ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇਟਲੀ `ਚ ਪੁਲ਼ ਢਹਿਣ ਨਾਲ 30 ਮੌਤਾਂ, 5 ਦੀ ਹਾਲਤ ਨਾਜ਼ੁਕ

ਇਟਲੀ `ਚ ਪੁਲ਼ ਢਹਿਣ ਨਾਲ 11 ਮੌਤਾਂ, 5 ਦੀ ਹਾਲਤ ਨਾਜ਼ੁਕ

ਇਟਲੀ ਦੇ ਬੰਦਰਗਾਹ ਸ਼ਹਿਰ ਜਨੋਵਾ `ਚ ਹਾਈਵੇਅ ਦਾ ਇੱਕ ਪੁਲ਼ ਢਹਿ-ਢੇਰੀ ਹੋ ਜਾਣ ਕਾਰਨ 30 ਵਿਅਕਤੀ ਮਾਰੇ ਗਏ ਹਨ। ਮੋਰਾਂਡੀ ਨਾਂਅ ਦਾ ਇਹ ਪੁਲ਼ ਸ਼ਹਿਰ ਦੇ ਉਦਯੋਗਿਕ ਇਲਾਕੇ `ਚ ਸਥਿਤ ਹੈ। ਇਹ ਪੁਲ਼ ਅਚਾਨਕ ਇੱਕ ਭਿਆਨਕ ਤੂਫ਼ਾਨ ਤੋਂ ਬਾਅਦ ਡਿੱਗਿਆ। ਉਸ ਵੇਲੇ ਉਸ ਉੱਪਰੋਂ ਦੀ ਲੰਘ ਰਹੇ 20 ਵਾਹਨ 80 ਮੀਟਰ ਹੇਠਾਂ ਜਾ ਕੇ ਮਲਬੇ `ਤੇ ਡਿੱਗੇ। ਇਹ ਪੁਲ਼ ਇਟਲੀ ਨੂੰ ਫ਼ਰਾਂਸ ਨਾਲ ਜੋੜਦਾ ਹੈ।


ਇਤਾਲਵੀ ਖ਼ਬਰ ਏਜੰਸੀ ਏਐੱਨਐੱਸਏ ਅਨੁਸਾਰ ਪੰਜ ਜ਼ਖ਼ਮੀਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਅੱਗ ਬੁਝਾਉਣ ਵਾਲੇ ਅਮਲਿਆਂ ਨੂੰ ਵੀ ਰਾਹਤ ਟੀਮਾਂ `ਚ ਸ਼ਾਮਲ ਕੀਤਾ ਗਿਆ ਹੈ। ਇੱਕ ਨਿਜੀ ਰੇਡੀਓ ਦੀ ਰਿਪੋਰਟ ਮੁਤਾਬਕ ਮੋਰਾਂਡੀ ਪੁਲ਼ ਦਾ 200 ਮੀਟਰ ਹਿੱਸਾ ਢੱਠਿਆ ਹੈ। ਅੱਗ-ਬੁਝਾਉ ਅਮਲੇ ਦੇ ਮਂਬਰ ਅਮਾਲੀਆ ਟੇਡੇਸ਼ੀ ਨੇ ਦੱਸਿਆ ਕਿ ਪੁਲ਼ ਢਹਿ ਜਾਣ ਤੋਂ ਬਾਅਦ ਜ਼ਮੀਨਦੋਜ਼ ਗੈਸ ਪਾਈਪਲਾਈਨਾਂ ਫਟ ਗਈਆਂ ਤੇ ਕੁਝ ਧਮਾਕੇ ਵੀ ਸੁਣੇ ਗਏ ਹਨ।


90 ਮੀਟਰ ਉੱਚੇ ਮੋਰਾਂਡੀ ਪੁਲ਼ ਦਾ ਉਦਘਾਟਨ 1967 `ਚ ਕੀਤਾ ਗਿਆ ਸੀ। ਇਸ ਦੀ ਲੰਬਾਈ ਇੱਕ ਕਿਲੋਮੀਟਰ ਤੋਂ ਥੋੜ੍ਹੀ ਵੱਧ ਹੈ। ਹੁਣ ਇਸ ਪੁਲ਼ ਦਾ ਢਾਂਚਾ ਕਮਜ਼ੋਰ ਪੈ ਜਾਣ ਕਾਰਨ ਸ਼ਾਇਦ ਇਹ ਹਾਦਸਾ ਵਾਪਰਿਆ ਹੈ।   

ਇਟਲੀ `ਚ ਪੁਲ਼ ਢਹਿਣ ਨਾਲ 11 ਮੌਤਾਂ, 5 ਦੀ ਹਾਲਤ ਨਾਜ਼ੁਕ
  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Italy bridge collapsed 11 die 5 serious