ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇੰਗਲੈਂਡ ਦੇ ਨਵੇਂ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਮਹਾਰਾਣੀ ਐਲੀਜ਼ਾਬੇਥ ਨੂੰ ਮਿਲੇ

ਕੰਜ਼ਰਵੇਟਿਵ ਪਾਰਟੀ ਦੀ ਅਗਵਾਈ ਦੀ ਜੰਗ ਸ਼ਾਨਦਾਰ ਢੰਗ ਨਾਲ ਜਿੱਤਣ ਦੇ ਇਕ ਦਿਨ ਬਾਅਦ ਬੋਰਿਸ ਜੋਨਸਨ ਨੇ ਬੁੱਧਵਾਰ ਨੂੰ ਰਵਾਇਤੀ ਤੌਰ ਤੇ ਇੰਗਲੈਂਡ ਦੀ ਵਾਗਡੋਰ ਆਪਣੇ ਹੱਥਾਂ ਚ ਲੈ ਲਈ ਹੈ। 55 ਸਾਲਾ ਸਾਬਕਾ ਵਿਦੇਸ਼ ਮੰਤਰੀ ਅਤੇ ਲੰਡਨ ਦੇ ਸਾਬਕਾ ਮੇਅਰ ਬੋਰਿਸ ਜਾਨਸਨ ਨੇ ਮਹਾਰਾਣੀ ਐਲੀਜ਼ਾਬੇਥ ਨਾਲ ਮੁਲਾਕਾਤ ਕੀਤੀ।

 

ਬਰਮਿੰਘਮ ਦੇ ਸ਼ਾਹੀ ਪੈਲੇਸ ਦੁਆਰਾ ਜਾਰੀ ਕੀਤੀ ਗਈ ਇਕ ਤਸਵੀਰ ਚ ਜਾਨਸਨ 93 ਸਾਲਾ ਮਹਾਰਾਣੀ ਐਲੀਜ਼ਾਬੇਥ ਨਾਲ ਹੱਥ ਮਿਲਾਉਂਦੇ ਹੋਏ ਨਜ਼ਰ ਆ ਰਹੇ ਹਨ।

 

ਜਾਨਸਨ ਹੁਣ ਪ੍ਰਧਾਨ ਮੰਤਰੀ ਵਜੋਂ ਡਾਉਨਿੰਗ ਸਟ੍ਰੀਟ ਦੀਆਂ ਪੌੜੀਆਂ ਤੋਂ ਪ੍ਰਧਾਨ ਮੰਤਰੀ ਵਜੋਂ ਆਪਣਾ ਪਹਿਲਾ ਭਾਸ਼ਣ ਦੇਣਗੇ ਤੇ ਦੇਸ਼ ਬਾਰੇ ਆਪਣਾ ਨਜ਼ਰੀਆਂ ਪੇਸ਼ ਕਰਨਗੇ। ਮੰਗਲਵਾਰ ਨੂੰ ਜਾਨਸਨ ਨੇ ਕਿਹਾ ਸੀ ਕਿ ਅਸੀਂ ਦੇਸ਼ ਚ ਨਵੀਂ ਊਰਜਾ ਪੈਦਾ ਕਰਾਂਗੇ ਤੇ ਅਸੀਂ 31 ਅਕਤੂਬਰ ਤਕ ਬ੍ਰੇਗਜ਼ਿਟ ਨੂੰ ਵੀ ਅਮਲੀਜਾਮਾ ਪਹਿਨਾ ਦੇਵਾਂਗੇ ਤੇ ਇਸ ਨਾਲ ਸਾਨੂੰ ਜਿਹੜੇ ਵੀ ਨਵੇਂ ਮੌਕੇ ਮਿਲਣਗੇ, ਅਸੀਂ ਉਨ੍ਹਾਂ ਦਾ ਪੂਰਾ ਲਾਭ ਚੁੱਕਾਂਗੇ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Johnson becomes Britain new Prime Minister meets with Queen Elizabeth