ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮਰੀਕੀ ਸਦਨ ਦੀ ਨਿਆਂਇਕ ਕਮੇਟੀ ਵੱਲੋਂ ਟਰੰਪ ਮਹਾਂਦੋਸ਼ੀ ਕਰਾਰ

ਅਮਰੀਕੀ ਸਦਨ ਦੀ ਨਿਆਂਇਕ ਕਮੇਟੀ ਵੱਲੋਂ ਟਰੰਪ ਮਹਾਂਦੋਸ਼ੀ ਕਰਾਰ

ਡੈਮੋਕ੍ਰੈਟਿਕ ਪਾਰਟੀ ਦੇ ਬਹੁਮੱਤ ਵਾਲੀ ਅਮਰੀਕੀ ਸਦਨ ਦੀ ਨਿਆਂਇਕ ਕਮੇਟੀ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਵਿਰੁੱਧ ਚੱਲ ਰਹੇ ਮਹਾਂਦੋਸ਼ ਦੀ ਜਾਂਚ ਬਾਰੇ ਮੁਢਲੀ ਰਿਪੋਰਟ ਜਾਰੀ ਕਰ ਦਿੱਤੀ ਹੈ। ਇਸ ਰਿਪੋਰਟ ’ਚ ਸ੍ਰੀ ਟਰੰਪ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ।

 

 

ਨਿਆਂਇਕ ਕਮੇਟੀ ਦੀ ਰਿਪੋਰਟ ’ਚ ਡੋਨਾਲਡ ਟਰੰਪ ਨੂੰ ਆਪਣੇ ਵਿਅਕਤੀ ਤੇ ਸਿਆਸੀ ਮੰਤਵਾਂ ਦੀ ਪੂਰੀ ਲਈ ਦੇਸ਼ ਦੇ ਹਿਤਾਂ ਨਾਲ ਸਮਝੌਤਾ ਕਰਨ ਤੇ ਆਪਣੇ ਅਹੁਦੇ ਦੀਆਂ ਤਾਕਤਾਂ ਦੀ ਦੁਰਵਰਤੋਂ ਕਰਦਿਆਂ 2020 ਦੀਆਂ ਰਾਸ਼ਟਰਪਤੀ ਚੋਣਾਂ ਦੌਰਾਨ ਆਪਣੇ ਹੱਕ ਵਿੱਚ ਵਿਦੇਸ਼ੀ ਮਦਦ ਮੰਗਣ ਦਾ ਦੋਸ਼ੀ ਕਰਾਰ ਦਿੱਤਾ ਗਿਆ ਹੈ।

 

 

ਪਰ ਉੱਧਰ ਵ੍ਹਾਈਟ ਹਾਊਸ ਦੇ ਬੁਲਾਰੇ ਨੇ ਇਸ ਰਿਪੋਰਟ ਦੀ ਆਲੋਚਨਾ ਕਰਦਿਆਂ ਇਸ ਨੂੰ ‘ਇੱਕਤਰਫ਼ਾ’ ਕਾਰਵਾਈ ਕਰਾਰ ਦਿੱਤਾ ਹੈ। ਨਿਆਂਇਕ ਕਮੇਟੀ ਦੀ 300 ਪੰਨਿਆਂ ਤੱਕ ਫੈਲੀ ਇਸ ਜਾਂਚ ਰਿਪੋਰਟ ’ਚ ਕਿਹਾ ਗਿਆ ਹੈ ਕਿ ਡੋਨਾਲਡ ਟਰੰਪ ਨੇ ਯੂਕਰੇਨ ਨੂੰ ਸਾਬਕਾ ਉੱਪ–ਰਾਸ਼ਟਰਪਤੀ ਜੋਅ ਬਾਇਡੇਨ ਅਤੇ ਉਨ੍ਹਾਂ ਦੇ ਪੁੱਤਰ ਨਾਲ ਜੁੜੀਆਂ ਕੰਪਨੀਆਂ ਵਿਰੁੱਧ ਜਾਂਚ ਸ਼ੁਰੂ ਕਰਨ ਦਾ ਐਲਾਨ ਕਰਨ ਲਈ ਕਈ ਪ੍ਰਸਤਾਵ ਦਿੱਤੇ ਸਨ।

 

 

ਸ੍ਰੀ ਟਰੰਪ ਨੂੰ ਦੋਬਾਰਾ ਰਾਸ਼ਟਰਪਤੀ ਬਣਾਉਣ ਦੀ ਮੁਹਿੰਮ ਵਿੱਚ ਇਸ ਮਦਦ ਲਈ ਯੂਕਰੇਨ ਦੇ ਰਾਸ਼ਟਰਪਤੀ ਨੂੰ ਫ਼ੌਜੀ ਮਦਦ ਦੇਣ ਦਾ ਵਾਅਦਾ ਕੀਤਾ ਗਿਆ ਸੀ। ਸ੍ਰੀ ਟਰੰਪ ਅਤੇ ਯੂਕਰੇਨ ਦੇ ਰਾਸ਼ਟਰਪਤੀ ਵਿਚਾਲੇ ਫ਼ੋਨ ਉੱਤੇ ਗੱਲਬਾਤ ਹੋਣ ਦੀ ਪੁਸ਼ਟੀ ਵੀ ਕੀਤੀ ਗਈ ਹੈ।

 

 

ਇੱਥੇ ਵਰਨਣਯੋਗ ਹੈ ਕਿ ਰੀਪਬਲਿਕਨ ਪਾਰਟੀ ਨਾਲ ਜੁੜੇ ਰਾਸ਼ਟਰਪਤੀ ਡੋਨਾਲਡ ਟਰੰਪ ਉੱਤੇ ਦੋਸ਼ ਹੈ ਕਿ ਉਨ੍ਹਾਂ 2020 ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਸੰਭਾਵੀ ਵਿਰੋਧੀ ਜੋਅ ਬਾਇਡੇਨ ਸਮੇਤ ਆਪਣੇ ਘਰੇਲੂ ਵਿਰੋਧੀਆਂ ਦਾ ਅਕਸ ਖ਼ਰਾਬ ਕਰਨ ਲਈ ਯੂਕਰੇਨ ਤੋਂ ਗ਼ੈਰ–ਕਾਨੂੰਨੀ ਤੌਰ ’ਤੇ ਮਦਦ ਮੰਗੀ ਸੀ।

 

 

ਸਦਨ ਦੀ ਨਿਆਂਇਕ ਕਮੇਟੀ ਬੁੱਧਵਾਰ ਨੂੰ ਇਸ ਉੱਤੇ ਸੁਣਵਾਈ ਸ਼ੁਰੂ ਕਰੇਗੀ ਕਿ ਕੀ ਜਾਂਚ ਵਿੱਚ ਸ਼ਾਮਲ ਕੀਤੇ ਗਏ ਸਬੂਤ ਰਾਜ–ਧਰੋਹ, ਰਿਸ਼ਵਤਖੋਰੀ ਜਾਂ ਹੋਰ ਅਜਿਹੇ ਅਪਰਾਧਾਂ ਤੇ ਖ਼ਰਾਬ ਚਰਿੱਤਰ ਦੇ ਆਧਾਰ ਉੱਤੇ ਸੰਵਿਧਾਨਕ ਤੌਰ ’ਤੇ ਮਹਾਂਦੋਸ਼ ਚਲਾਉਣ ਦੇ ਮਾਪਦੰਡਾਂ ਨੂੰ ਪੂਰਾ ਕਰਦੇ ਹਨ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Judicial Committee of US house terms Trump as an accused of impeachment