ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜਗਮੀਤ ਸਿੰਘ ਨੇ ਅਮਰੀਕਾ `ਚ ਕੈਦ ਪੰਜਾਬੀਆਂ ਦੇ ਹੱਕ ਵਿੱਚ ਮਾਰਿਆ ‘ਹਾਅ ਦਾ ਨਾਅਰਾ`

ਜਗਮੀਤ ਸਿੰਘ ਨੇ ਅਮਰੀਕਾ `ਚ ਕੈਦ ਪੰਜਾਬੀਆਂ ਦੇ ਹੱਕ ਵਿੱਚ ਮਾਰਿਆ ‘ਹਾਅ ਦਾ ਨਾਅਰਾ`

ਕੈਨੇਡਾ ਦੀ ਨਿਊ ਡੈਮੋਕ੍ਰੈਟਿਕ ਪਾਰਟੀ ਦੇ ਆਗੂ ਜਗਮੀਤ ਸਿੰਘ ਨੇ ਅਮਰੀਕਾ `ਚ ਕੈਦ ਪੰਜਾਬੀਆਂ ਦੇ ਹੱਕ ਵਿੱਚ ‘ਹਾਅ ਦਾ ਨਾਅਰਾ` ਮਾਰਦਿਆਂ ਕਿਹਾ ਹੈ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਵਿੱਚ ਸ਼ਰਨਾਰਥੀਆਂ ਵਜੋਂ ਪਨਾਹ ਲੈਣ ਵਾਲੇ ਪਰਵਾਸੀ ਬਿਲਕੁਲ ਵੀ ਸੁਰੱਖਿਅਤ ਨਹੀਂ ਹਨ। ਉਨ੍ਹਾਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੋਂ ਮੰਗ ਕੀਤੀ ਕਿ ਉਹ ਮਨੁੱਖੀ ਅਧਿਕਾਰਾਂ ਲਈ ਖੜ੍ਹੇ ਹੋਣ ਅਤੇ ‘ਸੁਰੱਖਿਅਤ ਤੀਜੇ ਦੇਸ਼` (ਸੇਫ਼ ਥਰਡ ਕੰਟਰੀ) ਸਮਝੌਤੇ ਨੂੰ ਮੁਲਤਵੀ ਕਰਨ।

ਜਗਮੀਤ ਸਿੰਘ ਨੇ ਕਿਹਾ ਹੈ ਕਿ ਅਮਰੀਕਾ `ਚ ਆ ਕੇ ਪਨਾਹ ਮੰਗਣ ਵਾਲੇ ਪਰਵਾਸੀਆਂ ਤੇ ਉਨ੍ਹਾਂ ਦੇ ਬੱਚਿਆਂ ਨਾਲ ਅਣਮਨੁੱਖੀ ਸਲੂਕ ਹੋ ਰਿਹਾ ਹੈ। ਮੈਕਸੀਕੋ ਨਾਲ ਲੱਗਦੀ ਸਰਹੱਦ `ਤੇ ਵੀ ਇਹੋ ਹਾਲ ਹੈ। ਉਨ੍ਹਾਂ ਕਿਹਾ ਕਿ ਅਜਿਹੇ ਹਾਲਾਤ ਕਰ ਕੇ ਕੈਨੇਡਾ ਦੇ ਅਤੇ ਹੋਰਨਾਂ ਦੇਸ਼ਾਂ ਦੇ ਲੋਕ ਬਹੁਤ ਜਿ਼ਆਦਾ ਪਰੇਸ਼ਾਨ ਹਨ।

ਇੱਥੇ ਵਰਨਣਯੋਗ ਹੈ ਕਿ ਮੀਡੀਆ ਨੇ ਹੁਣ ਤੱਕ 92 ਭਾਰਤੀਆਂ ਦੇ ਅਮਰੀਕੀ ਜੇਲ੍ਹਾਂ ਵਿੱਚ ਕੈਦ ਹੋਣ ਦੀਆਂ ਖ਼ਬਰਾਂ ਦਿੱਤੀਆਂ ਹਨ, ਜਿਨ੍ਹਾਂ ਵਿੱਚੋਂ ਜਿ਼ਆਦਾਤਰ ਪੰਜਾਬੀ ਦੱਸੇ ਜਾਂਦੇ ਹਨ। ਇਹ ਸਾਰੇ ਗ਼ੈਰ-ਕਾਨੂੰਨੀ ਢੰਗ ਨਾਲ ਅਮਰੀਕਾ ਵਿੱਚ ਦਾਖ਼ਲ ਹੋਣਾ ਚਾਹੁੰਦੇ ਸਨ। ਉਹ ਆਪਣੇ ਬੱਚਿਆਂ ਤੋਂ ਵੀ ਵਿੱਛੜ ਚੁੱਕੇ ਦੱਸੇ ਜਾਂਦੇ ਹਨ।

ਇਸੇ ਗੱਲ ਤੋਂ ਦੁਖੀ ਹੋ ਕੇ ਜਗਮੀਤ ਸਿੰਘ ਹੁਰਾਂ ਨੇ ਕਿਹਾ ਹੈ ਕਿ ਅਜਿਹੇ ਅਣਮਨੁੱਖੀ ਵਰਤਾਰੇ ਨੂੰ ਖ਼ਤਮ ਕਰਨ ਲਈ ਕੈਨੇਡਾ ਨੂੰ ਜ਼ਰੂਰ ਕੋਈ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਹੁਣ ਅਮਰੀਕਾ ਕੌਮਾਂਤਰੀ ਪਨਾਹਗੀਰਾਂ (ਸ਼ਰਨਾਰਥੀਆਂ) ਤੇ ਬਾਲ ਪਰਵਾਸੀਆਂ ਲਈ ਕੋਈ ਸੁਰੱਖਿਅਤ ਦੇਸ਼ ਨਹੀਂ ਰਹਿ ਗਿਆ ਹੈ। ਇਸ ਦੇ ਬਾਵਜੂਦ ਕੈਨੇਡਾ ਨੇ ਅਮਰੀਕਾ ਨਾਲ ਸਮਝੌਤਾ ਕੀਤਾ ਹੋਇਆ ਹੈ। ਇਸ ਸਮਝੌਤੇ ਦੀ ਮੱਦ ਅਨੁਸਾਰ ਜੇ ਅਮਰੀਕਾ ਕਿਸੇ ਪਰਵਾਸੀ ਨੂੰ ਪਨਾਹ ਨਹੀਂ ਦਿੰਦਾ, ਤਾਂ ਕੈਨੇਡਾ ਵੀ ਉਸ ਨੂੰ ਪਨਾਹ ਨਹੀਂ ਦੇਵੇਗਾ।

ਇਸੇ ਲਈ ਹੁਣ ਜਗਮੀਤ ਸਿੰਘ ਨੇ ਕਿਹਾ ਹੈ ਕਿ ਕੈਨੇਡਾ ਨੂੰ ‘ਸੇਫ਼ ਥਰਡ ਕੰਟਰੀ` ਸਮਝੌਤਾ ਮੁਲਤਵੀ ਕਰ ਦੇਣਾ ਚਾਹੀਦਾ ਹੈ ਅਤੇ ਲੋੜਵੰਦ ਤੇ ਪੀੜਤ ਬੱਚਿਆਂ ਅਤੇ ਹੋਰ ਪਰਵਾਸੀਆਂ ਨੂੰ ਪਨਾਹ ਦੇਣੀ ਚਾਹੀਦੀ ਹੈ।

ਜਗਮੀਤ ਸਿੰਘ ਨੇ ਇਸ ਸਬੰਧੀ ਇੱਕ ਪਟੀਸ਼ਨ ਵੀ ਤਿਆਰ ਕੀਤੀ ਹੈ, ਜਿਸ ਉੱਤੇ ਆਮ ਜਨਤਾ ਨੂੰ ਜਾ ਕੇ ਹਸਤਾਖਰ ਕਰਨ ਦੀ ਬੇਨਤੀ ਕੀਤੀ ਗਈ ਹੈ। ਇਸ ਲਈ ਉਨ੍ਹਾਂ ਆਪਣੇ ਟਵਿਟਰ ਅਕਾਊਂਟ ਤੋਂ ਇਹ ਟਵੀਟ ਕੀਤਾ ਹੈ:   

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Jagmeet Singh supports Punjabi immigrants