ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮਰੀਕੀ ਸੰਸਦ ’ਚ ਇੱਕ–ਪਾਸੜ ਚਰਚਾ ਤੋਂ ਕਸ਼ਮੀਰੀ ਪੰਡਤ ਨਾਰਾਜ਼

ਅਮਰੀਕੀ ਸੰਸਦ ’ਚ ਇੱਕ–ਪਾਸੜ ਚਰਚਾ ਤੋਂ ਕਸ਼ਮੀਰੀ ਪੰਡਤ ਨਾਰਾਜ਼

ਕਸ਼ਮੀਰੀ ਪੰਡਤਾਂ ਦੀ ਇੱਕ ਸੰਸਥਾ ‘ਕਸ਼ਮੀਰੀ ਓਵਰਸੀਜ਼ ਐਸੋਸੀਏਸ਼ਨ’ (KOA) ਨੇ ਬ੍ਰੈਡ ਸ਼ਰਮਨ ਨੂੰ ਲਿਖੀ ਚਿੱਠੀ ਵਿੱਚ ਕਿਹਾ ਹੈ ਕਿ 22 ਅਕਤੂਬਰ ਨੂੰ ਅਮਰੀਕੀ ਸੰਸਦ ਵਿੱਚ ਹੋਈ ਚਰਚਾ ਦਾ ਟੀਚਾ ‘ਦੱਖਣੀ ਏਸ਼ੀਆ ’ਚ ਮਨੁੱਖੀ ਅਧਿਕਾਰਾਂ ਦੀ ਹਾਲਤ‘ ਸਾਹਮਣੇ ਲਿਆਉਣਾ ਸੀ।

 

 

KOA ਨੇ ਸ਼ਰਮਨ ਨੂੰ ਲਿਖੀ ਚਿੱਠੀ ਵਿੱਚ ਦੋਸ਼ ਲਾਇਆ ਗਿਆ ਹੈ ਕਿ ਉਨ੍ਹਾਂ ਦਾ ਪੱਖ ਸੁਣੇ ਬਗ਼ੈਰ ਸੁਣਵਾਈ ਕਰ ਰਹੀ ਕਮੇਟੀ ਨੇ ਹਿੰਦੂ–ਵਿਰੋਧੀ ਭਾਵਨਾ ਨੂੰ ਹੱਲਾਸ਼ੇਰੀ ਦਿੱਤੀ; ਜਿਸ ਨਾਲ ਅਮਰੀਕਾ ਤੇ ਸਮੁੱਚੇ ਵਿਸ਼ਵ ਵਿੱਚ ਮੁਸਲਿਮ ਆਬਾਦੀ ਨੂੰ ਖ਼ੁਸ਼ ਕਰਨ ਲਈ ਭਾਰਤ ਵਿਰੋਧੀ ਪ੍ਰਚਾਰ ਨੂੰ ਬਲ ਮਿਲਿਆ।

 

 

ਵਿਦੇਸ਼ ਮਾਮਲਿਆਂ ਬਾਰੇ ਕਮੇਟੀ ਦੀ ਏਸ਼ੀਆ, ਪ੍ਰਸ਼ਾਂਤ ਖੇਤਰ ਦੇ ਮਾਮਲਿਆਂ ਬਾਰੇ ਉੱਪ–ਕਮੇਟੀ ਦੇ ਪ੍ਰਧਾਨ ਸ਼ਰਮਨ ਨੂੰ ਲਿਖੀ ਚਿੱਠੀ ਵਿੱਚ KOA ਨੇ ਕਿਹਾ ਹੈ ਕਿ ਭਾਵੇਂ ਵੱਖੋ–ਵੱਖਰੇ ਦ੍ਰਿਸ਼ਟੀਕੋਣ ਵਾਲੇ ਲੋਕਾਂ ਨੂੰ ਸੱਦਿਆ ਗਿਆ ਸੀ ਪਰ ਚਰਚਾ ਇੱਕ–ਪਾਸੜ ਹੀ ਹੋਈ; ਜਿਸ ਵਿੱਚ ਸਪੱਸ਼ਟ ਤੌਰ ’ਤੇ ਛੇ ਵਿੱਚੋਂ ਕੇਵਲ ਤਿੰਨ ਪੈਨਲ ਮੈਂਬਰਾਂ ਦਾ ਹੀ ਜ਼ੋਰ ਰਿਹਾ।

 

 

KOA ਮੁਤਾਬਕ ਸੀਨੀਅਰ ਪੱਤਰਕਾਰ ਆਰਤੀ ਟੀਕੂ ਸਿੰਘ 1990 ’ਚ ਕਸ਼ਮੀਰੀ ਹਿੰਦੂਆਂ ਦੇ ਜਬਰੀ ਹਿਜਰਤ ਦੀ ਸ਼ਿਕਾਰ ਹੋਈ। ਸਿਰਫ਼ 15 ਕੁ ਦਿਨ ਪਹਿਲਾਂ ਤੱਕ ਉਹ ਕਸ਼ਮੀਰ ਵਾਦੀ ’ਚ ਸੀ। ਉਹ ਉੱਥੋਂ ਦੇ ਜ਼ਮੀਨੀ ਹਾਲਾਤ ਦੀ ਚਸ਼ਮਦੀਦ ਗਵਾਹ ਹਨ। ਉਨ੍ਹਾਂ ਤੋਂ ਇਲਾਵਾ ਹੋਰ ਕੌਣ ਉੱਥੋਂ ਦੇ ਹਾਲਾਤ ਬਾਰੇ ਵਧੀਆ ਤਰੀਕੇ ਨਾਲ ਵਿਚਾਰ ਕਰ ਸਕਦਾ ਸੀ। ਪਰ ਉਨ੍ਹਾਂ ਨੂੰ ਬੋਲਣ ਤੋਂ ਵਾਰ–ਵਾਰ ਰੋਕਿਆ ਗਿਆ।

 

 

KOA ਦੇ ਪ੍ਰਧਾਨ ਡਾ. ਸ਼ਕੁਨ ਮਲਿਕ ਤੇ KOA ਦੇ ਸਕੱਤਰ ਅੰਮ੍ਰਿਤਾ ਕਰ ਨੇ ਚਿੱਠੀ ਵਿੱਚ ਕਿਹਾ ਹੈ ਕਿ ਸਾਨੂੰ ਕਾਫ਼ੀ ਆਸ ਸੀ ਕਿ ਜਦੋਂ ਤੁਸੀਂ 30 ਸਾਲ ਪਹਿਲਾਂ ਕਸ਼ਮੀਰ ਵਾਦੀ ਛੱਡਣ ਵਾਲੇ 4 ਲੱਖ ਕਸ਼ਮੀਰੀ ਪੰਡਤਾਂ ਨਾਲ ਹੋਏ ਘਟਨਾਕ੍ਰਮ ਬਾਰੇ ਪੁੱਛਿਆ ਪਰ ਉਹ ਆਸ ਤੁਰੰਤ ਟੁੱਟ ਗਈ। ਤੁਸੀਂ ਉਨ੍ਹਾਂ ਨੂੰ ਆਪਣੇ ਵਿਚਾਰ ਰੱਖਣ ਦਾ ਕੋਈ ਮੌਕਾ ਹੀ ਨਹੀਂ ਦਿੱਤਾ।

 

 

KOA ਦਾ ਦੋਸ਼ ਹੈ ਕਿ ਕਮੇਟੀ ਸੱਚ ਸੁਣਨਾ ਹੀ ਨਹੀਂ ਚਾਹੁੰਦੀ ਸੀ। ਭਾਰਤ ਨੇ ਵੀਰਵਾਰ ਨੂੰ ਅਮਰੀਕੀ ਸੰਸਦ ਮੈਂਬਰਾਂ ਵੱਲੋਂ ਕਸ਼ਮੀਰ ਦੀ ਹਾਲਤ ਬਾਰੇ ਕੀਤੀ ਗਈ ਆਲੋਚਨਾ ਨੂੰ ਅਫ਼ਸੋਸਨਾਕ ਦੱਸਦਿਆਂ ਕਿਹਾ ਕਿ ਇਹ ਟਿੱਪਣੀਆਂ ਦੇਸ਼ ਦੇ ਇਤਿਹਾਸ ਤੇ ਉਸ ਦੇ ਬਹੁਲਤਾਵਾਦੀ ਸਮਾਜ ਬਾਰੇ ਬਹੁਤ ਹੀ ਸੀਮਤ ਸਮਝ ਵਿਖਾਉਂਦੀਆਂ ਹਨ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Kashmiri Pandits angry over one sided discussion in US Congress