ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿ ਪੱਤਰਕਾਰ ਦੇ ਕਤਲ ਦੀ ਜਾਂਚ ਲਈ ਬਣੀ ਜੇਆਈਟੀ, ਨਹਿਰ 'ਚੋਂ ਮਿਲੀ ਸੀ ਲਾਸ਼ 

ਪਾਕਿਸਤਾਨ ਦੇ ਸਿੰਧ ਪ੍ਰਾਂਤ ਦੀ ਸਰਕਾਰ ਨੇ ਪੱਤਰਕਾਰ ਅਜ਼ੀਜ਼ ਮੈਨਨ ਦੇ ਕਥਿਤ ਕਤਲ ਕੇਸ ਦੀ ਜਾਂਚ ਲਈ ਇਕ 9 ਮੈਂਬਰੀ ਸੰਯੁਕਤ ਜਾਂਚ ਟੀਮ (ਜੇਆਈਟੀ) ਦਾ ਗਠਨ ਕੀਤਾ ਹੈ। ਪੱਤਰਕਾਰ ਦੀ ਲਾਸ਼ ਪਿਛਲੇ ਮਹੀਨੇ ਨਹਿਰ ਵਿੱਚੋਂ ਮਿਲੀ ਸੀ। 

 

ਡਾਨ ਨਿਊਜ਼ ਅਨੁਸਾਰ, ਸ਼ੁੱਕਰਵਾਰ (6 ਮਾਰਚ) ਨੂੰ ਜਾਰੀ ਇੱਕ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਜੇਆਈਟੀ ਨੂੰ ਆਪਣੇ ਸਬੂਤ 15 ਦਿਨਾਂ ਦੇ ਅੰਦਰ ਜਮ੍ਹਾਂ ਕਰਾਉਣੇ ਪੈਣਗੇ ਅਤੇ ਉਹ ਕਿਸੇ ਵੀ ਏਜੰਸੀ ਜਾਂ ਵਿਭਾਗ ਦੇ ਮੈਂਬਰਾਂ ਤੋਂ ਸਹਾਇਤਾ ਲੈ ਸਕਦੇ ਹਨ।

 

ਸਿੰਧੀ ਟੀ ਵੀ ਚੈਨਲ ਕੇਟੀਐੱਨ ਨਿਊਜ਼ ਅਤੇ ਸਿੰਧੀ ਭਾਸ਼ੀ ਅਖ਼ਬਾਰ ਖਵਾਸ਼ੀਸ਼ ਨਾਲ ਸਬੰਧਤ ਅਜ਼ੀਜ਼ ਦੀ ਲਾਸ਼ 16 ਫਰਵਰੀ ਨੂੰ ਨੌਸ਼ਾਹਿਰੋ ਫਿਰੋਜ਼ ਵਿਖੇ ਨਹਿਰ ਵਿੱਚੋਂ ਮਿਲੀ ਸੀ। ਉਸ ਦੇ ਕਥਿਤ ਕਤਲ ਦਾ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ।

 

ਮਾਰੇ ਗਏ ਪੱਤਰਕਾਰ ਦੇ ਭਰਾ ਹਾਫਿਜ਼ ਮੈਨਨ ਨੇ ਮੀਡੀਆ ਨੂੰ ਦੱਸਿਆ ਕਿ ਅਜ਼ੀਜ਼ ਕੈਮਰਾਮੈਨ ਓਵੈਸ ਕੁਰੈਸ਼ੀ ਨਾਲ ਨੇੜਲੇ ਇੱਕ ਪਿੰਡ ਵਿੱਚ ਕਹਾਣੀ ਕਵਰ ਕਰਨ ਗਿਆ ਸੀ। ਜਾਣ ਤੋਂ ਕੁਝ ਘੰਟਿਆਂ ਬਾਅਦ ਉਸ ਦੀ ਲਾਸ਼ ਮਿਲੀ, ਜਿਸ ਨੂੰ ਬਿਜਲੀ ਦੀਆਂ ਤਾਰਾਂ ਨਾਲ ਬੰਨ੍ਹਿਆ ਗਿਆ ਸੀ।   56 ਸਾਲਾ ਪੱਤਰਕਾਰ ਨੂੰ ਉਸ ਦੇ 30 ਸਾਲਾਂ ਦੇ ਲੰਮੇ ਕਰੀਅਰ ਦੌਰਾਨ ਅਕਸਰ ਗੰਭੀਰ ਨਤੀਜੇ ਭੁਗਤਣ ਦੀ ਧਮਕੀ ਦਿੱਤੀ ਜਾਂਦੀ ਸੀ।

 

ਅਜ਼ੀਜ਼ ਦੀ ਲਾਸ਼ ਦੀ ਬਰਾਮਦਗੀ ਤੋਂ ਬਾਅਦ ਪੱਤਰਕਾਰਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਮੰਗ ਕੀਤੀ ਕਿ ਸ਼ੱਕੀ ਮੌਤ ਦੀ ਜਾਂਚ ਲਈ ਨੈਸ਼ਨਲ ਅਸੈਂਬਲੀ ਦੇ ਸਪੀਕਰ ਦੀ ਅਗਵਾਈ ਵਾਲੀ ਇੱਕ ਜੇਆਈਟੀ ਬਣਾਈ ਜਾਵੇ।

 

ਸਿੰਧ ਪ੍ਰਾਂਤ ਦੀ ਸੱਤਾਧਾਰੀ ਪਾਰਟੀ ਨੇ ਹਾਲਾਂਕਿ ਉਨ੍ਹਾਂ ਦੀਆਂ ਮੰਗਾਂ ਦਾ ਵਿਰੋਧ ਕਰਦਿਆਂ ਕਿਹਾ ਕਿ ਅਜ਼ੀਜ਼ ਦੀ ਮੌਤ ਇੱਕ ਸੂਬਾਈ ਮਾਮਲਾ ਹੈ ਅਤੇ ਰਾਸ਼ਟਰੀ ਅਸੈਂਬਲੀ ਦੇ ਸਪੀਕਰ ਵੱਲੋਂ ਮਾਮਲੇ ਵਿੱਚ ਦਖ਼ਲ ਦੇ ਕੇ ਜੇਆਈਟੀ ਦੀ ਗਠਨ ਦੀ ਲੋੜ ਨਹੀਂ ਹੈ।
 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:JIT formed to probe Pakistani journalist alleged murder