ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੈਂ ਆਪਣੇ ਯਾਰ ਸਿੱਧੂ ਦੀਆਂ ਗੱਲਾਂ ਤੋਂ ਬਹੁਤ ਪ੍ਰਭਾਵਿਤ ਹੋਇਆ ਹਾਂ- ਇਮਰਾਨ ਖ਼ਾਨ

ਇਮਰਾਨ ਖ਼ਾਨ

ਪਾਕਿਸਤਾਨ ਦੀ ਤਰਫੋਂ ਕਰਤਾਰਪੁਰ ਕੋਰੀਡੋਰ ਦਾ ਨੀਂਹ ਪੱਥਰ ਰੱਖਣ ਮੌਕੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਿਹਾ ਕਿ ਉਹ ਇਸ ਮੌਕੇ 'ਤੇ ਮੱਕਾ-ਮਦੀਨਾ ਜਾਣ ਦੀ ਤਰ੍ਹਾਂ ਖੁਸ਼ ਹਨਇਮਰਾਨ ਨੇ ਕਿਹਾ ਕਿ ਸਾਡੀ ਸਮੱਸਿਆ ਸਿਰਫ਼ ਕਸ਼ਮੀਰ ਹੀ ਹੈ ਆਖ਼ਰਕਾਰ ਅਜਿਹਾ ਕੋਈ ਮੁੱਦਾ ਨਹੀਂ ਹੈ ਜਿਸ ਦਾ ਹੱਲ ਨਹੀਂ ਹੋ ਸਕਦਾ। ਸਿਰਫ਼ ਮੁੱਦਾ ਹੱਲ ਕਰਨ ਲਈ ਮਜ਼ਬੂਤ ​​ਇਰਾਦਾ ਹੋਣਾ ਚਾਹੀਦਾ ਹੈ ਪਾਕਿਸਤਾਨੀ ਫੌਜ ਤੇ ਸਰਕਾਰ ਅੱਗੇ ਵੱਲ ਹੋ ਕੇ ਖੜ੍ਹੇ ਹਨ ਜੇਕਰ ਭਾਰਤ ਇੱਕ ਕਦਮ ਅੱਗੇ ਵਧਦਾ ਹੈ, ਤਾਂ ਅਸੀਂ ਦੋ ਕਦਮ ਅੱਗੇ ਵਧਾਂਗੇ। ਫਰਾਂਸ-ਜਰਮਨੀ ਇਕੱਠੇ ਆ ਸਕਦੇ ਹਨ ਤਾਂ ਅਸੀਂ ਕਿਉਂ ਨਹੀਂ ਆ ਸਕਦੇ?

 

ਪ੍ਰੋਗਰਾਮ ਦੌਰਾਨ ਆਪਣੇ ਸੰਬੋਧਨ ਵਿਚ ਇਮਰਾਨ ਨੇ ਭਾਰਤ ਤੋਂ ਆਏ ਆਪਣੇ ਦੋਸਤਾਂ ਦਾ ਸਵਾਗਤ ਕੀਤਾ ਤੇ ਕਿਹਾ ਕਿ ਉਹ ਅਗਲੇ ਸਾਲ ਤੱਕ ਕਰਤਾਰਪੁਰ ਵਿਖੇ ਬਿਹਤਰ ਸਹੂਲਤਾਂ ਦੇਣਗੇ

 

ਦੋਵਾਂ ਮੁਲਕਾਂ ਵਿਚਾਲੇ ਸ਼ਾਂਤੀ ਬਾਰੇ ਗੱਲ ਕਰਦੇ ਹੋਏ ਇਮਰਾਨ ਨੇ ਕਿਹਾ ਕਿ ਉਹ ਆਪਣੇ ਮਿੱਤਰ ਸਿੱਧੂ ਦੀਆਂ ਗੱਲਾਂ ਤੋਂ ਬਹੁਤ ਪ੍ਰਭਾਵਿਤ ਹੋਏ ਹਨ ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ 21 ਸਾਲ ਕ੍ਰਿਕਟ ਖੇਡੀ ਤੇ 22 ਸਾਲ ਰਾਜਨੀਤੀ ਕੀਤੀ ਹੈ ਜੋਖਿਮ ਲੈਣ ਵਾਲਾ ਖਿਡਾਰੀ ਸਫਲ ਹੋ ਜਾਂਦਾ ਹੈ, ਹਾਰ ਦਾ ਡਰ ਰੱਖਣ ਵਾਲਾ ਖਿਡਾਰੀ ਕਦੇ ਵੀ ਸਫਲ ਨਹੀਂ ਹੁੰਦਾ

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Kartarpur corridor Pakistan Prime Minister Imran Khan says our issue is only Kashmir