ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜਾਪਾਨ ਨੇ ਐਨਐਸਜੀ ਦੀ ਮੈਂਬਰਸ਼ਿਪ ਲਈ ਭਾਰਤ ਨੂੰ ਦਸਿਆ ਹੱਕਦਾਰ

ਜਾਪਾਨ ਨੇ ਪਰਮਾਣੂ ਸਪਲਾਈ ਸਮੂਹ (ਐਨਐਸਜੀ) ਦੀ ਮੈਂਬਰਸਿ਼ਪ ਹਾਸਲ ਕਰਨ ਦੀ ਭਾਰਤ ਦੀ ਕੋਸਿ਼ਸ਼ ਲਈ ਸੋਮਵਾਰ ਨੂੰ ਹਮਾਇਤ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਜਾਪਾਨੀ ਹਮਰੁਤਬਾ ਸਿ਼ੰਜੋ ਆਬੇ ਨੇ ਆਪਣੀ ਦੁਵੱਲੀ ਗੱਲਬਾਤ ਦੌਰਾਨ ਸੰਯੁਕਤ ਰਾਸ਼ਟਰ ਚ ਹੋਣ ਵਾਲੇ ਸੁਧਾਰ ਅਤੇ ਹੋ ਰਹੀ ਦੇਰੀ ਤੇ ਜ਼ੋਰ ਦਿੱਤਾ।

 

ਦੋਨਾਂ ਪ੍ਰਧਾਨ ਮੰਤਰੀਆਂ ਨੇ ਮੁਲਕਾਤ ਦੌਰਾਨ 6 ਸਮਝੌਤਿਆਂ ਤੇ ਹਸਤਾਖਰ ਕੀਤੇ ਅਤੇ ਜਾਰੀ ਕੀਤੇ ਸਾਂਝੇ ਬਿਆਨ ਚ ਕਿਹਾ ਕਿ ਤਿੰਨ ਅੰਤਰਰਾਜੀ ਨਿਰਯਾਤ ਤੰਤਰਾਂ ਚ ਭਾਰਤ ਦੀ ਪੂਰਨ ਮੈਂਬਰਸਿ਼ਪ ਮਗਰੋਂ ਦੋਨਾਂ ਨੇਤਾਵਾਂ ਨੇ ਵਿਸ਼ਵ ਪੱਧਰੀ ਪਰਮਾਣੂ ਲਾਭਾਂ ਲਈ ਕੀਤੀਆਂ ਅਣਥੱਕ ਕੋਸਿ਼ਸ਼ਾਂ ਨੂੰ ਮਜ਼ਬੂਤ ਕਰਨ ਦੇ ਟੀਚੇ ਨਾਲ ਐਨਐਸਜੀ ਚ ਭਾਰਤ ਦੀ ਮੈਂਬਰਸਿ਼ਪ ਲਈ ਮਿਲ ਕੇ ਕੰਮ ਕਰਨ ਦਾ ਪ੍ਰਣ ਲਿਆ। ਚੀਨ ਐਨਐਸਜੀ ਚ ਭਾਰਤ ਦੀ ਸ਼ਮੂਲੀਅਤ ਦੀ ਕੋਸਿ਼ਸ਼ ਦਾ ਇਸ ਆਧਾਰ ਤੇ ਵਿਰੋਧ ਕਰ ਰਿਹਾ ਹੈ ਕਿ ਭਾਰਤ ਨੇ ਪਰਮਾਣੂ ਗੈਰ ਪ੍ਰਸਾਰ ਕਰਾਰ (ਐਨਪੀਟੀ) ਤੇ ਹਸਤਾਖਰ ਨਹੀਂ ਕੀਤੇ ਹਨ।

 

ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਅਤੇ ਉਨ੍ਹਾਂ ਦ ਹਮਰੁਤਬਾ ਸਿ਼ੰਜੋ ਆਾਬੇ ਨੇ ਸੋਮਵਾਰ ਨੂੰ ਪਾਕਿਸਤਾਨ ਨੂੰ ਨਿਸ਼ਾਨੇ ਤੇ ਲੈਂਦਿਆਂ ਕਿਹਾ ਕਿ ਉਹ ਮੁੰਬਈ ਅਤੇ ਪਠਾਨਕੋਟ ਅੱਤਵਾਦੀ ਹਮਲਿਆਂ ਦੇ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦੇਵੇ।

 

ਦੋਨਾਂ ਆਗੂਆਂ ਨੇ ਦੁਨੀਆ ਚ ਵੱਧ ਰਹੀਆਂ ਅੱਤਵਾਦੀਟਾਂ ਘੱਟਨਾਵਾਂ ਦੇ ਵੱਧਦੇ ਖਤਰੇ ਤੇ ਡੂੰਘੀ ਚਿੰਤਾ ਪ੍ਰਗਟਾਈ।

   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Japan has told India to subscribe to the NSG