ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਰੋੜਾਂ ਦਾ ਹੈ ਇਹ ਦੁਨੀਆ ਦਾ ਸਭ ਤੋਂ ਵੱਡਾ ਕੁਦਰਤੀ ਮੋਤੀ

ਕਰੋੜਾਂ ਦਾ ਹੈ ਇਹ ਦੁਨੀਆ ਦਾ ਸਭ ਤੋਂ ਵੱਡਾ ਕੁਦਰਤੀ ਮੋਤੀ

ਤੋਹਫ਼ੇ ਆਮ ਤੌਰ ਉੱਤੇ ਸਭ ਨੂੰ ਬਹੁਤ ਪਿਆਰੇ ਲੱਗਦੇ ਹਨ। ਕੈਨੇਡਾ ਦੇ ਅਬਰਾਹਮ ਰੀਯੇਸ ਨੂੰ ਕੁਝ ਸਾਲ ਪਹਿਲਾਂ ਉਸ ਦੀ ਇੱਕ ਆਂਟੀ ਨੇ 27 ਕਿਲੋਗ੍ਰਾਮ ਵਜ਼ਨੀ ਇੱਕ ਮੋਤੀ ਭੇਟ ਕੀਤਾ ਸੀ; ਜਿਸ ਬਾਰੇ ਹੁਣ ਇਹ ਮੰਨਿਆ ਜਾਂਦਾ ਹੈ ਕਿ ਉਹ ਦੁਨੀਆ ਦਾ ਸਭ ਤੋਂ ਵੱਡਾ ਕੁਦਰਤੀ ਮੋਤੀ ਹੈ; ਜਿਸ ਦੀ ਕੀਮਤ ਇਸ ਵੇਲੇ 6 ਕਰੋੜ ਡਾਲਰ ਤੋਂ ਲੈ ਕੇ 9 ਕਰੋੜ ਡਾਲਰ ਦੇ ਵਿਚਕਾਰ ਹੈ।

 

 

ਸੀਬੀਸੀ ਕੈਨੇਡਾ ਦੀ ਰਿਪੋਰਟ ਅਨੁਸਾਰ ਇਹ ਮੋਤੀ 1,000 ਸਾਲ ਪੁਰਾਣਾ ਹੈ, ਇਸ ਨੂੰ ਗੀਗਾ ਪਰਲ ਕਿਹਾ ਜਾ ਰਿਹਾ ਹੈ। ਰੀਯੇਸ ਪਰਿਵਾਰ ਕੋਲ ਇਹ ਮੋਤੀ 1959 ਤੋਂ ਹੈ। ਇਸ ਪਰਿਵਾਰ ਨੂੰ ਇਹ ਪਤਾ ਨਹੀਂ ਸੀ ਕਿ ਇਸ ਮੋਤੀ ਦੀ ਅਸਲ ਕੀਮਤ ਕਿੰਨੀ ਹੈ। ਉਂਝ ਵੇਖਣ ਨੂੰ ਇਹ ਮੋਤੀ ਚਿੱਟਾ ਤੇ ਕ੍ਰੀਮ ਰੰਗ ਦਾ ਵੱਡੇ ਦੰਦ ਵਰਗਾ ਜਾਪਦਾ ਹੈ।

 

 

ਸ੍ਰੀ ਰੀਯੇਸ ਖ਼ੁਦ ਧਾਤ ਕੱਟਣ ਦਾ ਕੰਮ ਕਰਦੇ ਹਨ। ਇੱਕ ਦਿਨ ਉਨ੍ਹਾਂ ਨੂੰ ਕੁਝ ਸ਼ੱਕ ਪਿਆ ਤੇ ਉਨ੍ਹਾਂ ਮਾਹਿਰਾਂ ਤੋਂ ਇਹ ਮੋਤੀ ਚੈੱਕ ਕਰਵਾਇਆ, ਤਾਂ ਉਹ ਬੇਸ਼ਕੀਮਤੀ ਪੱਥਰ ਨਿੱਕਲਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:It is the world s biggest natural Pearl worth of Crores