ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਗਦਾਦੀ ਦਾ ਸਹੀ ਟਿਕਾਣਾ ਦੱਸਣ ਵਾਲੇ ਨੂੰ ਮਿਲਣਗੇ 177 ਕਰੋੜ ਰੁਪਏ

ਦੁਨੀਆ ਭਰ ਵਿਚ ਅੱਤਵਾਦ ਦਾ ਜਨਮਦਾਤਾ ਬਣ ਚੁਕੇ ਅੱਤਵਾਦੀ ਅਬੂ ਬਕਰ ਅਲ-ਬਗਦਾਦੀ ਨੂੰ ਖ਼ਤਮ ਕਰਨ ਚ ਉਸਦੇ ਅੱਤਵਾਦੀ ਸੰਗਠਨ ਆਈਐਸ ਦੇ ਹੀ ਇਕ ਖਬਰੀ ਨੇ ਇਕ ਮਹੱਤਵਪੂਰਣ ਭੂਮਿਕਾ ਨਿਭਾਈ। ਇਸੇ ਕਾਰਨ ਯੂਐਸ ਫੌਜ ਨੂੰ ਬਗਦਾਦੀ ਦੇ ਠਿਕਾਣਿਆਂ ਬਾਰੇ ਸਹੀ ਜਾਣਕਾਰੀ ਮਿਲੀ। ਹੁਣ ਇਹ ਖ਼ਬਰੀ 25 ਮਿਲੀਅਨ ਡਾਲਰ (ਲਗਭਗ 177 ਕਰੋੜ ਰੁਪਏ) ਇਨਾਮ ਵਜੋਂ ਦਿੱਤੇ ਜਾ ਸਕਦੇ ਹਨ।

 

ਮੀਡੀਆ ਰਿਪੋਰਟਾਂ ਦੇ ਅਨੁਸਾਰ, ਯੂਐਸ ਦੀ ਕਾਰਵਾਈ ਦੌਰਾਨ ਅਮਰੀਕੀ ਫੌਜ ਦਾ ਇੱਕ ਖਬਰੀ ਬਗਦਾਦੀ ਦੇ ਸੀਰੀਆ ਬੇਸ ਚ ਮੌਜੂਦ ਸੀ। ਇਸੇ ਖ਼ਬਰੀ ਨੇ ਯੂਐਸ ਫੌਜ ਨੂੰ ਬਗਦਾਦੀ ਪਹੁੰਚਣ ਦੇ ਸਹੀ ਨਕਸ਼ੇ ਬਾਰੇ ਜਾਣਕਾਰੀ ਦਿੱਤੀ।

 

ਸੀਰੀਅਨ ਡੈਮੋਕਰੇਟਿਕ ਫੋਰਸਿਜ਼ (ਐਸਐਫਡੀ) ਦੇ ਜਨਰਲ ਮਜਲੋਮ ਆਬਦੀ ਨੇ ਕਿਹਾ ਕਿ ਖਬਰੀ ਨੇ ਤੁਰਕੀ ਦੀ ਸਰਹੱਦ ‘ਤੇ ਇਮਾਰਤ ਦੇ ਹਰੇਕ ਕਮਰੇ ਦੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਸੀ। ਖਬਰੀ ਨੇ ਇਹ ਵੀ ਦੱਸਿਆ ਸੀ ਕਿ ਇੱਥੇ ਕਿੰਨੇ ਗਾਰਡ ਹਨ, ਕਿੰਨੀਆਂ ਸੁਰੰਗਾਂ ਹਨ ਤੇ ਉਥੇ ਦੀ ਫਲੋਰ ਯੋਜਨਾ ਕੀ ਹੈ।

 

ਮੰਨਿਆ ਜਾ ਰਿਹਾ ਹੈ ਕਿ ਆਈਐਸ ਦੇ ਇਸ ਖਬਰੀ ਨੂੰ ਬਗਦਾਦੀ ਦੇ ਸਿਰ ਤੇ ਰਖਿਆ ਇਨਾਮ ਜਾਂ ਇਸਦਾ ਕੁਝ ਹਿੱਸਾ ਮਿਲ ਸਕਦਾ ਹੈ। ਯੂਐਸ ਫੌਜ ਨੇ ਬਗਦਾਦੀ 'ਤੇ 25 ਮਿਲੀਅਨ ਡਾਲਰ ਦੀ ਰਕਮ ਰੱਖੀ ਸੀ।

 

ਖਬਰੀ ਨੇ ਹੀ ਦਿੱਤਾ ਸੀ ਬਗਦਾਦੀ ਦਾ ਕੱਛਾ

 

ਇਹ ਮੰਨਿਆ ਜਾਂਦਾ ਹੈ ਕਿ ਇਹ ਉਹੀ ਖ਼ਬਰੀ ਹੈ ਜਿਸ ਨੇ ਬਗਦਾਦੀ ਦੇ ਅੰਡਰਵੀਅਰ (ਕੱਛਾ) ਅਤੇ ਖੂਨ ਦੇ ਨਮੂਨੇ ਅਮਰੀਕੀ ਖੁਫੀਆ ਵਿਭਾਗ ਨੂੰ ਦਿੱਤੇ। ਅਮਰੀਕੀ ਫ਼ੌਜੀਆਂ ਦੁਆਰਾ ਬਗਦਾਦੀ ਦੀ ਪਛਾਣ ਇਸ ਡੀਐਨਏ ਨਾਲ ਮੇਲ ਕਰਕੇ ਕਾਰਵਾਈ ਦੌਰਾਨ ਕੀਤੀ ਗਈ ਸੀ।

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Khabari which gives the clue to the exact whereabouts of Baghdadi will get a reward of 177 crores