ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਸ਼ਮੀਰ ਮੁੱਦੇ ਉਤੇ ਹੁਣ ਇਮਰਾਨ ਨੇ ਖੜਕਾਇਆ ਇਰਾਨ ਦਾ ਦਰਵਾਜਾ

ਕਸ਼ਮੀਰ ਮੁੱਦੇ ਉਤੇ ਹੁਣ ਇਮਰਾਨ ਨੇ ਖੜਕਾਇਆ ਇਰਾਨ ਦਾ ਦਰਵਾਜਾ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਸ਼ਮੀਰ ਮੁੱਦੇ ਨੂੰ ਲੈ ਕੇ ਐਤਵਾਰ ਨੂੰ ਇਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਨਾਲ ਗੱਲਬਾਤ ਕੀਤੀ। ਖਾਨ ਪਿਛਲੇ ਇਕ ਹਫਤੇ ਤੋਂ ਕਸ਼ਮੀਰ ਮਾਮਲੇ ਉਤੇ ਦੁਨੀਆਂ ਦੇ ਵੱਖ ਵੱਖ ਦੇਸ਼ਾਂ ਦੇ ਆਗੂਆਂ ਨਾਲ ਗੱਲਬਾਤ ਕਰ ਰਹੇ ਹਨ।

 

ਭਾਰਤ ਨੇ ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇ ਸੰਵਿਧਾਨ ਦੀ ਧਾਰਾ 370 ਦੇ ਜ਼ਿਆਦਾ ਪ੍ਰਾਵਧਨਾਂ ਨੂੰ ਖਤਮ ਕਰ ਦਿੱਤਾ ਅਤੇ ਸੂਬੇ ਨੂੰ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚ ਵੰਡ ਦਿੱਤਾ।

 

ਭਾਰਤ ਦੇ ਇਸ ਕਦਮ ਦੀ ਪ੍ਰਤੀਕਿਰਿਆ ਵਜੋਂ ਪਾਕਿਸਤਾਨ ਨੇ ਦੇਸ਼ ਨਾਲ ਕੂਟਨੀਤਿਕ ਸਬੰਧਾਂ ਦਾ ਦਰਜਾ ਘਟਾ ਦਿੱਤਾ ਹੈ, ਹਾਈ ਕਮਿਸ਼ਨਰ ਅਜੈ ਬਿਸਾਰੀਆਂ ਨੂੰ ਵਾਪਸ ਭੇਜ ਦਿੱਛਾ ਅਤੇ ਵਪਾਰ ਸਬੰਧ ਖਤਮ ਕਰ ਦਿੱਤੇ ਹਨ। 

 

ਇਮਰਾਨ ਦੇ ਦਫ਼ਤਰ ਵੱਲੋਂ ਜਾਰੀ ਬਿਆਨ ਅਨੁਸਾਰ ਪ੍ਰਧਾਨ ਮੰਤਰੀ ਨੇ ਇਸ ਗੱਲ ਨੂੰ ਰੇਖਾਂਕਿਤ ਕੀਤਾ ਅਤੇ ਅੰਰਰਾਸ਼ਟਰੀ ਪੱਧਰ ਉਤੇ ਸਵੀਕਾਰੇ ਜੰਮੂ ਕਸ਼ਮੀਰ ਦੇ ਵਿਵਾਦਤ ਦਰਜੇ ਨੂੰ ਬਦਲਣ ਦੀ ਭਾਰਤ ਦੀ ਕੋਸ਼ਿਸ਼ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੇ ਪ੍ਰਸਤਾਵ ਦੀ ਉਲੰਘਣਾ ਹੈ।

 

ਬਿਆਨ ਵਿਚ ਕਿਹਾ ਗਿਆ ਹੈ ਕਿ ਜੰਮੂ ਕਸ਼ਮੀਰ ਵਿਚ ਕਿਸੇ ਵੀ ਤਰ੍ਹਾਂ ਦਾ ਬਦਲਾਅ ਅੰਤਰਰਾਸ਼ਟਰੀ ਕਾਨੂੰਨ ਦੀ ਉਲੰਘਣਾ ਹੋਵੇਗਾ।  ਇਸ ਤੋਂ ਪਹਿਲਾਂ ਇਮਰਾਨ ਕਸ਼ਮੀਰ ਮੁੱਦੇ ਨੂੰ ਲੈ ਕੇ ਬ੍ਰਿਟੇਨ ਅਤੇ ਮਲੇਸ਼ੀਆ ਦੇ ਪ੍ਰਧਾਨ ਮੰਤਰੀ, ਤੁਰਕੀ ਦੇ ਰਾਸ਼ਟਰਪਤੀ, ਸਊਦੀ ਅਰਬ ਦੇ ਵਲੀ ਅਹਦ ਅਤੇ ਬਹਿਰੀਨ ਦੇ ਸ਼ਾਹ ਨਾਲ ਵੀ ਗੱਲਬਾਤ ਕਰ ਚੁੱਕੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Kashmir Article 370 Pakistan Imran Khan Talk To Iran President Hassan Rouhani