ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ਨੇ ਗੱਲ ਨਾ ਕੀਤੀ ਤਾਂ ਲਟਕਿਆ ਰਹੇਗਾ ਕਰਤਾਰਪੁਰ ਕਾਰੀਡੋਰ ਮਾਮਲਾ : ਪਾਕਿਸਤਾਨ

1 / 3ਭਾਰਤ ਨੇ ਗੱਲ ਨਾ ਕੀਤੀ ਤਾਂ ਲਟਕਿਆ ਰਹੇਗਾ ਕਰਤਾਰਪੁਰ ਕਾਰੀਡੋਰ ਮਾਮਲਾ : ਪਾਕਿਸਤਾਨ

2 / 3ਭਾਰਤ ਨੇ ਗੱਲ ਨਾ ਕੀਤੀ ਤਾਂ ਲਟਕਿਆ ਰਹੇਗਾ ਕਰਤਾਰਪੁਰ ਕਾਰੀਡੋਰ ਮਾਮਲਾ : ਪਾਕਿਸਤਾਨ

3 / 3ਭਾਰਤ ਨੇ ਗੱਲ ਨਾ ਕੀਤੀ ਤਾਂ ਲਟਕਿਆ ਰਹੇਗਾ ਕਰਤਾਰਪੁਰ ਕਾਰੀਡੋਰ ਮਾਮਲਾ : ਪਾਕਿਸਤਾਨ

PreviousNext

ਭਾਰਤ ਅਤੇ ਪਾਕਿਸਤਾਨ ਵਿਚਾਲੇ ਪਿਛਲੇ ਕਈ ਦਿਨਾਂ ਤੋਂ ਕਰਤਾਰਪੁਰ ਸਰਹੱਦ ਖੋਲ੍ਹਣ ਦਾ ਮੁੱਦਾ ਸਰਗਰਮ ਬਣਿਆ ਹੋਇਆ ਹੈ। ਹੁਣ ਪਾਕਿਸਤਾਨ ਨੇ ਇਸ ਮੁੱਦੇ ਤੇ ਆਪਣੀ ਚੁੱਪੀ ਤੋੜੀ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਡਾ. ਮੁਹੰਮਦ ਫੈਜ਼ਲ ਨੇ ਇਸ ਮਾਮਲੇ ਤੇ ਵੱਡਾ ਬਿਆਨ ਦਿੱਤਾ ਹੈ।

 

ਵੀਰਵਾਰ ਨੂੰ ਕੀਤੀ ਇੱਕ ਪ੍ਰੈਸ ਕਾਨਫਰੰਸ ਚ ਉਨ੍ਹਾਂ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਮੁੱਦਿਆਂ ਅਤੇ ਵਿਵਾਦਾਂ ਨੂੰ ਹੱਲ ਕਰਨ ਲਈ ਗੱਲਬਾਤ ਹੀ ਇੱਕੋ ਇੱਕ ਰਸਤਾ ਹੈ ਤੇ ਜੇਕਰ ਦੋਨਾਂ ਮੁਲਕਾਂ ਵਿਚਾਲੇ ਗੱਲਬਾਤ ਨਹੀਂ ਹੁੰਦੀ ਤਾਂ ਸਿੱਖ ਸ਼ਰਧਾਲੂਆਂ ਲਈ ਕਰਤਾਰਪੁਰ ਕਾਰੀਡੋਰ ਖੁੱਲ੍ਹਣ ਦਾ ਮਾਮਲਾ ਲਟਕਿਆ ਰਹੇਗਾ। ਫੈਜ਼ਲ ਨੇ ਕਿਹਾ ਕਿ ਪਾਕਿਸਤਾਨ ਆਪਣੇ ਗੁਆਂਢੀ ਨਾਲ ਸ਼ਾਂਤੀਪੂਰਨ ਰਿਸ਼ਤਿਆਂ ਲਈ ਕੋਸਿ਼ਸ਼ਾਂ ਕਰ ਸਕਦਾ ਹੈ।

 

ਵਿਦੇਸ਼ ਮੰਤਰਾਲੇ ਦੇ ਬੁਲਾਰੇ ਡਾ. ਮੁਹੰਮਦ ਫੈਜ਼ਲ ਨੇ ਇੱਕ ਸਵਾਲ ਦੇ ਜਵਾਬ ਚ ਕਿਹਾ, ਜਦੋਂ ਤੱਕ ਭਾਰਤ ਇਸ ਮਾਮਲੇ ਚ ਆਪਣੇ ਵੱਲੋਂ ਪਹਿਲ ਨਹੀਂ ਕਰਦਾ ਉਦੋਂ ਤੱਕ ਅਸੀਂ ਕੁੱਝ ਵੀ ਨਹੀਂ ਕਰਾਂਗੇ।

 

ਫੈਜ਼ਲ ਨੇ ਉਨ੍ਹਾਂ ਖਬਰਾਂ ਨੂੰ ਖਾਰਿਜ ਕਰ ਦਿੱਤਾ ਜਿਸ ਵਿਚ ਕਿਹਾ ਜਾ ਰਿਹਾ ਸੀ ਕਿ ਪਾਕਿਸਤਾਨ ਭਾਰਤ ਨਾਲ ਗੱਲਬਾਤ ਕਰਨ ਦੀ ਕੋਸਿ਼ਸ਼ ਕਰ ਰਿਹਾ ਹੈ।

 

 

ਦੱਸਣਯੋਗ ਹੈ ਕਿ ਕਰਤਾਰਪੁਰ ਪਾਕਿਸਤਾਨ ਦੇ ਹਿੱਸੇ ਵਾਲੇ ਪੰਜਾਬ ਸੂਬੇ ਦੇ ਨਾਰੋਵਾਲ ਜਿ਼ਲ੍ਹੇ ਚ ਸਥਿਤ ਹੈ। ਇਹ ਸਥਾਨ ਸਿੱਖ ਭਾਈਚਾਰੇ ਲਈ ਬੇਹੱਦ ਖਾਸ ਮੰਨਿਆ ਜਾਂਦਾ ਹੈ ਕਿਉਂਕਿ ਸਿੱਖਾਂ ਦੇ ਪਹਿਲੇ ਗੁਰੂ ਨਾਨਕ ਦੇਵ ਜੀ ਨੇ 1522 ਚ ਇਸ ਗੁਰਦੁਆਰੇ ਦੀ ਨੀਂਹ ਰੱਖੀ ਸੀ ਜੋ ਕਿ ਦੁਨੀਆ ਦਾ ਸਭ ਤੋਂ ਪਹਿਲਾ ਗੁਰਦੁਆਰਾ ਮੰਨਿਆ ਜਾਂਦਾ ਹੈ। ਗੁਰੂ ਨਾਨਕ ਦੇਵ ਜੀ ਨੇ ਆਪਣੀ ਜਿ਼ੰਦਗੀ ਦੇ ਆਖਰੀ ਸਾਲ ਇਸੇ ਗੁਰਦੁਆਰੇ ਚ ਬਤੀਤ ਕੀਤੇ ਸਨ ਜਿਸ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਇੱਥੇ ਹੀ ਜੋਤੀ ਜੋਤ ਸਮਾ ਗਏ ਸਨ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Kartarpur Corridor case: Pakistan will remain pending if India does not talk