ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਹਿਲ ’ਚ ਰਹਿਣ ਵਾਲੀ ਰਾਜਕੁਮਾਰੀ ਨੇ ਪਿਆਰ ਖਾਤਰ ਛੱਡ ਦਿੱਤਾ ‘ਤਖ਼ਤੋਤਾਜ’

ਜਾਪਾਨ ਦੀ ਇੱਕ ਰਾਜਕੁਮਾਰੀ ਨੇ ਸ਼ਾਹੀ ਪਰਿਵਾਰ ਨੂੰ ਕਿਨਾਰੇ ਕਰਦਿਆਂ ਇੱਕ ਸਾਧਾਰਨ ਨਾਗਰਿਕ ਨਾਲ ਟੋਕਿਓ ਦੇ ਮੋਈਜੀ ਮੰਦਰ ਚ ਵਿਆਹ ਕਰ ਲਿਆ ਹੈ। ਜਾਪਾਨ ਦੇ ਰਜਵਾੜੇ ਖਾਨਦਾਨ ਚ ਕਾਨੂੰਨ ਮੁਤਾਬਕ ਰਾਜਕੁਮਾਰੀ ਨੂੰ ਇਸ ਵਿਆਹ ਬਦਲੇ ਆਪਣਾ ਸ਼ਾਹੀ ਦਰਜਾ ਛੱਡਣਾ ਪਵੇਗਾ।

 

28 ਸਾਲਾ ਰਾਜਕੁਮਾਰੀ ਅਯਾਕੋ ਸਿ਼ਪਿੰਗ ਕੰਪਨੀ ਨਿਪਨ ਯੂਸੈਨ ਚ ਕੰਮ ਕਰਨ ਵਾਲੇ 32 ਸਾਲਾ ਕੋਈ ਮੋਰਿਆ ਨਾਲ ਵਿਆਹ ਕਰ ਚੁੱਕੀ ਹਨ। ਰਾਜਕੁਮਾਰੀ ਅਯਾਕੋ ਸਮਰਾਟ ਦੇ ਚਚੇਰੇ ਭਰਾ ਦੀ ਧੀ ਹੈ। ਜਾਪਾਨੀ ਸਮਾਚਾਰ ਚੈਨਲਾਂ ਤੇ ਇਸ ਜੋੜੇ ਨੂੰ ਸੋਮਵਾਰ ਸਵੇਰ ਮੰਦਰ ਚ ਮਹਿਮਾਨਾਂ ਵਿਚਾਲੇ ਜਾਉ਼ਦਿਆਂ ਦਿਖਾਇਆ ਗਿਆ। ਹਾਲਾਂਕਿ ਵਿਆਹ ਮਗਰੋਂ ਇਸ ਜੋੜੇ ਨੇ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ। ਕਾਨੂੰਨ ਮੁਤਾਬਕ ਸ਼ਾਹੀ ਦਰਜਾ ਛੱਡਣ ਕਾਰਨ ਜਾਪਾਨ ਦੀ ਸਰਕਾਰ ਵਲੋਂ ਰਾਜਕੁਮਾਰੀ ਨੂੰ ਆਪਣੇ ਖਰਚ ਲਈ ਲਗਭਗ 7 ਕਰੋੜ ਰੁਪਏ ਦਿੱਤੇ ਜਾਣਗੇ।

 

ਸ਼ਾਹੀ ਪਰਿਵਾਰ ਦੇ ਇੱਕ ਕਰਮਚਾਰੀ ਮੁਤਾਬਕ ਕੋਈ ਮੋਰਿਆ ਨਾਲ ਅਯਾਕੋ ਨੂੰ ਉਨ੍ਹਾਂ ਦੀ ਮਾਂ ਰਾਜਕੁਮਾਰੀ ਤਾਕਾਮੋਦੀ ਨੇ ਪਿਛਲੇ ਸਾਲ ਦਸੰਬਰ ਚ ਮਿਲਵਾਇਆ ਸੀ। ਤਾਕਾਮੋਦੀ, ਕੋਈ ਦੇ ਮਾਪਿਆਂ ਨੂੰ ਜਾਣਦੀ ਸੀ। ਕੋਈ ਅਤੇ ਅਯਾਕੋ ਦੋਨਾਂ ਨੂੰ ਹੀ ਗਲੋਬਲ ਵੈਲਫੇਅਰ, ਸਕੀਇੰਗ, ਕਿਤਾਬਾਂ ਅਤੇ ਘੁੰਮਣ ਫਿਰਣ ਦਾ ਸ਼ੌਕ ਹੈ।

 

ਦੱਸਣਯੋਗ ਹੈ ਕਿ ਅਯਾਕੋ ਜਾਪਾਨ ਦੀ ਦੂਜੀ ਅਜਿਹੀ ਰਾਜਕੁਮਾਰੀ ਹਨ ਜਿਨ੍ਹਾਂ ਨੇ ਸ਼ਾਹੀ ਪਰਿਵਾਰ ਤੋਂ ਬਾਹਰ ਜਾ ਕੇ ਇੱਕ ਆਮ ਵਿਅਕਤੀ ਨਾਲ ਵਿਆਹ ਕੀਤਾ ਹੈ। ਸਭ ਤੋਂ ਪਹਿਲਾਂ ਅਯੋਕ ਦੀ ਚਚੇਰੀ ਭੈਣ ਨੇ ਸਕੂਲ ਦੇ ਦੋਸਤ ਨਾਲ ਮੰਗਣਾ ਕੀਤਾ ਸੀ ਜਿਸ ਤੋਂ ਬਾਅਦ ਉਨ੍ਹਾਂ ਦਾ ਸ਼ਾਹੀ ਦਰਜਾ ਖੋਹ ਲਿਆ ਗਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Japan princess Ayako left royal house for love married to common man