ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੀਰੀਆ ਦੇ ਪਿੰਡ 'ਚ ਜਿਹਾਦੀਆਂ ਦਾ ਰਾਕੇਟ ਹਮਲਾ, 12 ਨਾਗਰਿਕਾਂ ਦੀ ਮੌਤ

ਉੱਤਰੀ-ਪੱਛਮੀ ਸੀਰੀਆ ਦੇ ਇੱਕ ਪਿੰਡ ਵਿੱਚ ਰਾਕੇਟ ਹਮਲੇ ਵਿੱਚ 12 ਆਮ ਨਾਗਰਿਕਾਂ ਦੀ ਮੌਤ ਹੋ ਗਈ। ਸਰਕਾਰੀ ਸਮਾਚਾਰ ਏਜੰਸੀ ਸਨਾ ਨੇ ਇਸ ਹਮਲੇ ਲਈ ਹਯਾਤ ਤਹਰੀਰ ਅਲ-ਸ਼ਾਮ (ਐਚ ਟੀ ਐਸ) ਨੂੰ ਜ਼ਿੰਮੇਵਾਰ ਠਹਿਰਾਇਆ ਹੈ, ਜਿਸ ਨੂੰ ਪਹਿਲਾਂ ਅਲ-ਕਾਇਦਾ ਨਾਲ ਜੋੜਿਆ ਗਿਆ ਸੀ।

 

ਸਨਾ ਨੇ ਕਿਹਾ ਕਿ ਦੱਖਣੀ ਅਲੇੱਪੋ ਸ਼ਹਿਰ ਦੇ ਅਲ-ਵਦੀਹੀ ਪਿੰਡ 'ਚ ਐਤਵਾਰ ਨੂੰ ਹੋਏ ਹਮਲੇ 'ਚ 15 ਲੋਕ ਜ਼ਖ਼ਮੀ ਹੋਏ ਹਨ। ਸਮਾਚਾਰ ਏਜੰਸੀ ਨੇ ਇਸ ਲਈ ਐਚਟੀਐਸ ਨੂੰ ਜ਼ਿੰਮੇਵਾਰ ਠਹਿਰਾਇਆ।

 

ਅਲੇੱਪੋ ਦੇ ਦਿਹਾਤੀ ਖੇਤਰ ਦੇ ਨਾਲ ਨਾਲ ਨੇੜਲੇ ਅਦਲਿਬ ਦੇ ਜ਼ਿਆਦਾਤਰ ਹਿੱਸਿਆਂ ਉੱਤੇ ਐਚਟੀਐਸ ਦਾ ਕਬਜ਼ਾ ਹੈ। ਮਨੁੱਖੀ ਅਧਿਕਾਰ ਸੰਗਠਨ ਸੀਰੀਅਨ ਆਬਜ਼ਰਵੇਟਰੀ ਫਾਰ ਹਿਊਮਨ ਰਾਈਟਸ ਦੀ ਰਿਪੋਰਟ ਅਨੁਸਾਰ ਮਾਰਨ ਵਾਲਿਆਂ ਦੀ ਗਿਣਤੀ ਸਹੀ ਦੱਸੀ ਗਈ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Jihadist rocket fire kills 12 civilians in Syria Says state media