ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਔਰਤ ਨੇ ਕਿਰਾਏ ’ਤੇ ਲਿਆ ਸੀ ਪਤੀ, ਧੀ ਨੂੰ 10 ਸਾਲ ਤੋਂ ਨਹੀਂ ਪਤਾ ਸੀ ਸੱਚ

ਮੈਗੁਮੀ ਨਾਂ ਦੀ ਲੜਕੀ ਦੇ ਮਾਪਿਆਂ ਜਦ ਇੱਕ ਦੂਜੇ ਤੋਂ ਵੱਖ ਹੋਏ ਉਦੋਂ ਉਹ ਕਾਫੀ ਛੋਟੀ ਸੀ। ਆਪਸੀ ਵਿਵਾਦਾਂ ਕਾਰਨ ਉਸਦੇ ਪਿਤਾ ਮੈਗੂਮੀ ਨੂੰ ਛੱਡ ਕੇ ਤੁਰ ਗਏ ਸਨ। ਮੈਗੂਮੀ ਦੀ ਮਾਂ ਨੇ ਇੱਕ ਵਿਅਕਤੀ ਨੂੰ ਕਿਰਾਏ ਦਾ ਪਤੀ ਬਣਾ ਲਿਆ ਤਾਂਕਿ ਉਸਦੀ ਧੀ ਨੂੰ ਇਹ ਮਹਿਸੂਸ ਨਾ ਹੋਵੇ ਕਿ ਉਸਦੇ ਪਿਤਾ ਨਹੀਂ ਹਨ।

 

ਧੀ ਜਦੋਂ ਵੀ ਕਦੇ ਆਪਣੇ ਅਸਲੀ ਪਿਤਾ ਬਾਰੇ ਸਵਾਲ ਕਰਦੀ ਤਾਂ ਉਸਦੀ ਮਾਂ (ਅਸਾਕੋ) ਦੱਸਦੀ ਕਿ ਉਸਦੇ ਪਿਤਾ ਘਰ ਛੱਡ ਕੇ ਤੁਰ ਗਏ ਸਨ ਤੇ ਇਸ ਲਈ ਉਹ ਖੁੱਦ ਨੂੰ ਕੋਸਦੀ ਰਹਿੰਦੀ। ਪਰ ਉਕਤ ਔਰਤ ਦੀ ਧੀ ਮੈਗੁਮੀ ਜਦੋਂ 10 ਸਾਲ ਦੀ ਹੋਈ ਤਾਂ ਉਸਦਾ ਵਤੀਰਾ ਅਚਾਨਕ ਬਦਲ ਗਿਆ। ਉਸਨੇ ਘਰ ਦੇ ਲੋਕਾਂ ਨਾਲ ਗੱਲਬਾਤ ਕਰਨਾ ਬੰਦ ਕਰ ਦਿੱਤਾ। ਇਸ ਤੇ ਉਸਦੀ ਮਾਂ ਨੇ ਇਸ ਬਾਰੇ ਚ ਪੁੱਛਿਆ ਤਾਂ ਉਸਨੇ ਦੱਸਿਆ ਕਿ ਉਸਨੂੰ ਸਕੂਲ ਚ ਬੱਚੇ ਇਸ ਸਬੰਧੀ ਟਿੱਚਰਾਂ ਕਰਦੇ ਹਨ ਕਿ ਉਸਦੇ ਪਿਤਾ ਦਾ ਕੋਈ ਅਤਾ ਪਤਾ ਨਹੀਂ ਹੈ।ਇਸ ਕਾਰਨ ਬੱਚੀ ਨੇ ਸਕੂਲ ਜਾਣਾ ਵੀ ਬੰਦ ਕਰ ਦਿੱਤਾ।

 

ਧੀ ਦੇ ਸਕੂਲ ਨਾ ਜਾਣ ਕਾਰਨ ਦੁਖੀ ਮਾਂ ਅਸਾਕੋ ਨੇ ਇੱਕ ਜਾਅਲੀ ਪਤੀ ਲੱਭ ਲਿਆ, ਜੋ ਕਿ ਇੱਕ ਕਿਰਾਏ ਦੇ ਰਿਸ਼ਤਿਆਂ ਦੀ ਸੇਵਾ ਦੇਣ ਵਾਲੀ ਏਜੰਸੀ ਤੋਂ ਕਿਰਾਏ ਤੇ ਲਿਆ ਸੀ। ਜਦੋਂ ਇਹ ਵਿਅਕਤੀ ਅਸਾਕੋ ਨਾਲ ਉਸਦੇ ਘਰ ਪੁੱਜਿਆ ਤਾਂ ਉਸਦੀ ਧੀ ਮੈਗੁਮੀ ਦੀ ਖੁਸ਼ੀਆਂ ਚ ਚਾਰ ਚੰਨ੍ਹ ਲੱਗ ਗਏ। ਉਹ ਆਪਣੇ ਪਿਤਾ ਨੂੰ ਦੇਖ ਕੇ ਬੇਹੱਦ ਖੁਸ਼ ਹੋਈ।

 

ਦੱਸਣਯੋਗ ਹੈ ਕਿ ਜਾਪਾਨ ਚ ਕਿਰਾਏ ਤੇ ਮਿਲਣ ਵਾਲੇ ਰਿਸ਼ਤਿਆਂ ਦੀ ਇਹ ਸੇਵਾ ਕਾਫੀ ਮਹਿੰਗੀ ਹੈ। ਲੋਕਾਂ ਨੂੰ ਕਿਰਾਏ ਤੇ ਰਿਸ਼ਤੇ ਲੈਣ ਲਈ ਇੱਕ ਵੱਡੀ ਰਕਮ ਚੁਕਾਉਣੀ ਪੈਂਦੀ ਹੈ। ਕਿਰਾਏ ਦਾ ਰਿਸ਼ਤਾ ਨਿਭਾਉਣ ਵਾਲੇ ਇੱਕ ਵਿਅਕਤੀ ਮੁਤਾਬਕ ਇਹ ਇੱਕ ਬੇਹੱਦ ਮੁਸ਼ਕਲ ਕੰਮ ਹੈ ਕਿਉਂਕਿ ਲੋਕ ਭਾਵਨਾਤਮਕ ਤੌਰ ਤੇ ਲੰਬੇ ਸਮੇਂ ਲਈ ਜੁੜ ਜਾਂਦੇ ਹਨ। ਇਸ ਗੱਲ ਨੂੰ ਕਾਫੀ ਲੰਬੇ ਸਮੇਂ ਤੱਕ ਲੁਕਾ ਕੇ ਰੱਖਣਾ ਹੁੰਦਾ ਹੈ। ਜੇਕਰ ਬੱਚਿਆਂ ਨੂੰ ਪਤਾ ਲੱਗ ਜਾਵੇ ਕਿ ਉਹ ਵਿਅਕਤੀ ਉਨ੍ਹਾਂ ਦਾ ਅਸਲ ਪਿਤਾ ਨਹੀਂ ਹੈ ਤਾਂ ਬੱਚਿਆਂ ਨੂੰ ਵੱਡਾ ਸਦਮਾ ਲੱਗੇਗਾ।

  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Japanese woman hires man to play role of dad of her daughter