ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿ ਫ਼ੌਜ ਤੇ ISI ਦੇ ਤਿੱਖੇ ਆਲੋਚਕ ਤੇ ਪੱਤਰਕਾਰ ਦਾ ਇਸਲਾਮਾਬਾਦ ’ਚ ਕਤਲ

ਪਾਕਿ ਫ਼ੌਜ ਤੇ ISI ਦੇ ਤਿੱਖੇ ਆਲੋਚਕ ਤੇ ਪੱਤਰਕਾਰ ਦਾ ਇਸਲਾਮਾਬਾਦ ’ਚ ਕਤਲ

ਪਾਕਿਸਤਾਨ ਦੀ ਤਾਕਤਵਰ ਫ਼ੌਜ ਤੇ ਖ਼ੁਫ਼ੀਆ ਏਜੰਸੀ ਆਈਐੱਸਆਈ (ISI) ਦੀ ਸਖ਼ਤ ਆਲੋਚਨਾ ਕਰਨ ਵਾਲੇ 22 ਸਾਲਾ ਪਾਕਿਸਤਾਨੀ ਬਲੌਗਰ ਤੇ ਪੱਤਰਕਾਰ ਮੁਹੰਮਦ ਬਿਲਾਲ ਖ਼ਾਨ ਦਾ ਐਤਵਾਰ ਦੇਰ ਰਾਤੀਂ ਕੁਝ ਅਣਪਛਾਤੇ ਵਿਅਕਤੀਆਂ ਨੇ ਕਤਲ ਕਰ ਦਿੱਤਾ ਹੈ।

 

 

ਪਾਕਿਸਤਾਨੀ ਅਖ਼ਬਾਰ ‘ਡਾੱਨ’ ਨੇ ਪੁਲਿਸ ਮੁਖੀ ਸਰਦਾਰ ਮਲਿਕ ਨਈਮ ਦੇ ਹਵਾਲੇ ਨਾਲ ਦੱਸਿਆ ਕਿ ਬਲੌਗਰ ਮੁਹੰਮਦ ਬਿਲਾਲ ਖ਼ਾਨ ਆਪਣੇ ਇੱਕ ਰਿਸ਼ਤੇਦਾਰ ਕੋਲ ਗਏ ਹੋਏ ਸਨ। ਇੱਕ ਵਿਅਕਤੀ ਦਾ ਅਚਾਨਕ ਫ਼ੋਨ ਆਇਆ ਤੇ ਉਹ ਉਨ੍ਹਾਂ ਨੂੰ ਲਾਗਲੇ ਜੰਗਲ ਲੈ ਗਿਆ।

 

 

ਨਈਮ ਨੇ ਦੱਸਿਆ ਕਿ ਬਿਲਾਲ ਉੱਤੇ ਇਸਲਾਮਾਬਾਦ ਦੇ ਜੀ–9/4 ਇਲਾਕੇ ਵਿੱਚ ਹਮਲਾ ਕੀਤਾ ਗਿਆ ਸੀ। ਉਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਪਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ।

 

 

ਉਨ੍ਹਾਂ ਦਾ ਰਿਸ਼ਤੇਦਾਰ ਵੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਉਹ ਇਸ ਵੇਲੇ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ।

 

 

ਕਾਤਲ ਨੇ ਆਪਣੀ ਘਿਨਾਉਣੀ ਵਾਰਦਾਤ ਨੂੰ ਅੰਜਾਮ ਦੇਣ ਲਈ ਚਾਕੂ ਦੀ ਵਰਤੋਂ ਕੀਤੀ ਸੀ। ਕੁਝ ਲੋਕਾਂ ਨੇ ਗੋਲੀਆਂ ਚੱਲਣ ਦੀਆਂ ਆਵਾਜ਼ਾਂ ਵੀ ਸੁਣੀਆਂ ਸਨ।

 

 

ਬਲੌਗਰ ਮੁਹੰਮਦ ਬਿਲਾਲ ਖ਼ਾਨ ਦੇ ਟਵਿਟਰ ’ਤੇ 16,000, ਯੂ–ਟਿਊਬ ਉੱਤੇ 48,000 ਤੇ ਫ਼ੇਸਬੁੱਕ ਉੱਤੇ 22,000 ਫ਼ਾਲੋਅਰਜ਼ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Journalist and Critic of Pak army and ISI murdered