ ਦੀ ਭੂਮਿਕਾ ਦੀ ਅਣਦੇਖੀ ਕਰਨਾ ਅਤੇ ਉਨ੍ਹਾਂ ਨੂੰ ਅੱਤਵਾਦ ਨਾਲ ਜੋੜਕੇ ਦੇਖਣਾ ਅਣਉਚਿਤ ਹੈ। ਇਸਦੇ ਨਾਲ ਹੀ ਇਮਰਾਨ ਨੇ ਕਿਹਾ ਕਿ ਦੇਸ਼ `ਚ ਸਿੱਖਿਆ ਵਿਵਸਥਾ `ਚ ਸੁਧਾਰ ਉਨ੍ਹਾਂ ਦੀ ਸਰਕਾਰ ਦੀ ਪ੍ਰਮੁੱਖ ਪ੍ਰਾਥਮਿਕਤਾ ਹੈ। 


ਮੀਡੀਆ `ਚ ਵੀਰਵਾਰ ਨੂੰ ਆਈਆਂ ਖਬਰਾਂ ਅਨੁਸਾਰ ਇਮਰਾਨ ਨੇ ਦੇਸ਼ ਦੇ ਸਿਖਰ ਉਲੇਮਾ ਦੇ ਇਕ ਵਫਦ ਨਾਲ ਮੁਲਾਕਾਤ ਦੌਰਾਨ ਇਹ ਟਿੱਪਣੀ ਕੀਤੀ। ਪ੍ਰਧਾਨ ਮੰਤਰੀ ਦਫ਼ਤਰ ਨੇ ਉਲੇਮਾ ਨੂੰ ਮਦਰੱਸਾ ਸੁਧਾਰ ਅਤੇ ਹੋਰ ਮੁੱਦਿਆਂ `ਤੇ ਵਿਚਾਰ ਲਈ ਬੁਲਾਇਆ ਸੀ।


ਉਨ੍ਹਾਂ ਕਿਹਾ ਕਿ ਸਰਕਾਰ ਵਰਗ ਆਧਾਰਿਤ ਸਿੱਖਿਆ ਵਿਵਸਥਾ ਨੂੰ ਖਤਮ ਕਰਨਾ ਅਤੇ ਪਾਠਕ੍ਰਮ `ਚ ਇਕਸਾਰਤਾ ਲਿਆਉਣਾ ਚਾਹੁੰਦੀ ਹੈ। ਇਨ੍ਹਾਂ `ਚ ਮਦਰਾਸੇ ਵੀ ਸ਼ਾਮਲ ਹਨ। ਖਾਨ ਨੇ ਕਿਹਾ ਕਿ ਸਮਾਜ ਦੇ ਵਿਕਾਸ `ਚ ਮਦਰੱਸਿਆਂ ਦੀ ਭੂਮਿਕਾ ਦੀ ਅਣਦੇਖੀ ਨਹੀਂ ਕੀਤੀ ਜਾ ਸਕਦੀ ਅਤੇ ਸਾਰੇ ਧਾਰਮਿਕ ਸੰਸਥਾਵਾਂ ਨੂੰ ਅੱਤਵਾਦ ਨਾਲ ਜੋੜਨਾ ਅਣਉਚਿਤ ਹੋਵੇਗਾ।


ਰਿਪੋਰਟਾਂ ਅਨੁਸਾਰ ਪਾਕਿਸਤਾਨ `ਚ ਕਈ ਮਦਰੱਸਿਆਂ ਦੇ ਚਰਮਪੰਥੀ ਅੰਤਕੀ ਸਮੂਹਾਂ ਨਾਲ ਕਰੀਬੀ ਸਬੰਧ ਹਨ ਅਤੇ ਅੰਤਰਰਾਸ਼ਟਰੀ ਅੱਤਵਾਦੀ ਨੈਟਵਰਕ ਨੂੰ ਬਣਾਈ ਰੱਖਣ `ਚ ਉਨ੍ਹਾਂ ਦੀ ਭੂਮਿਕਾ ਹੈ। ਇਮਰਾਨ ਨੇ ਕਿਹਾ ਕਿ ਖੁਸ਼ਹਾਲੀ ਹਾਸਲ ਕਰਨ ਲਈ ਬਰਾਬਰ ਸਿੱਖਿਆ ਵਿਵਸਥਾ ਦਾ ਅਹਿਮ ਮਹੱਤਵ ਹੈ। ਉਨ੍ਹਾਂ ਕਿਹਾ ਕਿ ਮਦਰੱਸਿਆਂ ਦੇ ਵਿਦਿਆਰਥੀਆਂ ਦਾ ਇਹ ਹੱਕ ਹੈ ਕਿ ਉਹ ਜੀਵਨ ਦੇ ਸਾਰੇ ਖੇਤਰਾਂ `ਚ ਹਿੱਸਾ ਲੈਣ ਅਤੇ ਮਦਰੱਸਿਆਂ ਨੂੰ ਮੁੱਖਧਾਰਾ `ਚ ਲਿਆਉਣਾ ਜ਼ਰੂਰੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:It is not right to link madarsas with terrorism says Imran Khan