ਈਰਾਨ ਦੇ ਸੈਨਿਕ ਕਮਾਂਡਰ ਕਾਸੀਮ ਸੁਲੇਮਾਨੀ ਦੀ ਮੌਤ ਤੋਂ ਬਾਅਦ ਅਮਰੀਕਾ ਅਤੇ ਇਰਾਨ ਵਿਚ ਵੱਧ ਰਹੇ ਤਣਾਅ ਦੇ ਵਿਚਕਾਰ ਭਾਰਤੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਐਤਵਾਰ ਨੂੰ ਆਪਣੇ ਈਰਾਨੀ ਹਮਰੁਤਬਾ ਜਵਾਦ ਜ਼ਰੀਫ ਨਾਲ ਗੱਲਬਾਤ ਕੀਤੀ ਤੇ ਕਿਹਾ ਕਿ ਭਾਰਤ ਖਿੱਤੇ ਚ ਤਣਾਅ ਦੇ ਵੱਧ ਰਹੇ ਪੱਧਰ ਨੂੰ ਲੈ ਕੇ ਡੂੰਘੀ ਚਿੰਤਤ ਹਨ।
ਜੈਸ਼ੰਕਰ ਨੇ ਕਿਹਾ ਕਿ ਹਾਲ ਦੀਆਂ ਘਟਨਾਵਾਂ ਨੇ ਬਹੁਤ ਗੰਭੀਰ ਰੁੱਖ ਅਪਣਾਇਆ ਹੈ। ਵਿਦੇਸ਼ ਮੰਤਰੀ ਨੇ ਟਵੀਟ ਕੀਤਾ, 'ਇਰਾਨ ਦੇ ਵਿਦੇਸ਼ ਮੰਤਰੀ ਨਾਲ ਹੁਣੇ ਗੱਲ ਕੀਤੀ। ਉਨ੍ਹਾਂ ਕਿਹਾ ਕਿ ਘਟਨਾਵਾਂ ਨੇ ਬਹੁਤ ਗੰਭੀਰ ਰੁੱਖ ਅਪਣਾ ਲਿਆ ਹੈ। ਤਣਾਅ ਦੇ ਵੱਧ ਰਹੇ ਪੱਧਰ ਨੂੰ ਲੈ ਕੇ ਭਾਰਤ ਡੂੰਘਾ ਚਿੰਤਤ ਹੈ। ਅਸੀਂ ਸੰਪਰਕ ਚ ਰਹਿਣ ਲਈ ਸਹਿਮਤੀ ਪ੍ਰਗਟਾਈ।'
ਦੋਵਾਂ ਮੰਤਰੀਆਂ ਵਿਚਾਲੇ ਇਹ ਗੱਲਬਾਤ ਹਾਲ ਹੀ ਚ ਈਰਾਨ ਦੇ ਚੋਟੀ ਦੇ ਸੈਨਿਕ ਕਮਾਂਡਰ ਦੇ ਅਮਰੀਕੀ ਹਮਲੇ ਚ ਮਾਰੇ ਜਾਣ ਤੋਂ ਬਾਅਦ ਹੋਈ ਹੈ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਰਾਨ ਨੂੰ ਚੇਤਾਵਨੀ ਦਿੱਤੀ ਸੀ ਕਿ ਅਮਰੀਕਾ ਨੇ ਉਥੇ 52 ਸੰਭਾਵਿਤ ਟੀਚਿਆਂ ਦੀ ਪਛਾਣ ਕੀਤੀ ਹੈ ਤੇ ਜੇਕਰ ਤਹਿਰਾਨ ਸੁਲੇਮਾਨੀ ਦੀ ਹੱਤਿਆ ਦਾ ਬਦਲਾ ਲੈਣ ਲਈ ਅਮਰੀਕਾ ਖਿਲਾਫ ਕੋਈ ਹਮਲਾ ਕੀਤਾ ਤਾਂ ਉਸ ਨੂੰ ਹੁਣ ਤੱਕ ਦੀ ਸਭ ਤੋਂ ਵੱਡੀ ਸੱਟ ਪਹੁੰਚਾਵੇਗਾ। ਈਰਾਨ ਨੇ ਸੁਲੇਮਣੀ ਦੀ ਮੌਤ ਦਾ ‘ਬਦਲਾ’ ਲੈਣ ਦੀ ਸਹੁੰ ਖਾਧੀ ਸੀ।