ਕੋਵਿਡ -19 ਕਾਰਨ ਜਾਪਾਨ ਦੇ ਇੱਕ ਸੁਮੋ ਪਹਿਲਵਾਨ ਦੀ ਮੌਤ ਹੋ ਗਈ ਹੈ। ਜਾਪਾਨ ਸੂਮੋ ਐਸੋਸੀਏਸ਼ਨ (ਜੇਐਸਏ) ਨੇ ਬੁੱਧਵਾਰ (13 ਮਈ) ਨੂੰ ਇਹ ਜਾਣਕਾਰੀ ਦਿੱਤੀ। ਸਿਨਹੂਆ ਨੇ ਦੱਸਿਆ ਕਿ 28 ਸਾਲਾ ਪਹਿਲਵਾਨ ਸੋਬੂਸ਼ੀ ਦੀ ਮੌਤ ਦਾ ਮਾਮਲਾ ਕੋਵਿਡ -19 ਕਾਰਨ ਕਿਸੇ ਸੁਮੋ ਪਹਿਲਵਾਨ ਦੀ ਮੌਤ ਦਾ ਪਹਿਲਾ ਮਾਮਲਾ ਹੈ।
ਕਿਓਡੋ ਨਿਊਜ਼ ਏਜੰਸੀ ਦੀ ਰਿਪੋਰਟ ਅਨੁਸਾਰ, ਹੈਸੋਬੁਸ਼ੀ ਦਾ ਪਹਿਲਾ ਟੈਸਟ 10 ਅਪ੍ਰੈਲ ਨੂੰ ਪਾਜ਼ਿਟਿਵ ਆਇਆ ਸੀ ਅਤੇ ਉਹ ਇਸ ਤੋਂ ਪੀੜਤ ਹੋਣ ਵਾਲੇ ਜਾਪਾਨ ਦੇ ਪਹਿਲੇ ਸੁਮੋ ਪਹਿਲਵਾਨ ਸਨ। ਇਸ ਤੋਂ ਬਾਅਦ 19 ਅਪ੍ਰੈਲ ਨੂੰ ਉਨ੍ਹਾਂ ਦੀ ਸਿਹਤ ਵਿਗੜ ਗਈ ਅਤੇ ਉਨ੍ਹਾਂ ਨੂੰ ਟੋਕਿਓ ਦੇ ਇਕ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਸੋਬੂਸ਼ੀ ਦੀ ਬੁੱਧਵਾਰ (13 ਮਈ) ਨੂੰ ਹਸਪਤਾਲ ਵਿੱਚ ਮੌਤ ਹੋ ਗਈ।
ਸੋਬੂਸ਼ੀ ਨੇ 2007 ਵਿੱਚ ਆਪਣੇ ਕਰੀਅਰ ਸ਼ੁਰੂਆਤ ਕੀਤੀ ਅਤੇ ਜੇਐਸਏ ਦੀ ਚੌਥੀ ਡਵੀਜ਼ਨ ਵਿੱਚ 11ਵੇਂ ਨੰਬਰ 'ਤੇ ਪਹੁੰਚ ਗਿਆ। 25 ਅਪ੍ਰੈਲ ਨੂੰ ਜਾਪਾਨ ਵਿੱਚ ਲੋਅਰ ਡਵੀਜ਼ਨ ਦੇ ਚਾਰ ਪਹਿਲਵਾਨ ਕੋਰੋਨਾ ਵਾਇਰਸ ਨਾਲ ਪੀੜਤ ਮਿਲੇ ਸਨ। ਨਵੇਂ ਅਧਿਕਾਰਤ ਅੰਕੜਿਆਂ ਅਨੁਸਾਰ ਜਾਪਾਨ ਵਿੱਚ 16,000 ਲੋਕ ਕੋਵਿਡ -19 ਤੋਂ ਪੀੜਤ ਹਨ। ਦੇਸ਼ ਵਿੱਚ ਲਾਗ ਦਾ ਪਹਿਲਾ ਕੇਸ ਜਨਵਰੀ ਦੇ ਅੱਧ ਵਿੱਚ ਸਾਹਮਣੇ ਆਇਆ ਸੀ। ਇਸ ਦੇ ਨਾਲ ਹੀ ਹੁਣ ਤੱਕ 671 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਇਸ ਦੌਰਾਨ, ਜਾਪਾਨੀ ਸਰਕਾਰ ਨੇ ਕੋਵਿਡ -19 ਦੀ ਪਛਾਣ ਕਰਨ ਲਈ ਇਕ ਰੈਪਿਡ ਐਂਟੀਜੇਨ ਟੈਸਟ ਲਈ ਪ੍ਰਵਾਨਗੀ ਦੇ ਦਿੱਤੀ ਹੈ। ਇਹ ਟੈਸਟ ਕਿੱਟ ਹੋਰਨਾਂ ਟੈਸਟਾਂ ਦੇ ਮੁਕਾਬਲੇ ਤੇਜ਼ ਨਤੀਜੇ ਦਿੰਦੀ ਹੈ।