ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮਰੀਕਾ ’ਚ ਕਸ਼ਮੀਰੀਆਂ ਤੇ ਹੋਰਨਾਂ ਵੱਲੋਂ ਪਾਕਿਸਤਾਨੀ ਦੂਤਾਵਾਸ ਸਾਹਵੇਂ ਮੁਜ਼ਾਹਰਾ

ਅਮਰੀਕਾ ’ਚ ਕਸ਼ਮੀਰੀਆਂ ਤੇ ਹੋਰਨਾਂ ਵੱਲੋਂ ਪਾਕਿਸਤਾਨੀ ਦੂਤਾਵਾਸ ਸਾਹਵੇਂ ਮੁਜ਼ਾਹਰਾ

ਅਮਰੀਕਾ ਦੇ ਸਾਬਕਾ ਫ਼ੌਜੀਆਂ ਨੇ ਕਸ਼ਮੀਰੀ ਭਾਈਚਾਰੇ ਅਤੇ ਪ੍ਰਵਾਸੀ ਭਾਰਤੀਆਂ ਨਾਲ ਮਿਲ ਕੇ ਪਾਕਿਸਤਾਨ ਦੇ ਅੱਤਵਾਦੀ ਸਮੂਹਾਂ ਨੂੰ ਹਮਾਇਤ ਦੇਣ ਵਿਰੁੱਧ ਵਾਸ਼ਿੰਗਟਨ ’ਚ ਪਾਕਿਸਤਾਨੀ ਸਫ਼ਾਰਤਖਾਨੇ (ਦੂਤਾਵਾਸ) ਦੇ ਸਾਹਮਣੇ ਪ੍ਰਦਰਸ਼ਨ ਕੀਤਾ।

 

 

ਪ੍ਰਦਰਸ਼ਨਕਾਰੀਆਂ ਨੇ ‘ਪਾਕਿਸਤਾਨ ਤਾਲਿਬਾਨ ਹੈ’, ‘ਪਾਕਿਸਤਾਨ ਇੱਕ ਅੱਤਵਾਦੀ ਦੇਸ਼ ਹੈ’ ਅਤੇ ‘ਓਸਾਮਾ ਬਿਨ ਲਾਦੇਨ ਕਿੱਥੇ ਸੀ’ ਜਿਹੇ ਨਾਅਰੇ ਲਾਏ ਤੇ ਮੰਗ ਕੀਤੀ ਕਿ ਪਾਕਿਸਤਾਨ ਨੂੰ ‘ਅੱਤਵਾਦ ਦਾ ਪ੍ਰਾਯੋਜਕ ਦੇਸ਼’ ਐਲਾਨਿਆ ਜਾਵੇ।

 

 

ਸਾਬਕਾ ਫ਼ੌਜੀ ਡੇਵਿਡ ਡੀਨਸਟੈਗ ਨੇ ਕਿਹਾ – ‘ਮੈਂ ਅਮਰੀਕਾ ’ਚ ਭਾਰਤ ਦੀ ਭੂਮਿਕਾ ਬਾਰੇ ਜਾਗਰੂਕਤਾ ਫੈਲਾਉਣ ਆਇਆ ਹਾਂ। ਪਾਕਿਸਤਾਨ ਤਾਲਿਬਾਨ ਦੀ ਹਮਾਇਤ ਕਰ ਕੇ ਅਮਰੀਕੀ ਪੁੱਤਰਾਂ ਤੇ ਧੀਆਂ ਨੂੰ ਮਾਰ ਰਿਹਾ ਹੈ ਅਤੇ ਇਹ ਅਕਸਰ ਅਮਰੀਕੀ ਟੈਕਸ–ਦਾਤਿਆਂ ਦੇ ਧਨ ਨਾਲ ਕੀਤਾ ਜਾਂਦਾ ਹੈ। ਟੈਕਸ–ਦਾਤਿਆਂ ਨੂੰ ਇਸ ਦੀ ਜਾਣਕਾਰੀ ਵੀ ਨਹੀਂ ਹੈ।’

 

 

ਭਾਰਤੀ ਅਮਰੀਕੀ ਪ੍ਰਦਰਸ਼ਨਕਾਰੀ ਮੰਗਾ ਅਨੰਤਮੁੱਲਾ ਨੇ ਕਿਹਾ,‘ਅਸੀਂ ਸਾਰੇ ਜਾਣਦੇ ਹਾਂ ਕਿ ਪਾਕਿਸਤਾਨ ਅੱਤਵਾਦ ਨੂੰ ਕਿਵੇਂ ਪਾਲ਼–ਪੋਸ ਰਿਹਾ ਹੈ। ਦੁਨੀਆ ਨੂੰ ਕਸ਼ਮੀਰ ਦੇ ਕਤਲੇਆਮ ਬਾਰੇ ਨਹੀਂ ਪਤਾ। ਪਾਕਿਸਤਾਨ 25,000 ਤੋਂ ਵੱਧ ਕਸ਼ਮੀਰੀ ਹਿੰਦੂਆਂ ਦੇ ਕਤਲਾਂ ਦਾ ਜ਼ਿੰਮੇਵਾਰ ਹੈ।’

 

 

ਸੰਸਦੀ ਹਲਕੇ ਵਰਜੀਨੀਆ ਤੋਂ ਉਮੀਦਵਾਰ ਐਲੀਸੀਆ ਐਂਡ੍ਰਿਯੂਜ਼ ਵੀ ਪ੍ਰਦਰਸ਼ਨ ਵਿੱਚ ਸ਼ਾਮਲ ਹੋਏ। ਉਨ੍ਹਾਂ ਕਿਹਾ ਕਿ ਉਨ੍ਹਾਂ ਲੋਕਾਂ ਪਿੱਛੇ ਖੜ੍ਹੇ ਹੋਣਾ ਅਹਿਮ ਹੈ, ਜਿਨ੍ਹਾਂ ਨੂੰ ਅੱਤਵਾਦੀ ਜੱਥੇਬੰਦੀਆਂ ਲਗਾਤਾਰ ਨਿਸ਼ਾਨਾ ਬਣਾ ਰਹੀਆਂ ਹਨ। ਅਸੀਂ ਉਸ ਦੇਸ਼ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੇ, ਜੋ ਇੰਨੇ ਅੱਤਵਾਦੀ ਸਮੂਹਾਂ ਨੂੰ ਹਮਾਇਤ ਦੇ ਰਿਹਾ ਹੈ।

 

 

ਜੰਮੂ–ਕਸ਼ਮੀਰ ’ਚ ਪੰਡਤਾਂ ਵਿਰੁੱਧ ਹੋਈਆਂ ਵਧੀਕੀਆਂ ਦਾ ਸ਼ਿਕਾਰ ਹੋਏ ਮਿਥਿਲਾ ਨੇ ਕਿਹਾ ਕਿ ਧਾਰਾ–370 ਦੀਆਂ ਵਿਵਸਥਾਵਾਂ ਨੂੰ ਹਟਾਉਣਾ ਭਾਈਚਾਰੇ ਲਈ ਆਸ ਦੀ ਕਿਰਨ ਹੈ।

 

 

ਰੈਲੀ ਦੇ ਆਯੋਜਕ ਤੇ ਵਿਸ਼ਵ ਕਸ਼ਮੀਰੀ ਪੰਡਤ ਭਾਈਚਾਰੇ ਦੇ ਵਾਸ਼ਿੰਗਟਨ ਡੀਸੀ ਦੇ ਤਾਲਮੇਲ ਅਧਿਕਾਰੀ ਮੋਹਨ ਸਪਰੂ ਨੇ ਦੱਸਿਆ ਕਿ ਵੱਖੋ–ਵੱਖਰੇ ਭਾਈਚਾਰਿਆਂ ਤੇ ਪਿਛੋਕੜਾਂ ਦੇ ਪ੍ਰਦਰਸ਼ਨਕਾਰੀ ਭਾਰਤ, ਅਫ਼ਗ਼ਾਨਿਸਤਾਨ ਤੇ ਕੁਝ ਹੋਰ ਪੱਛਮੀ ਦੇਸ਼ਾਂ ਵਿੱਚ ਅੱਤਵਾਦ ਨੂੰ ਹੱਲਾਸ਼ੇਰੀ ਦੇਣ ਦੀ ਪਾਕਿਸਤਾਨੀ ਨੀਤੀ ਦੀ ਸਖ਼ਤ ਨਿਖੇਧੀ ਕਰਨ ਤੇ ਆਪਣਾ ਗੁੱਸਾ ਜ਼ਾਹਿਰ ਕਰਨ ਲਈ ਇਕੱਠੇ ਹੋਏ ਹਨ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Kashmiris and others protest in front of Pakistani Embassy in US