ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਾਊਦ ਨੂੰ ਝਟਕਾ, ਛੋਟਾ ਸ਼ਕੀਲ ਦੇ ਖ਼ਾਸ ਸਾਥੀ ਨੂੰ ਥਾਈਲੈਂਡ ਕਰੇਗਾ ਭਾਰਤ ਹਵਾਲੇ

ਦਾਊਦ ਨੂੰ ਝਟਕਾ, ਛੋਟਾ ਸ਼ਕੀਲ ਦੇ ਖ਼ਾਸ ਸਾਥੀ ਨੂੰ ਥਾਈਲੈਂਡ ਕਰੇਗਾ ਭਾਰਤ ਹਵਾਲੇ

ਥਾਈਲੈਂਡ ਦੀ ਇੱਕ ਅਦਾਲਤ ਨੇ ਗੈਂਗਸਟਰ ਛੋਟਾ ਸ਼ਕੀਲ ਦੇ ਸਹਾਇਕ ਮੁਦੱਸਰ ਹੁਸੈਨ ਸਈਦ ਉਰਫ਼ ਮੁੰਨਾ ਝਿੰਗਾੜਾ ਦੀ ਹਵਾਲਗੀ ਲਈ ਭਾਰਤ ਦੀ ਬੇਨਤੀ ਦੇ ਹੱਕ ਵਿੱਚ ਫ਼ੈਸਲਾ ਸੁਣਾਇਆ ਹੈ। ਝਿੰਗਾੜਾ ਨੂੰ ਪਾਕਿਸਤਾਨ ਆਪਣਾ ਨਾਗਰਿਕ ਹੋਣ ਦਾ ਦਾਅਵਾ ਕਰਨ ਦਾ ਜਤਨ ਕਰ ਰਿਹਾ ਸੀ।


ਇੱਕ ਅਧਿਕਾਰੀ ਨੇ ਦੱਸਿਆ ਕਿ ਬੈਂਕਾਕ `ਚ ਇੱਕ ਅਦਾਲਤ ਨੇ ਕੱਲ੍ਹ ਫ਼ੈਸਲਾ ਸੁਣਾਇਆ ਸੀ। ਇਸ ਨੂੰ ਕੌਮਾਂਤਰੀ ਅਦਾਲਤ `ਚ ਮੁੰਬਈ ਕ੍ਰਾਈਮ ਬ੍ਰਾਂਚ ਦੀ ਜਿੱਤ ਮੰਨਿਆ ਜਾ ਰਿਹਾ ਹੈ। ਅਦਾਲਤ ਦਾ ਇਹ ਹੁਕਮ ਅੰਡਰ-ਵਰਲਡ ਡਾਨ ਦਾਊਦ ਇਬਰਾਹਿਮ ਲਈ ਵੀ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ ਕਿਉਂਕਿ ਝਿੰਗਾੜਾ ਦੀ ਭਾਰਤ ਹਵਾਲਗੀ ਨਾਲ ਪਾਕਿਸਤਾਨ `ਚ ਦਾਊਦ ਦੇ ਹੋਣ ਦੇ ਭਾਰਤੀ ਦਾਅਵੇ ਨੂੰ ਮਦਦ ਮਿਲ ਸਕਦੀ ਹੈ।


ਦਾਊਦ 1993 ਮੁੰਬਈ ਦੇ ਲੜੀਵਾਰ ਬੰਬ ਧਮਾਕਿਆਂ ਦਾ ਮੁੱਖ ਮੁਲਜ਼ਮ ਹੈ। ਇਨ੍ਹਾਂ ਧਮਾਕਿਆਂ `ਚ ਲਗਭਗ 257 ਵਿਅਕਤੀ ਮਾਰੇ ਗਏ ਸਨ, 713 ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਸਨ ਤੇ 27 ਕਰੋੜ ਰੁਪਏ ਦੀ ਜਾਇਦਾਦ ਬਰਬਾਦ ਹੋਈ ਸੀ। ਮੁੰਬਈ ਕ੍ਰਾਈਮ ਬ੍ਰਾਂਚ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਥਾਈਲੈਂਡ ਦੀ ਅਦਾਲਤ ਨੇ ਝਿੰਗਾੜਾ ਦੇ ਭਾਰਤੀ ਨਾਗਰਿਕ ਹੋਣ ਕਾਰਨ ਉਸ ਦੀ ਹਵਾਲਗੀ ਲਈ ਭਾਰਤੀ ਬੇਨਤੀ ਦੇ ਹੱਕ ਵਿੱਚ ਫ਼ੈਸਲਾ ਸੁਣਾਇਆ।


ਉਨ੍ਹਾਂ ਦੱਸਿਆ ਕਿ ਅਦਾਲਤ ਨੇ ਝਿੰਗਾੜਾ ਨੂੰ ਫ਼ੈਸਲੇ ਨੂੰ ਚੁਣੌਤੀ ਦੇਣ ਲਈ ਇੱਕ ਮਹੀਨੇ ਦਾ ਸਮਾਂ ਦਿੱਤਾ ਹੈ। ਇਸ ਦੌਰਾਨ ਥਾਈਲੈਂਡ `ਚ ਭਾਰਤੀ ਦੂਤਾਵਾਸ ਉਸ ਦੀ ਹਵਾਲਗੀ ਦੀ ਪ੍ਰਕਿਰਿਆ ਸ਼ੁਰੂ ਕਰਨ ਲਹੀ ਉਸ ਵਿਰੁੱਧੱ ਇੱਕ ਵਾਰੰਟ ਜਾਰੀ ਕਰੇਗਾ। ਮੁੰਬਈ ਦੇ ਜੋਗੇਸ਼ਵਰੀ ਦਾ ਰਹਿਣ ਵਾਲਾ ਅਤੇ ਛੋਟਾ ਸ਼ਕੀਲ ਦਾ ਬਹੁਤ ਕਰੀਬੀ ਸਾਥੀ 50 ਸਾਲਾ ਝਿੰਗਾੜਾ ਦਾਊਦ ਦੇ ਕਹਿਣ `ਤੇ ਛੋਟਾ ਰਾਜਨ ਨੂੰ ਮਾਰਨ ਲਈ 2000 `ਚ ਬੈਂਕਾਕ ਗਿਆ ਸੀ।


ਰਾਜਨ ਉਸ ਹਮਲੇ `ਚ ਬਚ ਗਿਆ ਸੀ ਪਰ ਉਸ ਦਾ ਕਰੀਬੀ ਸਹਿਯੋਗੀ ਰੋਹਿਤ ਵਰਮਾ ਮਾਰਿਆ ਗਿਆ ਸੀ। ਹਮਲੇ ਤੋਂ ਬਾਅਦ ਝਿੰਗਾੜਾ ਨੱਸ ਗਿਆ ਸੀ ਅਤੇ ਉਹ ਪਾਕਿਸਤਾਨੀ ਪਾਸਪੋਰਟ ਨਾਲ 2001 `ਚ ਥਾਈਲੈਂਡ ਪਰਤਿਆ ਸੀ। ਇਸ ਤੋਂ ਬਾਅਦ ਉਸ ਨੂੰ ਥਾਈਲੈਂਡ `ਚ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਤੇ ਰਾਜਨ `ਤੇ ਹਮਲੇ ਦੇ ਮਾਮਲੇ `ਚ ਦੋਸ਼ੀ ਠਹਿਰਾਇਆ ਗਿਆ।


ਅਧਿਕਾਰੀ ਨੇ ਦੱਸਿਆ ਕਿ ਝਿੰਗਾੜਾ ਨੂੰ 16 ਸਾਲ ਜੇਲ੍ਹ ਦੀ ਸਜ਼ਾ ਹੋਈ ਸੀ। ਪਿਛਲੇ ਕੁਝ ਵਰ੍ਹਿਆਂ ਤੋਂ ਭਾਰਤ ਲਗਾਤਾਰ ਉਸ ਦੀ ਹਵਾਲਗੀ ਦੇ ਜਤਨ ਵਿੱਚ ਲੱਗਾ ਹੋਇਆ ਸੀ। ਪਾਕਿਸਤਾਨ ਵੀ ਥਾਈ ਅਧਿਕਾਰੀਆਂ ਨੂੰ ਉਸ ਦਾ ਪਾਕਿਸਤਾਨੀ ਪਾਸਪੋਰਟ ਤੇ ਸਕੂਲ ਛੱਡਣ ਦਾ ਸਰਟੀਫਿ਼ਕੇਟ ਦੇ ਕੇ ਕੂਟਨੀਤਕ ਤਰੀਕਿਆਂ ਨਾਲ ਉਸ ਦੀ ਹਿਰਾਸਤ ਲੈਣ ਦਾ ਜਤਨ ਕਰ ਰਿਹਾ ਸੀ।


ਅਧਿਕਾਰੀ ਨੇ ਦੱਸਿਆ ਕਿ ਭਾਰਤੀ ਅਧਿਕਾਰੀਆਂ ਨੇ ਉਸ ਦੀਆਂ ਉਂਗਲਾਂ ਦੇ ਨਿਸ਼ਾਨ, ਰਾਸ਼ਨ ਕਾਰਡ, ਵੋਟਰ ਸ਼ਨਾਖ਼ਤੀ ਕਾਰਡ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਦੇ ਡੀਐੱਨਏ ਨਮੂਨੇ ਦੇ ਕੇ ਝਿੰਗਾੜਾ ਦੀ ਕੌਮੀਅਤ ਦੇ ਠੋਸ ਸਬੂਤ ਦਿੱਤੇ ਸਨ। ਕ੍ਰਾਈਮ ਬ੍ਰਾਂਚ ਦੀ ਟੀਮ ਪ੍ਰਕਿਰਿਆ ਨੂੰ ਤੇਜ਼ ਕਰਵਾਉਣ ਲਈ 2016 `ਚ ਥਾਈਲੈਂਡ ਗਈ ਸੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:jerk to Daud Thailand will extradite Chhota Shakil aide to India