ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿਸਤਾਨ 'ਚ ਇਮਾਮਾਂ ਨੂੰ ਅਪੀਲ, ਤਕਨੀਕ ਨਾਲ ਕਰੋ ਚੰਦ ਦਾ ਦੀਦਾਰ

 

ਪਾਕਿਸਤਾਨ ਵਿੱਚ ਰਮਜ਼ਾਨ ਦੇ ਮਹੀਨੇ ਦੀ ਸ਼ੁਰੂਆਤ ਲਈ ਵਿਗਿਆਨਕ ਤਰੀਕੇ ਨਾਲ ਚੰਦ ਨੂੰ ਵੇਖਣ ਬਾਰੇ ਬਹਿਸ ਚੱਲ ਰਹੀ ਹੈ। ਇਸ ਮਾਮਲੇ ਨੇ ਸੋਮਵਾਰ ਨੂੰ ਦਿਲਚਸਪ ਮੋੜ ਲੈ ਲਿਆ ਜਦੋਂ ਵਿਗਿਆਨ ਅਤੇ ਟੈਕਨਾਲੋਜੀ ਮੰਤਰੀ ਨੇ ਦੋ ਪ੍ਰਮੁੱਖ ਇਮਾਮਾਂ ਨੂੰ ਬੁਲਾ ਕੇ ਵਿਗਿਆਨਕ ਤਕਨੀਕ ਸਮਝਾਈ ਅਤੇ ਇਸ ਨੂੰ ਅਪਨਾਉਣ ਦੀ ਅਪੀਲ ਕੀਤੀ।

 

ਵਿਗਿਆਨ ਅਤੇ ਟੈਕਨਾਲੋਜੀ ਮੰਤਰੀ ਫਵਾਦ ਚੌਧਰੀ ਦਾ ਇਹ ਅਸਧਾਰਨ ਕਦਮ ਮੁਸਲਮਾਨਾਂ ਦੇ ਪ੍ਰਭਾਵ ਵਾਲੇ ਰਾਸ਼ਟਰ ਵਿੱਚ ਰੂੜ੍ਹਵਾਦੀ ਮੋਲਾਵੀਆਂ ਨੂੰ ਸੰਭਾਵਤ ਗੁੱਸਾ ਦਿਵਾਉਣ ਵਾਲਾ ਹੈ। 
 

ਉਨ੍ਹਾਂ ਨੇ ਮੁਫਤੀ ਮੁਨੀਬੁਰ ਰਹਿਮਾਨ ਅਤੇ ਸ਼ਹਾਬੁੱਦੀਨ ਪੋਪਲਜਾਈ ਨੂੰ ਇਹ ਦਿਖਾਉਣ ਲਈ ਸੱਦਾ ਦਿੱਤਾ ਕਿ ਚੰਦਰਮਾ ਦਾ ਚੱਕਰ ਕਿਵੇਂ ਕੰਮ ਕਰਦਾ ਹੈ। ਉਨ੍ਹਾਂ ਸਮਝਾਇਆ ਕਿ ਵਿਗਿਆਨ ਨੇ ਰਮਜ਼ਾਨ ਦੇ ਪਵਿੱਤਰ ਮਹੀਨੇ ਦੀ ਸ਼ੁਰੂਆਤ ਦੀ ਗਿਣਤੀ ਲਈ ਚੰਦ ਕੈਲੰਡਰ ਦਾ ਅਨੁੁਮਾਨ ਲਗਾਉਣਾ ਆਸਾਨ ਕਰ ਦਿੱਤਾ ਹੈ।

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:IT minister of pakistan appeals to imams to see moon with technology