ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿਸਤਾਨ ਸਰਕਾਰ ਦੇ ਆਖ਼ਰ ਕਿਉਂ ਨੇੜੇ ਹੈ ਖ਼ਾਲਿਸਤਾਨੀ ਗੋਪਾਲ ਚਾਵਲਾ?

ਪਾਕਿਸਤਾਨ ਨੇ ਕਰਤਾਰਪੁਰ ਲਾਂਘੇ ਨਾਲ ਗੁਰਦੁਆਰਾ ਕਰਤਾਰਪੁਰ ਸਾਹਿਬ ਚ ਮੱਥਾ ਟੇਕਣ ਲਈ ਆਉਣ ਵਾਲੇ ਸ਼ਰਧਾਲੂਆਂ ਨੂੰ ਸਹੂਲਤਾਂ ਕਰਵਾਉਣ ਲਈ ਬਣਾਈ ਕਮੇਟੀ ਚ ਅੱਤਵਾਦੀ ਹਾਫਿਜ਼ ਸਈਦ ਦੇ ਖਾਸ ਮਦਦਗਾਰ ਅਤੇ ਖ਼ਾਲਿਸਤਾਨੀ ਸਮਰਥਕ ਗੋਪਾਲ ਚਾਵਲਾ ਨੂੰ ਵੀ ਸ਼ਾਮਲ ਕੀਤਾ ਗਿਆ ਹੈ।

 

ਗੋਪਾਲ ਚਾਵਲਾ ਬਾਰੇ ਇਹ ਕਾਫੀ ਮਸ਼ਹੂਰ ਹੈ ਕਿ ਉਹ ਪਾਕਿਸਤਾਨ ਚ ਪਨਾਹਗੀਰ ਖਾਲਿਸਤਾਨੀਆਂ ਦੀ ਹਰੇਕ ਮਦਦ ਕਰਦਾ ਹੈ ਜਦਕਿ ਭਾਰਤ ਵਿਰੋਧੀ ਗਤੀਵਿਧੀਆਂ ਨੂੰ ਨੇਪਰੇ ਚਾੜ੍ਹਦਾ ਹੈ। ਗੋਪਾਲ ਚਾਵਲਾ ਪਾਕਿਸਤਾਨ ਸਥਿਤ ਗੁਰਦੁਆਰਿਆਂ ਦੇ ਦਰਸ਼ਨਾਂ ਲਈ ਜਾਣ ਵਾਲੇ ਜੱਥਿਆਂ ਨੂੰ ਖ਼ਾਲਿਸਤਾਨੀ ਸਾਹਿਤ ਵੰਡਣ ਅਤੇ ਧਾਰਮਿਕ ਦੀਵਾਨਾਂ ਚ ਖ਼ਾਲ਼ਿਸਤਾਨ ਪੱਖੀ ਭਾਸ਼ਣ ਵੀ ਦਿੰਦਾ ਹੈ। ਇਸ ਤੇ ਭਾਰਤ ਨੇ ਕਈ ਵਾਰ ਵਿਰੋਧ ਪ੍ਰਗਟਾਇਆ ਹੈ।

 

 

ਭਾਰਤ–ਪਾਕਿ ਵਿਚਾਲੇ 14 ਮਾਰਚ ਨੂੰ ਅਟਾਰੀ ਸਰਹੱਦ ਤੇ ਕਰਤਾਰਪੁਰ ਸਾਹਿਬ ਲਾਂਘੇ ਨੂੰ ਲੈ ਕੇ ਬੈਠਕ ਹੋਈ ਸੀ, ਇਸ ਬੈਠਕ ਤੋਂ ਕੁਝ ਘੰਟਿਆਂ ਪਹਿਲਾਂ ਪਾਕਿਸਤਾਨ ਦੇ ਪੀਐਮ ਇਮਰਾਨ ਖ਼ਾਨ ਨੇ ਗੋਪਾਲ ਚਾਵਲਾ ਨਾਲ ਇਕ ਬੈਠਕ ਵੀ ਕੀਤੀ ਸੀ।

 

ਇਮਰਾਨ ਖ਼ਾਨ ਨੇ ਪਿਛਲੇ ਸਾਲ 28 ਨਵੰਬਰ ਨੂੰ ਕਰਤਾਰਪੁਰ ਸਾਹਿਬ ਲਾਂਘੇ ਦਾ ਨੀਂਹ ਪੱਥਰ ਰਖਿਆ ਸੀ ਤਾਂ ਗੋਪਾਲ ਚਾਵਲਾ ਦੀ ਨਵਜੋਤ ਸਿੰਘ ਸਿੰਧੂ ਅਤੇ ਐਸਜੀਪੀਸੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੋਂਗੋਵਾਲ ਦੇ ਨਾਲ ਤਸਵੀਰ ਵੀ ਵਾਇਰਲ ਹੋਈ ਸੀ।

 

ਇਨ੍ਹਾਂ ਦਿਨਾਂ ਚ ਹੀ ਗੋਪਾਲ ਚਾਵਲਾ ਨੇ ਇਕ ਵੀਡੀਓ ਜਾਰੀ ਕੀਤਾ ਸੀ ਜਿਸ ਵਿਚ ਉਸਨੇ ਖ਼ਾਲਿਸਤਾਨੀ ਅੱਤਵਾਦੀਆਂ ਨੂੰ ਹਰੇਕ ਸੰਭਵ ਸਮਰਥਨ ਦੇਣ ਦਾ ਐਲਾਨ ਕੀਤਾ ਸੀ। ਪਾਕਿਸਤਾਨ ਸਰਕਾਰ ਸ਼ਾਇਦ ਇਸੇ ਲਈ ਗੋਪਾਲ ਚਾਵਲਾ ਦੇ ਨੇੜੇ ਹੈ ਕਿਉਂਕਿ ਚਾਵਲਾ ਇਸ ਸਮੇਂ ਪਾਕਿਸਤਾਨ ਗੁਰੂਦੁਆਰਾ ਪ੍ਰਬੰਧਕ ਕਮੇਟੀ ਦਾ ਜਨਰਲ ਸਕੱਤਰ ਹੈ।

 

ਦੱਸਣਯੋਗ ਹੈ ਕਿ ਗੋਪਾਲ ਸਿੰਘ ਚਾਵਲਾ ਖਾਲਿਸਤਾਨੀ ਵੱਖਵਾਦੀ ਨੇਤਾ ਹਨ ਅਤੇ ਭਾਰਤ ਦੀਆਂ ਨਜ਼ਰਾਂ ਉਹ ਅੱਤਵਾਦੀ ਹਨ ਗੋਪਾਲ ਚਾਵਲਾ ਤੇ ਭਾਰਤੀ ਪੰਜਾਬ ਦੇ ਲੋਕਾਂ ਨੂੰ ਭੜਕਾਉਣ ਅਤੇ ਹਿੰਸਾ ਫੈਲਾਉਣ ਦਾ ਦੋਸ਼ ਹੈ

 

ਖ਼ਾਲਿਸਤਾਨੀ ਗੋਪਾਲ ਚਾਵਲਾ ਦਾ ਇੱਕ ਵੀਡਿਓ ਵੀ ਕਾਫੀ ਵਾਇਰਲ ਹੋਇਆ ਸੀ ਜਿਸ ਉਸਨੇ ਪਾਕਿਸਤਾਨੀ ਫ਼ੌਜ ਦੇ ਮੋਢਿਆਂ ਤੇ ਸਵਾਰ ਹੁੰਦਿਆਂ ਭਾਰਤ ਨੂੰ ਇੱਟ ਨਾਲ ਇੱਟ ਵਜਾਉਣ ਦੀ ਧਮਕੀ ਦਿੱਤੀ ਸੀ। ਇਸ ਵੀਡਿਓ ਖਾਲਿਸਤਾਨੀ ਗੋਪਾਲ ਨੇ ਭਾਰਤੀ ਸਿੱਖਾਂ ਨੂੰ ਵਰਗਲਾਉਣ ਦੀ ਕੋਸਿ਼ਸ਼ ਕਰਦਿਆਂ ਖੁੱਦ ਨੂੰ ਪਾਕਿਸਤਾਨ ਦਾ ਸੱਚਾ ਦੇਸ਼ ਭਗਤ ਅਤੇ ਕੌਮ ਦਾ ਇੰਕਲਾਬੀ ਨੇਤਾ ਕਰਾਰ ਦਿੱਤਾ ਸੀ

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Khalistani Gopal Chawla is close to Pakistan Government why