ਭਾਰਤੀ ਸ਼ਹਿਰੀ ਹਵਾਬਾਜ਼ੀ ਦੇ ਡਾਇਰੈਕਟੋਰੇਟ ਜਨਰਲ (ਡੀਜੀਸੀਏ) ਨੇ ਜੈੱਟ ਏਅਰਵੇਜ਼ ਦੇ ਉਨ੍ਹਾਂ ਦੋ ਪਾਇਲਟਾਂ ਦੇ ਫ਼ਲਾਈਂਗ ਲਾਇਸੈਂਸ ਮੁਲਤਵੀ ਕਰ ਦਿੱਤੇ ਹਨ, ਜਿਨ੍ਹਾਂ ਨੇ ਸਊਦੀ ਅਰਬ `ਚ ਰਿਆਧ ਦੇ ਬਾਦਸ਼ਾਹ ਖ਼ਾਲਿਦ ਕੌਮਾਂਤਰੀ ਹਵਾਈ ਅੱਡੇ `ਤੇ ਮੁੱਖ ਰਨ-ਵੇਅ ਦੀ ਥਾਂ ਉਸ ਦੇ ਬਰਾਬਰ ਬਣੇ ਟੈਕਸੀਵੇਅ ਤੋਂ ਉਡਾਣ ਭਰਨ ਦਾ ਜਤਨ ਕੀਤਾ ਸੀ। ਉਸ ਵੇਲੇ ਜਹਾਜ਼ ਵਿੱਚ 148 ਵਿਅਕਤੀ ਸਵਾਰ ਸਨ ਤੇ ਉਹ ਉਡਾਣ ਮੁੰਬਈ ਜਾ ਰਹੀ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ ਜੈੱਟ ਏਅਰਵੇਜ਼ ਦੇ ਪਾਇਲਟਾਂ ਨੇ ਜਦੋਂ ਅਚਾਨਕ ਵੇਖਿਆ ਕਿ ਟੈਕਸੀਵੇਅ ਤਾਂ ਅੱਗਿਓਂ ਬੰਦ ਪਿਆ ਹੈ, ਤਦ ਉਨ੍ਹਾਂ ਨੂੰ ਜਹਾਜ਼ ਰੋਕਣਾ ਪਿਆ ਸੀ ਤੇ ਉਹ ਰਨਵੇਅ ਤੋਂ ਥੋੜ੍ਹਾ ਲਾਂਭੇ ਹੋ ਗਿਆ ਸੀ। ਇਹ ਘਟਨਾ ਬੀਤੀ 3 ਅਗਸਤ ਦੀ ਹੈ।
ਡੀਜੀਸੀਏ ਨੇ ਇਸ ਘਟਨਾ ਦਾ ਗੰਭੀਰ ਨੋਟਿਸ ਲਿਆ ਹੈ ਕਿਉਂਕਿ ਇਸ ਗ਼ਲਤੀ ਕਾਰਨ ਕੋਈ ਵੱਡਾ ਤੇ ਭਿਆਨਕ ਹਾਦਸਾ ਵੀ ਵਾਪਰ ਸਕਦਾ ਸੀ।