ਅਗਲੀ ਕਹਾਣੀ

ਹੀਰੋਸਿ਼ਮਾ ਪ੍ਰਮਾਣੂ ਹਮਲਾ : ਤਬਾਹੀ ਦੇ 73 ਸਾਲ

ਹੀਰੋਸਿ਼ਮਾ ਪ੍ਰਮਾਣੂ ਹਮਲਾ : ਤਬਾਹੀ ਦੇ 73 ਸਾਲ

ਜਾਪਾਨ ਦੇ ਸ਼ਹਿਰ ਹੀਰੋਸਿ਼ਮਾ `ਤੇ ਪ੍ਰਮਾਣੂ ਬੰਬ ਸੁੱਟਿਆਂ ਪੂਰੇ 73 ਸਾਲ ਹੋਣ `ਤੇ ਸੋਮਵਾਰ ਨੂੰ ਸਵੇਰੇ ਇਕ ਘੰਟੀ ਬਜਾਕੇ ਉਸ ਦਿਨ ਨੂੰ ਯਾਦ ਕੀਤਾ ਗਿਆ ਜਦੋਂ ਵਿਸ਼ਵ ਦਾ ਪਹਿਲਾਂ ਪ੍ਰਮਾਣੂ ਹਮਲਾ ਹੋਇਆ ਸੀ। ਸ਼ਹਿਰ ਦੇ ਮੇਅਰ ਨੇ ਚਿਤਾਵਨੀ ਦਿੱਤੀ ਕਿ ਵਿਸ਼ਵ ਭਰ `ਚ ਵਧਦਾ ਰਾਸ਼ਟਰਵਾਦ ਸ਼ਾਂਤੀ ਦੇ ਲਈ ਖਤਰਾ ਬਣ ਚੁੱਕਿਆ ਹੈ।

 
ਹੀਰੋਸ਼ੀਮਾ ਦੇ ਪੀਸ ਮੈਮੋਰੀਅਲ ਪਾਰਕ ਉਤੇ ਅੱਜ ਆਸਮਾਨ ਉਸੇ ਤਰ੍ਹਾਂ ਸਾਫ ਸੀ ਜਿਵੇਂ ਛੇ ਅਗਸਤ 1945 ਨੂੰ ਸੀ। ਸਾਲਾਨਾ ਸਮਾਰੋਹ ਲਈ ਗਰਾਊਂਡ ਜੀਰੋ ਦੇ ਕੋਲ ਇਸ ਪਾਰਕ `ਚ ਖੜ੍ਹੇ ਹੋ ਕੇ ਹੀਰੋਸ਼ੀਮਾ ਦੇ ਮੇਅਰ ਕਜ਼ੁਮੀ ਮਾਤਸੁਈ ਨੇ ਸੰਬੋਧਨ `ਚ ਇਕ ਅਜਿਹੇ ਵਿਸ਼ਵ ਦੀ ਅਪੀਲ ਕੀਤੀ ਜੋ ਪ੍ਰਮਾਣੂ ਰਹਿਤ ਹੋਵੇ ਅਤੇ ਵਧਦੇ ਰਾਸ਼ਟਰਵਾਦ ਦੇ ਖਤਰੇ ਨੂੰ ਲੈ ਕੇ ਵੀ ਚਿਤਾਵਨੀ ਦਿੱਤੀ।

 

ਕਿਸੇ ਖਾਸ ਦੇਸ਼ ਦਾ ਨਾਮ ਲਏ ਬਿਨਾਂ ਉਨ੍ਹਾਂ ਕਿਹਾ ਕਿ ਕੁਝ ਦੇਸ਼ ਸਪੱਸ਼ਟ ਤੌਰ `ਤੇ ਸਵੈ ਕੇਂਦਰਿਤ ਰਾਸ਼ਟਰਵਾਦ ਦਾ ਪ੍ਰਗਟਾਵਾ ਕਰ ਰਹੇ ਹਨ ਅਤੇ ਪ੍ਰਮਾਣੂ ਭੰਡਾਰਾਂ ਦਾ ਆਧੁਨਿਕੀਕਰਨ ਕਰ ਰਹੇ ਹਨ।ਉਨ੍ਹਾਂ ਕਿਹਾ ਕਿ ਉਹ ਫਿਰ ਤੋਂ ਉਹੀ ਤਣਾਅ ਪੈਦਾ ਕਰ ਰਹੇ ਹਨ ਜੋ ਸ਼ੀਤਯੁੱਧ ਦੇ ਖਤਮੇ ਹੋਣ ਬਾਅਦ ਸ਼ਾਂਤ ਹੋ ਗਿਆ ਸੀ। ਉਨ੍ਹਾਂ ਅਜਿਹੇ ਸਮੇਂ ਪ੍ਰਮਾਣੂ ਹਥਿਆਰਾਂ ਨੂੰ ਖਤਮ ਕਰਨ ਦੀ ਅਪੀਲ ਕੀਤੀ, ਜਦੋਂ  ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰਿਕੀ ਪ੍ਰਮਾਣੂ ਹਥਿਆਰ ਵਧਾਉਣ ਦਾ ਫੈਸਲਾ ਲਿਆ ਹੈ। 
ਪ੍ਰਧਾਨ ਮੰਤਰੀ ਸਿ਼ੰਜੋ ਆਬੇ ਨੇ ਇਸ ਮੌਕੇ ਕਿਹਾ ਕਿ ਜਾਪਾਨ ਦੀ ਜਿ਼ੰਮੇਵਾਰੀ ਪ੍ਰਮਾਣੂ ਭਰਪੂਰ ਅਤੇ ਪ੍ਰਮਾਣੂ ਹਥਿਆਰ ਰਹਿਤ ਰਾਸ਼ਟਰਾਂ ਵਿਚਲੇ ਅੰਤਰਾਂ ਨੂੰ ਖਤਮ ਕਰਨਾ ਹੈ।
ਆਬੇ ਦੀ ਸਰਕਾਰ ਨੇ ਪ੍ਰਮਾਣੂ ਹਥਿਆਰਾਂ `ਤੇ ਪਾਬੰਦੀਆਂ ਨੂੰ ਲੈ ਕੇ ਸੰਯੁਕਤ ਰਾਸ਼ਟਰ ਦੇ ਸਮਝੌਤੇ `ਚ ਹਿੱਸਾ ਨਾ ਲੈਣ ਦਾ ਫੈਸਲਾ ਕੀਤਾ ਸੀ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Japan marks 73 years of atomic bomb attack on Hiroshima that killed over 1 lakh innocents