ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੇਰਲ 'ਚ Coronavirus ਦੇ ਤਿੰਨੇ ਪਾਜੀਟਿਵ ਮਰੀਜ਼ ਹੋਏ ਠੀਕ, ਮਿਲੀ ਛੁੱਟੀ

ਚੀਨ ਸਮੇਤ ਦੁਨੀਆਂ ਭਰ ਵਿੱਚ ਕੋਰੋਨਾ ਵਾਇਰਸ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ। ਹਾਲਾਂਕਿ ਕੋਰੋਨਾ ਵਾਇਰਸ 'ਤੇ ਭਾਰਤ ਨੇ ਵੱਡੀ ਸਫਲਤਾ ਪ੍ਰਾਪਤ ਕੀਤੀ ਹੈ। ਕੋਰੋਨਾ ਵਾਇਰਸ ਨਾਲ ਪੀੜਤ ਤਿੰਨੇ ਭਾਰਤੀ ਮਰੀਜ਼ ਠੀਕ ਹੋ ਗਏ ਹਨ। ਇਨ੍ਹਾਂ ਦੀ ਹਾਲਤ ਵਿੱਚ ਸੁਧਾਰ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।
 

ਕੇਰਲ ਦੇ ਦੋ ਮਰੀਜ਼ਾਂ ਨੂੰ ਕੋਰੋਨਾ ਵਾਇਰਸ ਤੋਂ ਠੀਕ ਹੋਣ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦਿੱਤੀ ਗਈ ਸੀ। ਇਨ੍ਹਾਂ 'ਚੋਂ ਇੱਕ ਦਾ ਇਲਾਜ ਕਸਾਰਗੋੜ ਦੇ ਕੰਝਨਗੜ੍ਹ ਦੇ ਸਰਕਾਰੀ ਹਸਪਤਾਲ 'ਚ ਕੀਤਾ ਜਾ ਰਿਹਾ ਸੀ, ਜਦਕਿ ਦੂਜਾ ਵਿਦਿਆਰਥੀ ਅਲੱਪੁਝਾ ਮੈਡੀਕਲ ਕਾਲਜ ਵਿਖੇ ਹਸਪਤਾਲ 'ਚ ਦਾਖਲ ਸੀ। ਦੋਹਾਂ ਦੀ ਸਿਹਤ 'ਚ ਸੁਧਾਰ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਤੀਜੇ ਮਰੀਜ਼ ਨੂੰ ਬੀਤੇ ਦਿਨ ਐਤਵਾਰ ਨੂੰ ਛੁੱਟੀ ਦਿੱਤੀ ਗਈ।
 

ਦੱਸ ਦੇਈਏ ਕਿ ਚੀਨ ’ਚ ਕਹਿਰ ਮਚਾ ਰਿਹਾ ਕੋਰੋਨਾ ਵਾਇਰਸ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵਧਦੀ ਹੀ ਜਾ ਰਹੀ ਹੈ। ਰੋਜ਼ਾਨਾ ਸੈਂਕੜੇ ਜਾਨਾਂ ਜਾ ਰਹੀਆਂ ਹਨ। ਇਸ ਵਾਇਰਸ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਹੁਣ 1,765 ਤੱਕ ਪੁੱਜ ਗਈ ਹੈ। ਇਸੇ ਵਾਇਰਸ ਦੀ ਛੂਤ ਕਾਰਨ ਏਸ਼ੀਆ ਤੋਂ ਬਾਹਰ ਮੌਤ ਦਾ ਪਹਿਲਾ ਮਾਮਲਾ ਵੀ ਸਾਹਮਣੇ ਆ ਚੁੱਕਾ ਹੈ। ਫ਼ਰਾਂਸ ਘੁੰਮਣ ਗਈ 80 ਸਾਲਾ ਚੀਨੀ ਸੈਲਾਨੀ ਦੀ ਮੌਤ ਇਸੇ ਵਾਇਰਸ ਕਾਰਨ ਹੋਈ ਹੈ।
 

ਇਸ ਦੌਰਾਨ ਦੁਨੀਆ ਭਰ ਦੇ 67,000 ਤੋਂ ਵੱਧ ਵਿਅਕਤੀ ਇਸ ਵਾਇਰਸ ਦੀ ਲਪੇਟ ’ਚ ਆ ਚੁੱਕੇ ਹਨ। ਚੀਨ ਦੇ ਕੌਮੀ ਸਿਹਤ ਕਮਿਸ਼ਨ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ 2,641 ਨਵੇਂ ਮਾਮਲੇ ਸਾਹਮਣੇ ਆਏ ਸਨ ਤੇ ਸਨਿੱਚਰਵਾਰ ਨੂੰ 1,373 ਮਰੀਜ਼ਾਂ ਨੂੰ ਠੀਕ ਹੋਣ ਤੋਂ ਬਾਅਦ ਹਸਪਤਾਲਾਂ ਤੋਂ ਛੁੱਟੀ ਦੇ ਦਿੱਤੀ ਗਈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Kerala Defeats Coronavirus all three patient discharged