ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜਾਪਾਨ ਦੇ ਇਕ ਐਨੀਮੇਸ਼ਨ ਸਟੂਡੀਓ ’ਚ ਅੱਗ, 24 ਦੀ ਮੌਤ

ਜਾਪਾਨ ਦੇ ਇਕ ਐਨੀਮੇਸ਼ਨ ਸਟੂਡੀਓ ’ਚ ਅੱਗ, 24 ਦੀ ਮੌਤ

ਜਾਪਾਨ ਦੇ ਕਿਉਟੋ ਸ਼ਹਿਰ ਵਿਚ ਵੀਰਵਾਰ ਸਵੇਰੇ ਇਕ ਐਨੀਮੇਸ਼ਨ ਸਟੂਡਿਓ ਵਿਚ ਅੱਗ ਲਗ ਗਈ। ਹਾਦਸੇ ਵਿਚ 24 ਲੋਕਾਂ ਦੀ ਮੌਤ ਹੋ ਗਈ ਅਤੇ 35 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ ਹਨ। ਇਸ ਘਟਨਾ ਦੀ ਜਾਣਕਾਰੀ ਜਾਪਾਨੀ ਮੀਡੀਆ ਦੀਆਂ ਰਿਪੋਰਟਾਂ ਤੋਂ ਮਿਲੀ।

 

ਪੁਲਿਸ ਮੁਤਾਬਕ ਇਮਾਰਤ ਵਿਚ ਸਵੇਰੇ ਕਰੀਬ 10.30 ਵਜੇ ਅਚਾਨਕ ਅੱਗ ਭੜਕ ਗਈ, ਜਿਸ ਦੇ ਬਾਅਦ ਦੇਖਣ ਵਾਲਿਆਂ ਨੇ ਫਾਇਰ ਬ੍ਰਿਗੇਡ ਨੂੰ ਘਟਨਾ ਦੀ ਜਾਣਕਾਰੀ ਦਿੱਤੀ। ਪੁਲਿਸ ਨੇ ਦੱਸਿਆ ਕਿ ਅਜਿਹਾ ਲਗ ਰਿਹਾ ਹੈ ਕਿ ਜਾਣਬੁਝਕੇ ਅੱਗ ਲਗਾਈ ਗਈ ਸੀ, ਪ੍ਰੰਤੁ ਅਜੇ ਤੱਕ ਇਸ ਪਿੱਛੇ ਕੀ ਮਕਸਦ ਹੈ, ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ। ਹਾਲਾਂਕਿ ਇਕ ਵਿਅਕਤੀ ਨੂੰ ਘਟਨਾ ਸਥਾਨ ਤੋਂ ਗ੍ਰਿਫਤਾਰ ਕੀਤਾ ਗਿਆ ਹੈ।

 

ਫਾਇਰ ਬ੍ਰਿਗੇਡ ਦੇ ਇਕ ਅਧਿਕਾਰੀ ਨੇ ਦੱਸਿਆ ਕਿ 24 ਲੋਕਾਂ ਦੀ ਦਮ ਘੁਟਣ ਕਾਰਨ ਮੌਤ ਹੋ ਗਏ।  ਘਟਨਾ ਵਿਚ 35 ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਵਿਚੋਂ 10 ਦੀ ਹਾਲਤ ਗੰਭੀਰ ਹੈ। ਮ੍ਰਿਤਕਾਂ ਦੀ ਗਿਣਤੀ ਵਧ ਸਕਦੀ ਹੈ। ਘਟਨਾ ਸਮੇਂ ਸਟੂਡਿਓ ਵਿਚ ਕਰੀਬ 70 ਕਰਮਚਾਰੀ ਮੌਜੂਦ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Japan 25 killed due to fire in studios at Kyoto