ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ਨਾਲ ਗੱਲਬਾਤ ਦਾ ਕੇਂਦਰੀ ਬਿੰਦੂ ਕਸ਼ਮੀਰ ਰਹੇਗਾ : ਪਾਕਿਸਤਾਨ

ਭਾਰਤ ਨਾਲ ਗੱਲਬਾਤ ਦਾ ਕੇਂਦਰੀ ਬਿੰਦੂ ਕਸ਼ਮੀਰ ਰਹੇਗਾ : ਪਾਕਿਸਤਾਨ

ਪਾਕਿਸਤਾਨ ਦੇ ਸੂਚਨਾ ਮੰਤਰੀ ਚੌਧਰੀ ਫਵਾਦ ਹੁਸੈਨ ਨੇ ਭਾਰਤ ਨਾਲ ਕਸ਼ਮੀਰ ਮੁੱਦੇ ਉਤੇ ਸ਼ਾਂਤੀਪੂਰਣ ਹੱਲ ਕਰਨ ਦੀ ਦਿਸ਼ਾ ਵਿਚ ਗੱਲਬਾਤ ਲਈ ਅੱਗੇ ਆਉਣ ਦੀ ਅਪੀਲ ਕੀਤੀ ਹੈ। ਇੱਥੇ ੲਵਾਨ ਏ ਸਦ੍ਰ ਵਿਚ ਕਸ਼ਮੀਰ ਇਕਜੁੱਟਤਾ ਦਿਵਸ ਉਤੇ ਇਕ ਵਿਸ਼ੇਸ਼ ਗੋਸ਼ਟੀ ਨੂੰ ਸੰਬੋਧਨ ਕਰ ਰਹੇ ਸਨ।

 

ਇਸ ਮੌਕੇ ਉਨ੍ਹਾਂ ਕਿਹਾ ਕਿ ਕਸ਼ਮੀਰ ਇਕ ਖੇਤਰੀ ਮੁੱਦੇ ਦੀ ਬਜਾਏ ਇਕ ਮਨੁੱਖੀ ਮੁੱਦਾ ਹੈ। ਉਨ੍ਹਾਂ ਹਿਕਾ ਕਿ ਭਾਰਤ ਨੂੰ ਕਸ਼ਮੀਰ ਦੇ ਲੋਕਾਂ ਦੇ ਸੰਘਰਸ਼ ਉਤੇ ਵਿਚਾਰ ਕਰਨਾ ਚਾਹੀਦਾ ਹੈ।

 

ਉਨ੍ਹਾਂ ਕਿਹਾ ਕਿ ਪਾਕਿਸਤਾਨ ਨੇ ਭਾਰਤ ਨੂੰ ਗੱਲਬਾਤ ਲਈ ਖੁੱਲ੍ਹੇ ਤੌਰ ਉਤੇ ਸੱਦਾ ਦਿੱਤਾ ਹੈ, ਪ੍ਰੰਤੂ ਇਸ ਗੱਲਬਾਤ ਦਾ ਕੇਂਦਰੀ ਬਿੰਦੂ ਕਸ਼ਮੀਰ ਹੀ ਰਹੇਗਾ। ਉਨ੍ਹਾਂ ਕਿਹਾ ਕਿ ਅਸੀਂ ਕਸ਼ਮੀਰੀਆਂ ਦੀਆਂ ਉਮੀਦਾਂ ਅਨੁਸਾਰ ਕਸ਼ਮੀਰ ਮੁੱਦੇ ਦੇ ਹੱਲ ਲਈ ਉਮੀਦ ਕਰ ਰਹੇ ਹਾਂ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Kashmir will remain the central point of talks with India says Pakistan