ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮਰੀਕਾ ਦਾ ਸੀ ਅਫ਼ਗ਼ਾਨਿਸਤਾਨ ’ਚ ਹਾਦਸਾਗ੍ਰਸਤ ਹੋਇਆ ਜੰਗੀ ਜਹਾਜ਼

ਅਮਰੀਕਾ ਦਾ ਸੀ ਅਫ਼ਗ਼ਾਨਿਸਤਾਨ ’ਚ ਹਾਦਸਾਗ੍ਰਸਤ ਹੋਇਆ ਜੰਗੀ ਜਹਾਜ਼

ਅਫ਼ਗ਼ਾਨਿਸਤਾਨ ’ਚ ਕੱਲ੍ਹ ਸੋਮਵਾਰ ਨੂੰ ਇੱਕ ਹਵਾਈ ਜਹਾਜ਼ ਹਾਦਸਾਗ੍ਰਸਤ ਹੋ ਗਿਆ ਸੀ। ਹੁਣ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਹ ਇੱਕ ਅਮਰੀਕੀ ਫ਼ੌਜੀ ਹਵਾਈ ਜਹਾਜ਼ ਸੀ। ਇਹ ਦਾਅਵਾ ਇੱਕ ਪੱਤਰਕਾਰ ਅਤੇ ਤਾਲਿਬਾਨ ਦੇ ਇੱਕ ਬੁਲਾਰੇ ਨੇ ਕੀਤਾ ਹੈ। ਉੱਧਰ ਅਮਰੀਕੀ ਰੱਖਿਆ ਵਿਭਾਗ ਨੇ ਅਫ਼ਗ਼ਾਨਿਸਤਾਨ ਦੇ ਗ਼ਜ਼ਨੀ ਸੂਬੇ ’ਚ ਫ਼ੌਜੀ ਹਵਾਈ ਜਹਾਜ਼ ਦੇ ਹਾਦਸਾਗ੍ਰਸਤ ਹੋਣ ਦੀ ਪੁਸ਼ਟੀ ਕੀਤੀ ਹੈ।

 

 

ਅਮਰੀਕਾ ਨੇ ਅਜਿਹਾ ਕੁਝ ਨਹੀਂ ਆਖਿਆ ਕਿ ਤਾਲਿਬਾਨ ਨੇ ਉਸ ਦਾ ਜਹਾਜ਼ ਮਾਰ ਗਿਰਾਇਆ ਹੈ। ਟੀਵੀ ਚੈਨਲ ‘ਨਿਊਜ਼ ਸਟੇਟ’ ਤੇ ‘ਨਿਊਜ਼ ਨੇਸ਼ਨ’ ਨੇ ਇਸ ਜਹਾਜ਼ ਦੀਆਂ ਤਸਵੀਰਾਂ ਵੀ ਪ੍ਰਸਾਰਿਤ ਕੀਤੀਆਂ ਹਨ। ਪਰ ਅਜਿਹਾ ਕੋਈ ਸੰਕੇਤ ਹਾਲੇ ਅਧਿਕਾਰਤ ਤੌਰ ’ਤੇ ਨਹੀਂ ਦਿੱਤਾ ਜਾ ਰਿਹਾ ਕਿ ਇਹ ਹਾਦਸਾ ਦੁਸ਼ਮਣ ਦੇ ਹਮਲੇ ਕਾਰਨ ਵਾਪਰਿਆ ਹੈ।

 

 

ਤਾਲਿਬਾਨ ਦੇ ਬੁਲਾਰੇ ਜ਼ੀਹਉੱਲ੍ਹਾ ਮੁਜਾਹਿਦ ਨੇ ਦੱਸਿਆ ਕਿ ਗ਼ਜ਼ਨੀ ਸੂਬੇ ’ਚ ਇੱਕ ਅਮਰੀਕੀ ਹਵਾਈ ਫ਼ੌਜ ਦਾ ਹਵਾਈ ਜਹਾਜ਼ ਹਾਦਸਾਗ੍ਰਸਤ ਹੋਇਆ ਹੈ; ਜਿਸ ਕਾਰਨ ਅਮਰੀਕਾ ਦੇ ਕਈ ਫ਼ੌਜੀ ਮਾਰੇ ਗਏ ਹਨ। ਇਹ ਹਾਦਸਾ ਹਵਾਈ ਅੱਡੇ ਤੋਂ 10 ਕਿਲੋਮੀਟਰ ਦੀ ਦੂਰੀ ’ਤੇ ਵਾਪਰਿਆ।

 

 

ਚੇਤੇ ਰਹੇ ਕਿ ਇਸ ਤੋਂ ਪਹਿਲਾਂ ਦੱਸਿਆ ਜਾ ਰਿਹਾ ਸੀ ਕਿ ਸੋਮਵਾਰ ਨੂੰ ਅਫ਼ਗ਼ਾਨਿਸਤਾਨ ’ਚ ਇੱਕ ਯਾਤਰੀ ਹਵਾਈ ਜਹਾਜ਼ ਹਾਦਸਾਗ੍ਰਸਤ ਹੋ ਗਿਆ ਹੈ। ਪੂਰਬੀ ਗ਼ਜ਼ਨੀ ਸੂਬੇ ’ਚ ਸੋਮਵਾਰ ਦੁਪਹਿਰ 1:10 ਵਜੇ ਇਹ ਹਾਦਸਾ ਵਾਪਰਿਆ।

 

 

ਸ਼ੁਰੂਆਤੀ ਜਾਣਕਾਰੀ ’ਚ ਅਜਿਹੀਆਂ ਰਿਪੋਰਟਾਂ ਆਈਆਂ ਸਨ ਕਿ ਉਹ ਏਰੀਆਨਾ ਅਫ਼ਗ਼ਾਨ ਏਅਰਲਾਈਨਜ਼ ਦਾ ਜਹਾਜ਼ ਸੀ। ਜਿਸ ਇਲਾਕੇ ’ਚ ਹਵਾਈ ਜਹਾਜ਼ ਡਿੱਗਿਆ ਹੈ, ਉਹ ਤਾਲਿਬਾਨ ਦੇ ਕਬਜ਼ੇ ਹੇਠ ਹੈ। ਉਸ ਹਾਦਸੇ ’ਚ ਮਾਰੇ ਗਏ ਲੋਕਾਂ ਦੀ ਸਹੀ ਗਿਣਤੀ ਬਾਰੇ ਵੀ ਕੋਈ ਪੁਖ਼ਤਾ ਜਾਣਕਾਰੀ ਨਹੀਂ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:It was US Combat Aircraft that was crashed in Afghanistan