ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Kashmir issue: ਪਾਕਿ ਦਾ ਹੱਥਕੰਡਾ ਜਾਰੀ, ਹੁਣ ਇਮਰਾਨ ਨੇ ਇਸ ਰਾਸ਼ਟਰਪਤੀ ਨੂੰ ਕੀਤਾ ਫ਼ੋਨ


ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਸ਼ਮੀਰ ਮਾਮਲੇ ਨੂੰ ਲੈ ਕੇ ਵਿਸ਼ਵਵਿਆਪੀ ਨੇਤਾਵਾਂ ਨਾਲ ਸੰਪਰਕ ਕਰਨ ਦੀਆਂ ਆਪਣੀਆਂ ਕੋਸ਼ਿਸ਼ਾਂ ਤਹਿਤ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਜੋਕੋ ਵਿਡੋਡੋ ਨਾਲ ਫ਼ੋਨ 'ਤੇ ਗੱਲਬਾਤ ਕੀਤੀ।

 

ਭਾਰਤ ਨੇ ਪਿਛਲੇ ਹਫ਼ਤੇ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੇ ਆਰਟੀਕਲ 370 ਨੂੰ ਖ਼ਤਮ ਕਰ ਦਿੱਤਾ ਸੀ ਅਤੇ ਸੂਬੇ ਨੂੰ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਜੰਮੂ ਕਸ਼ਮੀਰ ਅਤੇ ਲੱਦਾਖ ਵਿੱਚ ਵੰਡ ਦਿੱਤਾ ਸੀ।

 

ਭਾਰਤ ਦੇ ਇਸ ਕਦਮ 'ਤੇ ਇਤਰਾਜ਼ ਜ਼ਾਹਰ ਕਰਦਿਆਂ, ਪਾਕਿਸਤਾਨ ਨੇ ਬੁੱਧਵਾਰ ਨੂੰ ਭਾਰਤੀ ਹਾਈ ਕਮਿਸ਼ਨਰ ਨੂੰ ਹਟਾ ਕੇ ਕੂਟਨੀਤਕ ਸਬੰਧਾਂ ਵਿੱਚ ਕਟੌਤੀ ਕਰ ਦਿੱਤੀ ਅਤੇ ਨਵੀਂ ਦਿੱਲੀ ਨਾਲ ਵਪਾਰਕ ਸਬੰਧਾਂ ਨੂੰ ਠੱਪ ਕਰ ਦਿੱਤਾ।

 

"ਦ ਨਿਊਜ਼ ਇੰਟਰਨੈਸ਼ਨਲ" ਨੇ ਇੱਕ ਅਧਿਕਾਰਤ ਬਿਆਨ ਦੇ ਹਵਾਲੇ ਨਾਲ ਸੋਮਵਾਰ ਨੂੰ ਦੱਸਿਆ ਕਿ ਇਸ ਘਟਨਾਕ੍ਰਮ ਤੋਂ ਬਾਅਦ ਇਮਰਾਨ ਖ਼ਾਨ ਅਤੇ ਵਿਡੋਡੋ ਦਰਮਿਆਨ ਪਹਿਲੀ ਗੱਲਬਾਤ ਫੋਨ ਉੱਤੇ ਹੋਈ। ਇਮਰਾਨ ਨੇ ਕਿਹਾ ਕਿ ਨਿਰਦੋਸ਼ ਕਸ਼ਮੀਰੀ ਦੇ ਮਾਰੇ ਜਾਣ ਦਾ ਗੰਭੀਰ ਖ਼ਤਰਾ ਹੈ ਅਤੇ ਜਿਹੀ ਦੁਖਾਂਤ ਨੂੰ ਰੋਕਣਾ ਕੌਮਾਂਤਰੀ ਭਾਈਚਾਰੇ ਦੀ ਜ਼ਿੰਮੇਵਾਰੀ ਹੈ।

ਕਸ਼ਮੀਰ ਦੀ ਸਥਿਤੀ ਬਾਰੇ ਇਮਰਾਨ ਪਹਿਲਾਂ ਹੀ ਬ੍ਰਿਟੇਨ ਅਤੇ ਮਲੇਸ਼ੀਆ ਦੇ ਪ੍ਰਧਾਨ ਮੰਤਰੀਆਂ, ਤੁਰਕੀ ਦੇ ਰਾਸ਼ਟਰਪਤੀ, ਸਾਊਦੀ ਅਰਬ ਦੇ ਸ਼ਹਿਜ਼ਾਦੇ ਅਤੇ ਬਹਿਰੀਨ ਦੇ ਸ਼ਹਿਨਸ਼ਾਹ ਨਾਲ ਗੱਲਬਾਤ ਕਰ ਚੁੱਕੇ ਹਨ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: Kashmir issue: Pakistan PM Imran Khan now contacts Indonesian President