ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤੀ ਮੂਲ ਦੇ ਜੇਲ੍ਹ-ਗਾਰਡ ਨੇ ਜਿੱਤਿਆ ਮਾਸਟਰਸ਼ੈੱਫ਼ ਆਸਟ੍ਰੇਲੀਆ-10

ਭਾਰਤੀ ਮੂਲ ਦੇ ਜੇਲ੍ਹ-ਗਾਰਡ ਨੇ ਜਿੱਤਿਆ ਮਾਸਟਰਸ਼ੈੱਫ਼ ਆਸਟ੍ਰੇਲੀਆ-10

ਭਾਰਤੀ ਸੂਬੇ ਤਾਮਿਲ ਨਾਡੂ ਦੇ ਸ਼ਹਿਰ ਕੋਇੰਬਟੂਰ ਦੇ ਜੰਮਪਲ਼ ਸਸ਼ੀ ਚੇਲੀਆਹ ਨੇ ਮਾਸਟਰਸ਼ੈਫ਼ ਆਸਟ੍ਰੇਲੀਆ ਦੇ ਸੀਜ਼ਨ-10 ਦਾ ਖਿ਼ਤਾਬ ਜਿੱਤ ਲਿਆ ਹੈ। ਉਨ੍ਹਾਂ ਨੂੰ ਢਾਈ ਲੱਖ ਆਸਟ੍ਰੇਲੀਅਨ ਡਾਲਰ ਇਨਾਮ ਵਜੋਂ ਮਿਲਣਗੇ, ਜੋ ਭਾਰਤ `ਚ ਆ ਕੇ 1.26 ਕਰੋੜ ਰੁਪਏ ਬਣ ਜਾਣਗੇ।


ਚੇਲੀਆਹ ਆਸਟ੍ਰੇਲੀਆ ਦੇ ਸ਼ਹਿਰ ਐਡੀਲੇਡ `ਚ ਇੱਕ ਜੇਲ੍ਹ ਦੇ ਗਾਰਡ ਵਜੋਂ ਨਿਯੁਕਤ ਹਨ। ਉਨ੍ਹਾਂ ਆਪਣੇ ਨੇੜਲੇ ਉਮੀਦਵਾਰ ਬੇਨ ਬੋਰਸ਼ਟ ਨੂੰ ਹਰਾਇਆ ਤੇ 100 ਵਿੱਚੋਂ 93 ਅੰਕ ਹਾਸਲ ਕੀਤੇ। ਇੰਝ ਉਹ ਇਸ ਪ੍ਰੋਗਰਾਮ ਦੇ 10ਵੇਂ ਸੀਜ਼ਨ ਦੇ ਜੇਤੂ ਬਣੇ। ਗ੍ਰੈਂਡ ਫਿ਼ਨਾਲੇ `ਚ ਉਨ੍ਹਾਂ ਆਪਣੀ ਆਂਟੀ ਲਈ ਪਹਿਲਾਂ ਸਾਂਭਲ ਪ੍ਰਾਅਨ ਤੇ ਫਿਰ ਮੱਛੀ-ਕੜ੍ਹੀ ਤੇ ਚੌਲ਼ ਬਣਾ ਕੇ ਵਿਖਾਏ ਸਨ।

 

 


ਖ਼ੁਦ ਸਸ਼ੀ ਚੇਲੀਆਹ ਨੇ ਵੀ ਸੋਸ਼ਲ ਮੀਡੀਆ `ਤੇ ਜੇਤੂ ਟ੍ਰਾਫ਼ੀ ਨਾਲ ਆਪਣੀ ਤਸਵੀਰ ਸ਼ੇਅਰ ਕੀਤੀ। ਉਨ੍ਹਾਂ ਇੰਸਟਾਗ੍ਰਾਮ ਰਾਹੀਂ ਆਪਣੇ ਸਾਰੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ।

 


ਸਸ਼ੀ ਚੇਲੀਆ ਪਹਿਲਾਂ ਸਿੰਗਾਪੁਰ `ਚ 12 ਸਾਲ ਇੱਕ ਪੁਲਿਸ ਅਧਿਕਾਰੀ ਵਜੋਂ ਵੀ ਕੰਮ ਕਰ ਚੁੱਕੇ ਹਨ। ਛੇ ਵਰ੍ਹੇ ਪਹਿਲਾਂ ਉਹ ਐਡੀਲੇਡ ਆ ਗਏ ਸਨ।    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Jail guard of Indian origin wins Masterchef Australia 10