ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇਟਲੀ ਦਾ ਦਾਅਵਾ, ਮਿਲ ਗਈ ਕੋਰੋਨਾ-ਵਾਇਰਸ ਦੀ ਵੈਕਸੀਨ!

ਕੋਰੋਨਾ ਵਾਇਰਸ ਮਹਾਂਮਾਰੀ ਦੀ ਦਹਿਸ਼ਤ ਦੇ ਵਿਚਕਾਰ ਇਟਲੀ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਇਸ ਮਹਾਂਮਾਰੀ ਦਾ ਟੀਕਾ ਲੱਭ ਲਿਆ ਹੈ। ਦਾਅਵਾ ਕੀਤਾ ਗਿਆ ਹੈ ਕਿ ਉਸ ਨੂੰ ਐਂਟੀਬਾਡੀਜ਼ ਨੂੰ ਲੱਭ ਲਿਆ ਜਿਨ੍ਹਾਂ ਨੇ ਮਨੁੱਖੀ ਸੈੱਲਾਂ ਚ ਮੌਜੂਦ ਕੋਰੋਨਾ ਵਾਇਰਸ ਨੂੰ ਖ਼ਤਮ ਕਰ ਦਿੱਤਾ ਹੈ।

 

ਦੱਸਣਯੋਗ ਹੈ ਕਿ ਕੋਰੋਨਾ ਵਾਇਰਸ ਕਾਰਨ ਦੁਨੀਆ ਭਰ ਚ 3.5 ਲੱਖ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।

 

ਮੰਗਲਵਾਰ ਨੂੰ ਸਾਇੰਸ ਟਾਈਮਜ਼ ਚ ਪ੍ਰਕਾਸ਼ਤ ਰਿਪੋਰਟ ਵਿਚ ਕਿਹਾ ਗਿਆ ਹੈ, “ਰੋਮ ਦੀ ਛੂਤ ਵਾਲੀ ਬਿਮਾਰੀ ਨਾਲ ਜੁੜੇ ਸਪਲਾਂਜਨੀ ਹਸਪਤਾਲ ਚ ਟੈਸਟ ਕੀਤਾ ਗਿਆ ਹੈ ਤੇ ਚੂਹਿਆਂ ਚ ਐਂਟੀ-ਬਾਡੀ ਤਿਆਰ ਕੀਤੀ ਗਈ ਹੈ। ਫਿਰ ਇਹ ਮਨੁੱਖਾਂ 'ਤੇ ਵਰਤੀ ਗਈ ਤੇ ਇਸ ਨੇ ਆਪਣਾ ਪ੍ਰਭਾਵ ਦਿਖਾਇਆ।'

 

ਰੋਮ ਦੇ ਲਜਾਰੋ ਸਪਲਾਂਜਨੀ ਨੈਸ਼ਨਲ ਇੰਸਟੀਚਿਊਟ ਫਾਰ ਇਨਫੈਕਸ਼ਨ ਬਿਮਾਰੀ ਦੇ ਖੋਜਕਰਤਾਵਾਂ ਨੇ ਕਿਹਾ ਕਿ ਜਦੋਂ ਇਸ ਦੀ ਵਰਤੋਂ ਮਨੁੱਖਾਂ ਉੱਤੇ ਕੀਤੀ ਗਈ ਤਾਂ ਇਹ ਦੇਖਿਆ ਗਿਆ ਕਿ ਇਸਨੇ ਸੈੱਲ ਚ ਮੌਜੂਦ ਵਾਇਰਸ ਨੂੰ ਖਤਮ ਕਰ ਦਿੱਤਾ। ਇਹ ਯੂਰਪ ਦਾ ਪਹਿਲਾ ਹਸਪਤਾਲ ਹੈ ਜਿਸ ਨੇ ਕੋਵਿਡ-19 ਦੇ ਜੀਨੋਮ ਕ੍ਰਮ ਨੂੰ ਆਈਸੋਲੇਟ ਕੀਤਾ ਸੀ।

 

WHO ਨੇ ਅੱਜ ਹੀ ਦਿੱਤੀ ਸੀ ਇਕ ਗੰਭੀਰ ਚਿਤਾਵਨੀ

 

ਜ਼ਿਕਰਯੋਗ ਹੈ ਕਿ ਇਟਲੀ ਨੇ ਇਹ ਦਾਅਵਾ ਅਜਿਹੇ ਸਮੇਂ ਕੀਤਾ ਹੈ ਜਦੋਂ ਡਬਲਯੂਐਚਓ ਦੇ ਕੋਵਿਡ-19 ਮਹਾਂਮਾਰੀ ਨਾਲ ਜੁੜੇ ਮਾਹਰ ਨੇ ਦਾਅਵਾ ਕੀਤਾ ਸੀ ਕਿ ਹੋ ਸਕਦੈ ਕਿ ਕੋਰੋਨਾ ਵਾਇਰਸ ਦੀ ਕੋਈ ਵੈਕਸੀਨ ਹੀ ਨਾ ਮਿਲੇ ਜਿਵੇਂ ਐਚਆਈਵੀ ਅਤੇ ਡੇਂਗੂ ਦੀ ਵੈਕਸੀਨ ਨਹੀਂ ਮਿਲ ਪਾਈ ਹੈ।

 

ਦੱਸ ਦੇਈਏ ਕਿ ਪਿਛਲੇ ਚਾਰ ਦਹਾਕਿਆਂ ਚ ਐਚਆਈਵੀ ਦੇ ਕਾਰਨ 3.4 ਕਰੋੜ ਤੋਂ ਜ਼ਿਆਦਾ ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Italy claims found Corona vaccine