ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮਰੀਕੀ ਰਾਸ਼ਟਰਪਤੀ ਦੇ ਅਹੁਦੇ ਦੀ ਦੌੜ ’ਚੋਂ ਬਾਹਰ ਹੋਏ ਕਮਲਾ ਹੈਰਿਸ

ਅਮਰੀਕੀ ਰਾਸ਼ਟਰਪਤੀ ਦੇ ਅਹੁਦੇ ਦੀ ਦੌੜ ’ਚੋਂ ਬਾਹਰ ਹੋਏ ਕਮਲਾ ਹੈਰਿਸ

ਭਾਰਤੀ ਮੂਲ ਦੀ ਪਹਿਲੀ ਅਮਰੀਕੀ ਮਹਿਲਾ ਸੰਸਦ ਮੈਂਬਰ ਕਮਲਾ ਹੈਰਿਸ ਨੇ ਅਮਰੀਕੀ ਰਾਸ਼ਟਰਪਤੀ ਦੇ ਅਹੁਦੇ ਲਈ ਸਾਲ 2020 ’ਚ ਹੋਣ ਵਾਲੀਆਂ ਚੋਣਾਂ ’ਚ ਖ਼ੁਦ ਨੂੰ ਡੈਮੋਕ੍ਰੈਟਿਕ ਪਾਰਟੀ ਦੇ ਉਮੀਦਵਾਰ ਦੀ ਦੌੜ ’ਚੋਂ ਬਾਹਰ ਕਰ ਲਿਆ ਹੈ। ਕਮਲਾ ਹੈਰਿਸ ਅਮਰੀਕੀ ਸੰਸਦ ਵਿੱਚ ਡੈਮੋਕ੍ਰੈਟਿਕ ਪਾਰਟੀ ’ਚ ਕੈਲੀਫ਼ੋਰਨੀਆ ਤੋਂ ਸੈਨੇਟਰ ਹਨ।

 

 

54 ਸਾਲਾ ਹੈਰਿਸ ਨੂੰ ਡੈਮੋਕ੍ਰੈਟਿਕ ਪਾਰਟੀ ਦਾ ਉੱਭਰਦਾ ਤਾਰਾ ਤੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਪ੍ਰਮੁੱਖ ਆਲੋਚਕ ਮੰਨਿਆ ਜਾਂਦਾ ਹੈ। ਸ੍ਰੀਮਤੀ ਹੈਰਿਸ ਸਾਲ 2020 ਦੀਆਂ ਚੋਣਾਂ ਵਿੱਚ ਉਮੀਦਵਾਰੀ ਦੀ ਦੌੜ ਵਿੱਚ ਆਪਣੀ ਪਾਰਟੀ ਦੇ ਦੋ ਹੋਰ ਸੀਨੀਅਰ ਵਿਰੋਧੀ ਉਮੀਦਵਾਰਾਂ ਵਰਮੌਂਟ ਦੇ ਸੈਨੇਟਰ ਬਰਨੀ ਸੈਂਡਰਜ਼ ਅਤੇ ਸਾਬਕਾ ਉੱਪ–ਰਾਸ਼ਟਰਪਤੀ ਜੋਅ ਬਾਇਡੇਨ ਤੋਂ ਫ਼ੰਡਿੰਗ ਇਕੱਠੀ ਕਰਨ ਦੇ ਮਾਮਲੇ ਵਿੱਚ ਪਿੱਛੇ ਚੱਲ ਰਹੇ ਸਨ।

 

 

ਕੁਝ ਸਰਵੇਖਣਾਂ ’ਚ ਵੀ ਕਮਲਾ ਹੈਰਿਸ ਦੀ ਹਰਮਨਪਿਆਰਤਾ ’ਚ ਗਿਰਾਵਟ ਦਰਜ ਕੀਤੀ ਜਾ ਰਹੀ ਸੀ। ਉਨ੍ਹਾਂ ਆਪਣੇ ਟਵਿਟਰ ਅਕਾਊਂਟ ’ਤੇ ਲਿਖਿਆ ਹੈ ਕਿ – ‘ਮੈਂ ਆਪਣੇ ਸਮਰਥਕਾਂ ਨੂੰ ਬਹੁਤ ਅਫ਼ਸੋਸ ਤੇ ਬਹੁਤ ਧੰਨਵਾਦ ਸਹਿਤ ਮਾਫ਼ੀ ਮੰਗਦਿਆਂ ਦੱਸਣਾ ਚਾਹੁੰਦੀ ਹਾਂ ਕਿ ਮੈਂ ਅੱਜ ਆਪਣੀ ਚੋਣ ਮੁਹਿੰਮ ਖ਼ਤਮ ਕਰ ਰਹੀ ਹਾਂ ਪਰ ਮੈਂ ਤੁਹਾਨੁੰ ਸਪੱਸ਼ਟ ਕਰ ਦੇਣਾ ਚਾਹੁੰਦੀ ਹਾਂ ਕਿ ਲੋਕਾਂ ਨੂੰ ਨਿਆਂ ਤੇ ਸਭ ਲਈ ਨਿਆਂ, ਜਿਸ ਵਾਸਤੇ ਇਹ ਮੁਹਿੰਮ ਹੈ, ਮੈਂ ਹਰ ਰੋਜ਼ ਲੜਾਂਗੀ।’

 

 

ਸ੍ਰੀਮਤੀ ਕਮਲਾ ਹੈਰਿਸ ਨੇ ਅਗਲੇ ਵਰ੍ਹੇ ਨਵੰਬਰ ਮਹੀਨੇ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਲਈ ਇਸੇ ਵਰ੍ਹੇ ਜਨਵਰੀ ’ਚ ਆਪਣੀ ਉਮੀਦਵਾਰੀ ਦਾ ਐਲਾਨ ਕੀਤਾ ਸੀ। ਤਦ ਉਨ੍ਹਾਂ ਨੂੰ ਇਸ ਦੌੜ ਵਿੱਚ ਸਭ ਤੋਂ ਮੂਹਰੇ ਮੰਨਿਆ ਜਾ ਰਿਹ ਸੀ।

 

 

ਸ੍ਰੀਮਤੀ ਹੈਰਿਸ ਨੇ ਆਪਣੇ ਸ਼ਹਿਰ ਆਕਲੈਂਡ (ਕੈਲੀਫ਼ੋਰਨੀਆ) ਵਿਖੇ ਸਮਰਥਕਾਂ ਦੀ ਭਾਰੀ ਭੀੜ ’ਚ ਚੋਣ ਪ੍ਰਚਾਰ ਦੀ ਸ਼ੁਰੂਆਤ ਕੀਤੀ ਸੀ। ਸਿਹਤ–ਸੰਭਾਲ (ਹੈਲਥ–ਕੇਅਰ) ਜਿਹੇ ਮੁੱਦਿਆਂ ਉੱਤੇ ਕੋਈ ਸਪੱਸ਼ਟ ਦ੍ਰਿਸ਼ਟੀਕੋਣ ਨਾ ਹੋਣ ਕਾਰਨ ਉਨ੍ਹਾਂ ਨੂੰ ਆਲੋਚਨਾਵਾਂ ਦਾ ਵੀ ਸਾਹਮਣਾ ਕਰਨਾ ਪਿਆ ਸੀ।

 

 

ਇੱਥੇ ਇਹ ਵੀ ਦੱਸਣਾ ਯੋਗ ਹੋਵੇਗਾ ਕਿ ਸ੍ਰੀਮਤੀ ਕਮਲਾ ਹੈਰਿਸ ਨੇ ਰਾਸ਼ਟਰਪਤੀ ਦੇ ਅਹੁਦੇ ਦੀ ਦਾਅਵੇਦਾਰੀ ਦੇ ਇਸ ਵਰ੍ਹੇ ਐਲਾਨ ਤੋਂ ਬਾਅਦ ਹੁਦ ਤੱਕ 2.3 ਕਰੋੜ ਡਾਲਰ ਇਕੱਠੇ ਕਰ ਲਏ ਸਨ। ਉਨ੍ਹਾਂ ਇਸੇ ਵਰ੍ਹੇ ਦੂਜੀ ਤਿਮਾਹੀ ਦੌਰਾਨ 2.79 ਲੱਖ ਲੋਕਾਂ ਤੋਂ ਲਗਭਗ 1.2 ਕਰੋੜ ਡਾਲਰ ਇਕੱਠੇ ਕੀਤੇ ਸਨ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Kamala Harris withdraws her name from US Presidential candidate s race