ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਟਰੰਪ ਦੇ ਰਾਸ਼ਟਰਪਤੀ ਰਹਿੰਦੇ ਅਮਰੀਕਾ ਦੀ ਸੁਰੱਖਿਆ ਤੇ ਭਵਿੱਖ ਖਤਰੇ ’ਚ: ਜੋ ਬਿਡੇਨ

ਅਮਰੀਕਾ ਦੇ ਸਾਬਕਾ ਉਪ ਰਾਸ਼ਟਰਪਤੀ ਜੋ ਬਿਡੇਨ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਜਦੋਂ ਤੱਕ ਟਰੰਪ ਅਮਰੀਕਾ ਦੇ ਰਾਸ਼ਟਰਪਤੀ ਹਨ, ਉਦੋਂ ਤੱਕ ਦੇਸ਼ ਦੀ ਸੁਰੱਖਿਆ ਅਤੇ ਭਵਿੱਖ ਖਤਰੇ ਵਿੱਚ ਹਨ।

 

ਸਾਲ 2020 ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਡੈਮੋਕਰੇਟਿਕ ਪਾਰਟੀ ਦੇ ਉਮੀਦਵਾਰ ਦੇ ਦਾਅਵੇਦਾਰ ਬਿਡੇਨ ਨੇ ਕਿਹਾ, "ਜਿੰਨਾ ਚਿਰ ਟਰੰਪ ਇਥੇ ਹਨ, ਉਦੋਂ ਤਕ ਦੇਸ਼ ਲਈ ਅਸੀਂ ਜਿਸ ਗੱਲ ਅਤੇ ਜਿਨ੍ਹਾਂ ਮਾਮਲਿਆਂ ਬਾਰੇ ਚਿੰਤਾ ਕਰਦੇ ਹਾਂ, ਉਨ੍ਹਾਂ ਬਾਰੇ ਅਸੀਂ ਬੇਯਕੀਨੀ ਹਾਂ।

 

ਨੇਵਾਡਾ ਡੈਮੋਕ੍ਰੇਟਿਕ ਪਾਰਟੀ ਕਾੱਕਸ ਲਈ 100 ਦਿਨ ਤੋਂ ਵੀ ਘੱਟ ਦਾ ਸਮਾਂ ਬਚਿਆ ਹੈ। ਬਿਡੇਨ ਰਾਸ਼ਟਰਪਤੀ ਦੇ ਅਹੁਦੇ ਲਈ ਡੈਮੋਕਰੇਟਿਕ ਉਮੀਦਵਾਰ ਬਣਨ ਲਈ ਇੱਕ ਮਜ਼ਬੂਤ ​​ਦਾਅਵੇਦਾਰ ਹਨ।

 

ਲਾਸ ਵੇਗਾਸ ਚ ਕਰਵਾਏ ਇੱਕ ਪ੍ਰਚਾਰ ਮੁਹਿੰਮ ਚ ਬਿਡੇਨ ਨੇ ਗਰੀਬੀ ਨਾਲ ਜੁੜੇ ਇੱਕ ਸਵਾਲ ਦੇ ਜਵਾਬ ਚ ਕਿਹਾ ਕਿ ਘੱਟੋ ਘੱਟ ਤਨਖਾਹ 15 ਡਾਲਰ ਪ੍ਰਤੀ ਘੰਟਾ ਹੋਣੀ ਚਾਹੀਦੀ ਹੈ।

 

ਇਸ ਵਿਚਾਲੇ ਸੂਬੇ ਚ ਟਰੰਪ ਦੀ ਪ੍ਰਚਾਰ ਮੁਹਿੰਮ ਦੇ ਮੁਖੀ ਐਡਮ ਲਕਸੌਲਟ ਨੇ ਬਿਡੇਨ ਬਾਰੇ ਕਿਹਾ ਕਿ 2020 ਚ ਵੋਟਰ ਬਿਡੇਨ ਅਤੇ "ਅਮਰੀਕਾ ਪ੍ਰਤੀ ਡੈਮੋਕਰੇਟਿਕ ਅਤਿਵਾਦੀ-ਉਦਾਰਵਾਦੀ ਰਵੱਈਏ ਨੂੰ ਰੱਦ ਕਰਨਗੇ ਤੇ ਇਸ ਦੀ ਬਜਾਏ" ਆਜ਼ਾਦੀ ਅਤੇ ਆਰਥਿਕ ਵਿਕਾਸ ਦੀ ਚੋਣ ਕਰਨਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Joe Biden says as long as Trump is presiden America security and future is in danger