ਜਾਪਾਨ `ਚ ਪੱਛਮੀ ਅਤੇ ਪੂਰਵੀ ਖੇਤਰਾਂ `ਚ ਤੇਜ਼ ਹਵਾਵਾਂ ਚੱਲਣ ਅਤੇ ਭਾਰੀ ਬਾਰਸ਼ ਹੋਣ ਦੇ ਪੂਰਵ ਅਨੁਮਾਨ ਬਾਅਦ ਸ਼ਕਤੀਸ਼ਾਲੀ ਤੂਫਾਨ ‘ਜੇਬੀ’ ਦੀ ਦਸਤਕ ਦੇਣ ਦੇ ਚਲਦੇ ਮੰਗਲਵਾਰ ਨੂੰ 600 ਤੋਂ ਜਿ਼ਆਦਾ ਉਡਾਨਾਂ ਰੱਦ ਕਰ ਦਿੱਤੀਆਂ ਗਈਆਂ।
ਸਮਾਚਾਰ ਏਜੰਸੀ ਏਫੇ ਮੁਤਾਬਕ ਇਸ ਮੌਸਮ `ਚ ਪ੍ਰਸ਼ਾਂਤ ਦੇ 21ਵੇਂ ਚੱਕਰਵਾਤੀ ਤੂਫਾਨ ਜੇਬੀ ਨੂੰ ਜਾਪਾਨ ਮੌਸਮ ਵਿਗਿਆਨ ਏਜੰਸੀ (ਜੇਐਮਏ) ਨੇ ਬੇਹੱਦ ਸ਼ਕਤੀਸ਼ਾਲੀ ਦੱਸਿਆ ਹੈ।
ਆਈਏਐਨਐਸ ਅਨੁਸਾਰ ਇਸਦੇ ਚਲਦੇ ਸੰਭਾਵਿਤ ਸ਼ਕਤੀਸ਼ਾਲੀ ਲਹਿਰਾਂ, ਹੜ੍ਹ ਅਤੇ ਜ਼ਮੀਨ ਖਿਸ਼ਕਣ ਦੀ ਵੀ ਚੇਤਾਵਨੀ ਦਿੱਤੀ ਗਈ ਹੈ, ਕਿਉਂਕਿ ਜੇਬੀ 25 ਸਾਲਾਂ `ਚ ਸਭ ਤੋਂ ਸ਼ਕਤੀਸ਼ਾਲੀ ਤੂਫਾਨ ਸਾਬਤ ਹੋ ਸਕਦਾ ਹੈ।
ਜਨਤਕ ਪ੍ਰਸਾਰਕ ਐਨਐਚਕੇ ਮੁਤਾਬਕ ਉਪਸ਼ਹਿਰੀ ਰੇਲ ਗੱਡੀਆਂ ਅਤੇ ਹਾਈ ਸਪੀਡ ਰੇਲ ਸੇਵਾਵਾਂ ਜਿਵੇਂ ਕਿ ਓਸਾਕਾ-ਹਿਰੋਸੀਮਾ ਮਾਰਗ `ਤੇ ਸੰਚਾਲਿਤ ਹੋਣ ਵਾਲੀ ਰੇਲ ਸੇਵਾਵਾਂ ਨੂੰ ਅਣਮਿੱਥੇ ਸਮੇਂ ਤੱਕ ਬੰਦ ਕਰ ਦਿੱਤਾ ਗਿਆ ਹੈ।
ਕੁਝ ਕੰਪਨੀਆਂ ਨੇ ਆਪਣੇ ਕਰਮਚਾਰੀਆਂ ਨੂੰ ਮੰਗਲਵਾਰ ਨੁੰ ਘਰ ਤੋਂ ਕੰਮ ਕਰਨ ਦੀ ਸਲਾਹ ਦਿੱਤੀ ਹੈ। ਪ੍ਰਭਾਵਿਤ ਖੇਤਰਾਂ `ਚ ਸਕੂਲਾਂ ਨੂੰ ਵੀ ਅਣਮਿਥੇ ਸਮੇਂ ਤੱਕ ਬੰਦ ਕਰ ਦਿੱਤਾ ਗਿਆ ਹੈ। ਯੂਨੀਵਰਸਲ ਸਟੂਡੀਓਜ਼ ਓਸਾਕਾ ਨੇ ਵੀ ਆਪਣੀ ਸੇਵਾਵਾਂ ਨੂੰ ਬਦ ਕਰ ਦਿੱਤਾ ਹੈ। ਇਸ ਗਰਮੀ `ਚ ਹੁਣ ਤੱਕ ਕਈ ਤੂਫਾਨਾਂ ਅਤੇ ਮੂਸਲਧਾਰ ਬਾਰਸ਼ ਕਾਰਨ ਜਾਪਾਨ `ਚ 200 ਲੋਕਾਂ ਦੀ ਮੌਤ ਹੋ ਚੁੱਕੀ ਹੈ।