ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO: JNU ਵਿਦਿਆਰਥੀਆਂ ਦੇ ਪੱਖ ’ਚ ਲਾਹੌਰ ’ਚ ਵਿਦਿਆਰਥੀਆਂ-ਅਧਿਆਪਕਾਂ ਨੇ ਕੱਢੀ ਰੈਲੀ

ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਖੇ ਹੋਈ ਹਿੰਸਾ ਦਾ ਵਿਰੋਧ ਸਾਰੇ ਦੇਸ਼ ਵਿਚ ਚੱਲ ਰਿਹਾ ਹੈ ਇਸ ਦੌਰਾਨ ਪਾਕਿਸਤਾਨ ਵੀ ਜੇਐਨਯੂ ਦੇ ਵਿਦਿਆਰਥੀਆਂ ਦੇ ਸਮਰਥਨ ਵਿੱਚ ਖੜਾ ਹੋ ਗਿਆ ਹੈ ਬੁੱਧਵਾਰ ਨੂੰ ਲਾਹੌਰ ਵਿੱਚ ਵਿਦਿਆਰਥੀਆਂ ਤੇ ਅਧਿਆਪਕਾਂ ਨੇ ਇੱਕ ਰੈਲੀ ਕੱਢੀ ਵੱਡੀ ਗਿਣਤੀ ਵਿੱਚ ਵਿਦਿਆਰਥੀ ਲਾਹੌਰ ਪ੍ਰੈਸ ਕਲੱਬ ਦੇ ਸਾਹਮਣੇ ਇਕੱਠੇ ਹੋਏ ਅਤੇ ਜੈੱਨਯੂ, ਏਐਮਯੂ ਅਤੇ ਨਾਅਰੇਬਾਜ਼ੀ ਕਰਦਿਆਂ ਭਾਰਤੀ ਵਿਦਿਆਰਥੀਆਂ ਦਾ ਸਮਰਥਨ ਕੀਤਾ

 

ਦੱਸ ਦੇਈਏ ਕਿ ਜੇਐਨਯੂ ਕੈਂਪਸ ਵਿਦਿਆਰਥੀ ਯੂਨੀਅਨ ਦੇ ਪ੍ਰਦਰਸ਼ਨ ਦੇ ਵਿਚਕਾਰ ਐਤਵਾਰ ਸ਼ਾਮ ਨੂੰ ਨਕਾਬਪੋਸ਼ ਲੋਕਾਂ ਨੇ ਹਮਲਾ ਕੀਤਾ ਸੀ ਡਾਂਗਾਂ ਨਾਲ ਲੈਸ ਨਕਾਬਪੋਸ਼ ਵਿਅਕਤੀ ਜੇਐਨਯੂ ਕੈਂਪਸ ਦਾਖਲ ਹੋਏ ਅਤੇ ਚਾਰ ਘੰਟਿਆਂ ਤਕ ਕੈਂਪਸ ਹਫੜਾ-ਦਫੜੀ ਮਚਾ ਕੇ ਰੱਖੀ ਅਣਪਛਾਤਿਆਂ ਨੇ ਸਾਬਰਮਤੀ ਹੋਸਟਲ, ਸਾਬਰਮਤੀ ਟੀ-ਪੁਆਇੰਟ ਸਮੇਤ ਕਈ ਹੋਸਟਲਾਂ ਦੀ ਭੰਨਤੋੜ ਕੀਤੀ

 

ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇਐਨਯੂ) ਵਿਖੇ ਐਤਵਾਰ ਸ਼ਾਮ ਨੂੰ ਵਿਦਿਆਰਥੀ ਸੰਗਠਨਾਂ ਹੋਈ ਝੜਪ ਤੋਂ ਬਾਅਦ ਨਕਾਬਪੋਸ਼ਾਂ ਨੇ ਲਾਠੀਆਂ ਅਤੇ ਡੰਡਿਆਂ ਨਾਲ ਹਮਲਾ ਕੀਤਾ ਇਸ ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਆਇਸ਼ੀ ਘੋਸ਼ ਦਾ ਸਿਰ ਜ਼ਖਮੀ ਹੋ ਗਿਆ ਕੁੱਝ ਪ੍ਰੋਫੈਸਰਾਂ ਸਣੇ 20 ਲੋਕ ਜ਼ਖਮੀ ਹੋ ਗਏ ਇਸ ਤੋਂ ਬਾਅਦ ਵਿਦਿਆਰਥੀ ਰਾਤ 9 ਵਜੇ ਦਿੱਲੀ ਪੁਲਿਸ ਹੈੱਡਕੁਆਰਟਰ ਪਹੁੰਚੇ ਅਤੇ ਉਥੇ ਪ੍ਰਦਰਸ਼ਨ ਕੀਤਾ ਫਿਲਹਾਲ ਦਿੱਲੀ ਪੁਲਿਸ ਕ੍ਰਾਈਮ ਬ੍ਰਾਂਚ ਇਸ ਘਟਨਾ ਦੀ ਜਾਂਚ ਕਰ ਰਹੀ ਹੈ

 

 

 

 

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:JNU Violence Students protest in Lahore solidarity with JNU students