ਜਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨੇ ਕੋਰੋਨਾ ਵਾਇਰਸ ਮਹਾਂਮਾਰੀ ਨੂੰ ਕੰਟਰੋਲ ਕਰਨ ਲਈ ਟੋਕਿਓ, ਓਸਾਕਾ ਅਤੇ ਪੰਜ ਹੋਰ ਪਰਫੈਕਚਰਾਂ ਵਿੱਚ ਮੰਗਲਵਾਰ (7 ਅਪ੍ਰੈਲ) ਨੂੰ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ।
ਨਿਊਜ਼ ਏਜੰਸੀ ਏ.ਐੱਫ.ਪੀ. ਦੇ ਅਨੁਸਾਰ ਇਹ ਐਲਾਨ ਬੁੱਧਵਾਰ (8 ਅਪ੍ਰੈਲ) ਨੂੰ ਲਾਗੂ ਹੋਵੇਗਾ। ਐਮਰਜੈਂਸੀ ਦੇ ਦਾਇਰੇ ਵਿੱਚ ਰਾਜਧਾਨੀ ਟੋਕਿਓ ਅਤੇ ਹੋਰ ਪਰਫੈਕਚਰ (ਜ਼ਿਲ੍ਹਾ ਐਡਮਨਿਸਟਰੇਟਿਵ) ਕਾਨਾਗਾਵਾ, ਸੈਤਾਮਾ, ਚਿਬਾ, ਓਸਾਕਾ, ਹਯੋਗੋ ਅਤੇ ਫੁਕੂਓਕਾ ਸ਼ਾਮਲ ਹੋਣਗੇ।
#BREAKING Japan PM Abe declares state of emergency over virus pic.twitter.com/59rTOLWZGC
— AFP news agency (@AFP) April 7, 2020
ਇਸ ਐਲਾਨ ਨਾਲ ਪਰਫੈਕਚਰ ਦੇ ਰਾਜਪਾਲਾਂ ਨੂੰ ਵਾਇਰਸ ਦੇ ਪਸਾਰ ਨੂੰ ਰੋਕਣ ਲਈ ਕਦਮ ਚੁੱਕਣ ਦਾ ਅਧਿਕਾਰ ਮਿਲ ਜਾਵੇਗਾ। ਐਮਰਜੈਂਸੀ ਦਾ ਇਹ ਐਲਾਨ ਅਜਿਹੇ ਸਮੇਂ ਹੋਇਆ ਹੈ ਜਦੋਂ ਜਾਪਾਨ ਵਿੱਚ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਗਿਣਤੀ 4845 ਤੱਕ ਪਹੁੰਚ ਗਈ ਹੈ ਅਤੇ ਹੁਣ ਤੱਕ 108 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ।
.........