ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਸੂਦ ਅਜ਼ਹਰ ਨੂੰ ਫ਼੍ਰਾਂਸ ਦਾ ਝਟਕਾ, ਦੇਸ਼ ’ਚ ਮੌਜੂਦ ਜਾਇਦਾਦ ਜ਼ਬਤ

ਜੈਸ਼ ਏ ਮੁਹੰਮਦ ਸਰਗਨਾ ਮਸੂਦ ਅਜ਼ਹਰ (Masood Azhar) ਨੂੰ ਫ਼ਰਾਂਸ ਸਰਕਾਰ ਨੂੰ ਫ਼੍ਰਾਂਸ ਸਰਕਾਰ ਨੇ ਵੱਡਾ ਝਟਕਾ ਦਿੱਤਾ ਹੈ। ਨਿਊਜ਼ ਏਜੰਸੀ ਰਾਇਟਰਸ ਮੁਤਾਬਕ, ਸਰਕਾਰ ਨੇ ਫ਼੍ਰਾਂਸ ਚ ਮੌਜੂਦ ਮਸੂਦ ਅਜ਼ਹਰ ਦੀ ਜਾਇਦਾਦ ਨੂੰ ਜ਼ਬਤ ਕਰ ਲਿਆ ਹੈ।

 

 

 

 

ਇਸ ਤੋਂ ਪਹਿਲਾਂ ਜੈਸ਼ ਏ ਮੁਹੰਮਦ ਦੇ ਸਰਗਨਾ ਮਸੂਦ ਅਜ਼ਹਰ ਨੂੰ ਆਲਮੀ ਅੱਤਵਾਦੀ ਐਲਾਨੇ ਜਾਣ ਤੇ ਚੌਥੀ ਵਾਰ ਚੀਨ ਨੇ ਆਪਣੀ ਟੰਗ ਫਸਾਈ ਸੀ। ਜਿਸ ਤੋਂ ਨਾਰਾਜ਼ ਹੋ ਕੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੇ ਮੈਂਬਰਾਂ ਨੇ ਚੇਤਾਵਨੀ ਦਿੱਤੀ ਸੀ ਕਿ ਜੇਕਰ ਚੀਨ ਆਪਣੀ ਇਸ ਨੀਤੀ ਤੇ ਅੜਿਆ ਰਿਹਾ ਤਾਂ ਜ਼ਿੰਮੇਦਾਰ ਮੈਂਬਰ ਕੌਂਸਲ ਚ ਹੋਰਨਾਂ ਕਦਮ ਚੁੱਕੇ ਜਾਣ ਲਈ ਮਜ਼ਬੂਰ ਹੋ ਸਕਦੇ ਹਨ।

 

ਅੱਤਵਾਦੀ ਸੰਗਠਨ ਜੈਸ਼ ਏ ਮੁਹੰਮਦ ਦਾ ਮੁਖੀ 50 ਸਾਲਾ ਮਸੂਦ ਅਜ਼ਹਰ ਨੇ ਭਾਰਤ ਚ ਕਈ ਅੱਤਵਾਦੀ ਹਮਲੇ ਕਰਵਾਏ ਹਨ ਅਤੇ ਉਹ ਸੰਸਦ, ਪਠਾਨਕੋਟ ਹਵਾਈ ਸਟੇਸ਼ਨ, ਉਰੀ, ਪੁਲਵਾਮਾ ਸਮੇਤ ਜੰਮੂ–ਕਸ਼ਮੀਰ ਚ ਕੋਈ ਹੋਰਨਾਂ ਥਾਵਾਂ ਫ਼ੌਜੀ ਕੈਂਪਾਂ ਤੇ ਹਮਲਿਆਂ ਦਾ ਸਾਜ਼ਿਸਕਰਤਾ ਹੈ।

 

ਪੁਲਵਾਮਾ ਚ 14 ਫਰਵਰੀ ਨੂੰ ਹੋਏ ਜੈਸ਼ ਦੇ ਹਮਲੇ ਚ 40 ਜਵਾਨ ਸ਼ਹੀਦ ਹੋ ਗਏ ਸਨ। ਇਸ ਹਮਲੇ ਮਗਰੋਂ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੇ ਤਿੰਨ ਪੱਕੇ ਮੈਂਬਰਾਂ ਅਮਰੀਕਾ, ਇੰਗਲੈਂਡ ਤੇ ਫ੍ਰਰਾਂਸ ਨੇ ਅਜ਼ਹਰ ਨੂੰ ਵਿਸ਼ਵ ਪੱਧਰੀ ਅੱਤਵਾਦੀ ਐਲਾਨੇ ਜਾਣ ਲਈ ਪ੍ਰਸਤਾਵ ਪੇਸ਼ ਕੀਤਾ ਸੀ।

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:jaish e mohammed chief masood azhar french assets freeze by france