ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜਸਟਿਨ ਟਰੂਡੋ ਹੀ ਹੋਣਗੇ ਕੈਨੇਡਾ ਦੇ ਅਗਲੇ ਪ੍ਰਧਾਨ ਮੰਤਰੀ ਪਰ…

ਜਸਟਿਨ ਟਰੂਡੋ ਹੀ ਹੋਣਗੇ ਕੈਨੇਡਾ ਦੇ ਅਗਲੇ ਪ੍ਰਧਾਨ ਮੰਤਰੀ ਪਰ…

ਕੈਨੇਡਾ ’ਚ ਇੱਕ ਵਾਰ ਫਿਰ ਲਿਬਰਲ ਪਾਰਟੀ ਦੇ ਆਗੂ ਸ੍ਰੀ ਜਸਟਿਨ ਟਰੂਡੋ ਦਾ ਕੈਨੇਡਾ ਦਾ ਪ੍ਰਧਾਨ ਮੰਤਰੀ ਬਣਨਾ ਤੈਅ ਹੋ ਗਿਆ ਹੈ। ਇਸ ਵਾਰ ਉਹ ਭਾਵੇਂ ਸੰਸਦ ’ਚ ਬਹੁਮੱਤ ਵਿੱਚ ਨਹੀਂ ਹੋਣਗੇ ਪਰ ਫਿਰ ਵੀ ਉਹ ਘੱਟ–ਗਿਣਤੀ ਸਰਕਾਰ ਦੇ ਪ੍ਰਧਾਨ ਮੰਤਰੀ ਹੋਣਗੇ। ਹੁਣ ਤੱਕ ਦੇ ਕੈਨੇਡੀਅਨ ਸੰਸਦੀ ਚੋਣ ਨਤੀਜਿਆਂ ਦੇ ਰੁਝਾਨਾਂ ਤੇ ਨਤੀਜਿਆਂ ਮੁਤਾਬਕ ਸ੍ਰੀ ਟਰੂਡੋ ਨੂੰ ਹੁਣ ਛੋਟੀਆਂ ਪਾਰਟੀਆਂ ਦੀ ਮਦਦ ਨਾਲ ਸਰਕਾਰ ਬਣਾਉਣੀ ਹੋਵੇਗੀ।

 

 

ਕੈਨੇਡੀਅਨ ਸੰਸਦ ਦੇ ਹੇਠਲੇ ਸਦਨ ‘ਹਾਊਸ ਆੱਫ਼ ਕਾਮਨਜ਼’ ਦੀਆਂ 338 ਸੀਟਾਂ ਵਿੱਚ ਬਹੁਮੱਤ ਲਈ 170 ਸੀਟਾਂ ਚਾਹੀਦੀਆਂ ਹੁੰਦੀਆਂ ਹਨ। ਲਿਬਰਲ ਪਾਰਟੀ ਹੁਣ ਤੱਕ 156 ਸੀਟਾਂ ਜਿੱਤ ਚੁੱਕੀ ਹੈ। ਪਿਛਲੀ ਵਾਰ ਸਾਲ 2015 ਦੀਆਂ ਚੋਣਾਂ ਵੇਲੇ ਸ੍ਰੀ ਟਰੂਡੋ ਦੀ ਲਿਬਰਲ ਪਾਰਟੀ ਨੇ 184 ਸੀਟਾਂ ਜਿੱਤੀਆਂ ਸਨ।

 

 

ਕਨਜ਼ਰਵੇਟਿਵ ਪਾਰਟੀ 122 ਸੀਟਾਂ ਜਿੱਤ ਕੇ ਦੂਜੇ ਨੰਬਰ ’ਤੇ ਹੈ। ਕੈਨੇਡਾ ’ਚ ਪਿਛਲੇ 15 ਸਾਲਾਂ ਦੌਰਾਨ ਐਤਕੀਂ ਚੌਥੀ ਵਾਰ ਘੱਟ–ਗਿਣਤੀ ਸਰਕਾਰ ਬਣਨ ਜਾ ਰਹੀ ਹੈ। ਇਸ ਨੂੰ 47 ਸਾਲਾ ਸ੍ਰੀ ਜਸਟਿਨ ਟਰੂਡੋ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਦਰਅਸਲ, ਐਤਕੀਂ ਕੁਝ ਕਥਿਤ ਘੁਟਾਲਿਆਂ ਕਾਰਨ ਸਰਕਾਰ ਦਾ ਅਕਸ ਕੁਝ ਖ਼ਰਾਬ ਹੋ ਗਿਆ ਸੀ।

 

 

ਇੰਝ ਐਤਕੀਂ ਬਹੁਮੱਤ ਦੀ ਘਾਟ ਕਾਰਨ ਸ੍ਰੀ ਟਰੂਡੋ ਦੀ ਸਰਕਾਰ ਨੂੰ ਬਿਲ ਪਾਸ ਕਰਨ ਲਈ ਹੋਰਨਾਂ ਪਾਰਟੀਆਂ ਦੀ ਜ਼ਰੂਰਤ ਪਿਆ ਕਰੇਗੀ। ਉਹ ਕੋਈ ਰਸਮੀ ਗੱਠਜੋੜ ਵੀ ਕਾਇਮ ਕਰ ਸਕਦੇ ਹਨ। ਹੋ ਸਕਦਾ ਹੈ ਕਿ ਤੀਜੇ ਸਥਾਨ ’ਤੇ ਰਹਿਣ ਵਾਲੀ ਬਲਾਕ ਕਿਊਬੇਕੋਇਸ ਤੇ ਚੌਥੇ ਸਥਾਨ ’ਤੇ ਰਹੀ ਨਿਊ ਡੈਮੋਕ੍ਰੈਟਿਕ ਪਾਰਟੀ ਕੋਲ ਇੰਨੀਆਂ ਕੁ ਸੀਟਾਂ ਹਨ ਕਿ ਜਿਸ ਨਾਲ ਲਿਬਰਲ ਸਰਕਾਰ ਚੱਲਦੀ ਰਹਿ ਸਕਦੀ ਹੈ।

 

 

ਸੰਸਦ ਵਿੱਚ ਟਰੂਡੋ ਸਰਕਾਰ ਦੀ ਪਹਿਲੀ ਪ੍ਰੀਖਿਆ ਗਵਰਨਰਲ–ਜਨਰਲ ਦੇ ਭਾਸ਼ਣ ਵੇਲੇ ਹੋਵੇਗੀ; ਜਦੋਂ ਸਦਨ ’ਚ ਵੋਟਿੰਗ ਹੋਵੇਗੀ। ਜੇ ਉਦੋਂ ਸਰਕਾਰ ਡਿੱਗ ਜਾਂਦੀ ਹੈ, ਤਾਂ ਗਵਰਨਰ–ਜਨਰਲ ਕਿਸੇ ਹੋਰ ਪਾਰਟੀ ਨੂੰ ਸਰਕਾਰ ਬਣਾਉਣ ਦਾ ਸੱਦਾ ਦੇ ਸਕਦੇ ਹਨ।

 

 

ਇੰਝ ਅਗਲੇ ਕੁਝ ਦਿਨ ਕੈਨੇਡੀਅਨ ਸਿਆਸਤ ਵਿੱਚ ਦਿਲਚਸਪ ਬਣੇ ਰਹਿਣਗੇ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Justin Trudeau shall be next PM of Canada but