ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬੁਰਕੀਨਾ ਫਾਸੋ 'ਚ ਜੇਹਾਦੀਆਂ ਨੇ 17 ਨਾਗਰਿਕਾਂ ਦਾ ਕਤਲ

ਬੁਰਕੀਨਾ ਫਾਸੋ ਦੇ ਅਸ਼ਾਂਤ ਉੱਤਰੀ ਖੇਤਰ ਦੇ ਇੱਕ ਪਿੰਡ ਵਿੱਚ ਜੇਹਾਦੀਆਂ ਨੇ ਰਾਤ ਸਮੇਂ ਹਮਲਾ ਕਰਕੇ 17 ਨਾਗਰਿਕਾਂ ਦਾ ਕਤਲ ਕਰ ਦਿੱਤਾ ਹੈ।  ਰੱਖਿਆ ਮੰਤਰੀ ਸ਼ੈਰਿਫ਼ ਸਾਈ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।

 

 

ਸ਼ੈਰਿਫ਼ ਨੇ ਇਕ ਬਿਆਨ ਵਿੱਚ ਕਿਹਾ ਸੀ ਕਿ ਅੱਤਵਾਦੀਆਂ ਦੇ ਇਕ ਹਥਿਆਰਬੰਦ ਸਮੂਹ ਨੇ ਆਮ ਨਾਗਰਿਕਾਂ ਦੀ ਆਬਾਦੀ ਵਾਲੇ ਇੱਕ ਪਿੰਡ ਬੇਲੇਹੇਡੇ ਵਿੱਚ ਦੇਰ ਰਾਤ ਹਮਲਾ ਕੀਤਾ ਜਿਸ ਵਿੱਚ 17 ਲੋਕਾਂ ਦੀ ਮੌਤ ਹੋ ਗਈ ਹੈ।

 

ਮੰਤਰੀ ਨੇ ਕਿਹਾ ਕਿ ਹਮਲਾਵਰਾਂ ਨੂੰ ਲੱਭਣ ਅਤੇ ਇਲਾਕੇ ਦੀ ਸੁਰੱਖਿਆ ਲਈ ਇੱਕ ਠੋਸ ਮੁਹਿੰਮ ਚਲਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਜ਼ਿਆਦਾ ਸੁਚੇਤ ਰਹਿਣ ਅਤੇ ਕਿਸੇ ਵੀ ਸ਼ੱਕੀ ਸਰਗਰਮੀਆਂ ਦੀ ਜਾਣਕਾਰੀ ਦੇਣ ਲਈ ਕਿਹਾ ਗਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Jihadists kill 17 civilians in north Burkina Faso