ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ ਵਾਇਰਸ ਦੇ ਡਰ ਕਾਰਨ ਇਟਲੀ–ਆਸਟ੍ਰੀਆ ਰੇਲ–ਗੱਡੀ ਰੋਕੀ

ਕੋਰੋਨਾ ਵਾਇਰਸ ਦੇ ਡਰ ਕਾਰਨ ਇਟਲੀ–ਆਸਟ੍ਰੀਆ ਰੇਲ–ਗੱਡੀ ਰੋਕੀ

ਇਟਲੀ ਦੇ ਵੈਨਿਸ ਤੋਂ ਆਸਟ੍ਰੀਆ ਦੇ ਸ਼ਹਿਰ ਮਿਊਨਿਖ ਜਾ ਰਹੀ ਰੇਲ–ਗੱਡੀ ਦੇ ਦੋ ਯਾਤਰੀਆਂ ਦੇ ਕੋਰੋਨਾ ਵਾਇਰਸ ਦੀ ਛੂਤ ਤੋਂ ਗ੍ਰਸਤ ਹੋਣ ਦੇ ਸ਼ੱਕ ਕਾਰਨ ਉਸ ਰੇਲ ਨੂੰ ਆਸਟ੍ਰੀਆ ਦੇ ਨਾਲ ਲੱਗਣ ਵਾਲੀ ਸਰਹੱਦ ਉੱਤੇ ਰੋਕ ਦਿੱਤਾ ਗਿਆ ਹੈ। ਇਹ ਜਾਣਕਾਰੀ ਆਸਟ੍ਰੀਆ ਦੇ ਗ੍ਰਹਿ ਮੰਤਰਾਲੇ ਨੇ ਦਿੱਤੀ ਹੈ।

 

 

ਆਸਟ੍ਰੀਆ ਦੇ ਗ੍ਰਹਿ ਮੰਤਰੀ ਕਾਰਲ ਨੇਹਮੇਰ ਨੇ ਐਤਵਾਰ ਨੂੰ ਕਿਹਾ ਕਿ ਅਸੀਂ ਇਟਲੀ ਦੀ ਸਥਿਤੀ ਨੂੰ ਬਹੁਤ ਗੰਭੀਰਤਾ ਨਾਲ ਲਿਆ ਹੈ ਤੇ ਅਸੀਂ ਉੱਥੋਂ ਦੇ ਅਧਿਕਾਰੀਆਂ ਨਾਲ ਸੰਪਰਕ ਬਣਾ ਕੇ ਰੱਖਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਘਬਰਾਉਣ ਦੀ ਲੋੜ ਨਹੀਂ ਹੈ ਕਿਉਂਕਿ ਸਾਡਾ ਦੇਸ਼ ਇਸ ਦਾ ਮੁਕਾਬਲਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ।

 

 

ਕੋਰੋਨਾ ਵਾਇਰਸ ਦੇ ਡਰ ਕਾਰਨ ਚੀਨ ’ਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ’ਚ ਚੀਨ ਅੜਿੱਕੇ ਡਾਹ ਰਿਹਾ ਹੈ। ਵੁਹਾਨ ਵੱਲ ਭੇਜੇ ਜਾਣ ਵਾਲੇ ਵਿਸ਼ੇਸ਼ ਹਵਾਈ ਜਹਾਜ਼ ਨੂੰ ਚੀਨ ਨੇ ਹਾਲੇ ਤੱਕ ਮਨਜ਼ੂਰੀ ਨਹੀਂ ਦਿੱਤੀ ਹੈ। ਭਾਰਤ ਨੇ ਐਤਵਾਰ ਨੂੰ ਚੀਨ ’ਤੇ ਦੋਸ਼ ਲਾਇਆ ਹੈ ਕਿ ਵੁਹਾਨ ’ਚ ਹਾਲੇ 100 ਤੋਂ ਵੱਧ ਭਾਰਤੀ ਫਸੇ ਹੋਏ ਹਨ।

 

 

ਭਾਰਤ ਨੇ ਬੀਤੇ ਵੀਰਵਾਰ ਨੂੰ ਹੀ ਹਵਾਈ ਫ਼ੌਜ ਦੇ ਸਭ ਤੋਂ ਵੱਡੇ ਮਾਲਵਾਹਕ ਜਹਾਜ਼ ਸੀ–17 ਗਲੋਬਮਾਸਟਰ ਨੂੰ ਮੈਡੀਕਲ ਸਮੱਗਰੀ ਸਮੇਤ ਚੀਨ ਭੇਜਣਾ ਸੀ। ਉਸ ਨੇ ਵਾਪਸੀ ਵੇਲੇ ਵੁਹਾਨ ਤੇ ਹੁਵੇਈ ਸੂਬੇ ’ਚ ਫਸੇ ਨਾਗਰਿਕਾਂ ਨੂੰ ਵਤਨ ਵਾਪਸ ਲਿਆਉਣਾ ਸੀ।

 

 

ਸੂਤਰਾਂ ਨੇ ਦੱਸਿਆ ਕਿ ਚੀਨ ਨੇ ਜਾਪਾਨ, ਯੂਕਰੇਨ ਤੇ ਫ਼ਰਾਂਸ ਦੀਆਂ ਉਡਾਣਾਂ ਨੂੰ 16 ਤੋਂ 20 ਫ਼ਰਵਰੀ ਤੱਕ ਸੰਚਾਲਨ ਦੀ ਇਜਾਜ਼ਤ ਦਿੱਤੀ ਸੀ ਪਰ ਭਾਰਤ ਦੀ ਬੇਨਤੀ ਨੂੰ ਹਾਲੇ ਤੱਕ ਪ੍ਰਵਾਨਗੀ ਨਹੀਂ ਮਿਲੀ। ਭਾਰਤ ਦੇ ਦੋਸ਼ ਉੱਤੇ ਚੀਨੀ ਦੂਤਾਵਾਸ ਦੇ ਬੁਲਾਰੇ ਨੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਹੈ ਕਿ ਅਸੀਂ ਭਾਰਤੀ ਨਾਗਰਿਕਾਂ ਨੂੰ ਵਾਪਸ ਜਾਣ ਵਿੱਚ ਪੂਰੀ ਮਦਦ ਮੁਹੱਈਆ ਕਰਵਾਈ ਹੈ।

 

 

ਦੋਵੇਂ ਦੇਸ਼ਾਂ ਦੇ ਵਿਭਾਗ ਇਸ ਬਾਰੇ ਲਗਾਤਾਰ ਗੱਲਬਾਤ ਕਰ ਰਹੇ ਹਨ। ਅਜਿਹਾ ਨਹੀਂ ਹੈ ਕਿ ਚੀਨ ਜਾਣ–ਬੁੱਝ ਕੇ ਭਾਰਤੀ ਹਵਾਈ ਜਹਾਜ਼ ਨੂੰ ਚੀਨ ਆਉਣ ਦੀ ਪ੍ਰਵਾਨਗੀ ਨਹੀਂ ਦੇ ਰਿਹਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Italy Austria Train stopped due to fear of Corona Virus